15.3 C
United Kingdom
Monday, June 22, 2026

More

    ਅਮਰੀਕਾ ਅਤੇ ਯੂਰਪ ਵਿੱਚ ਸਰਦੀਆਂ ਦੇ ਮੌਸਮ ਨਾਲ ਆਈ ਨਵੇਂ ਕੋਵਿਡ-19 ਕੇਸਾਂ ਦੀ ਲਹਿਰ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ

    ਫਰਿਜ਼ਨੋ(ਕੈਲੀਫੋਰਨੀਆਂ),27 ਅਕਤੂਬਰ 2020

    ਸਰਦੀਆਂ ਦੇ ਮੌਸਮ ਦੀ ਆਮਦ ਨਾਲ ਸੰਸਾਰ ਦੇ ਕੁੱਝ ਹਿੱਸਿਆਂ ਵਿੱਚ ਕੋਰੋਨਾਂ ਵਾਇਰਸ ਦੇ ਕੇਸਾਂ ਵਿੱਚ ਵੀ ਵਾਧਾ ਹੋ ਰਿਹਾ ਹੈ।ਜਿਹਨਾਂ ਵਿੱਚ ਸੰਯੁਕਤ ਰਾਜ ਅਮਰੀਕਾ ਅਤੇ ਯੂਰਪ ਦੇ ਕੁੱਝ ਦੇਸ਼ ਜਿਵੇਂ ਕਿ ਰੂਸ, ਫਰਾਂਸ ਅਤੇ ਕਈ ਹੋਰ ਦੇਸ਼ ਸ਼ਾਮਿਲ ਹਨ। ਇਹਨਾਂ ਖੇਤਰਾਂ ਵਿੱਚ ਕੋਰੋਨਾਂ ਵਾਇਰਸ ਦੇ ਸੰਕਰਮਣ ਦੇ ਵਧ ਰਹੇ ਮਾਮਲਿਆਂ ਕਰਕੇ ਕੁਝ ਦੇਸ਼ਾਂ ਨੂੰ ਨਵੀਆਂ ਪਾਬੰਦੀਆਂ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਵਾਇਰਸ ਦੀ ਲਾਗ ਕਰਕੇ ਸੰਯੁਕਤ ਰਾਜ ਦੇ ਸਟਾਕਾਂ ਵਿਚ ਵੀ ਚਾਰ ਹਫਤਿਆਂ ਤੋਂ ਗਿਰਾਵਟ ਆਈ ਹੈ। ਵਾਇਰਸ ਦੇ ਮੱਦੇਨਜ਼ਰ ਇਸ ਵੇਲੇ ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾ ਜ਼ੇਨੇਕਾ ਦੁਆਰਾ ਇੱਕ ਟੀਕਾ ਵਿਕਸਿਤ ਕੀਤਾ ਜਾ ਰਿਹਾ ਹੈ ਜੋ ਕਿ ਬਜ਼ੁਰਗ ਅਤੇ ਨੌਜਵਾਨਾਂ ਦੋਵਾਂ ਵਿੱਚ ਪ੍ਰਤੀਰੋਧਕ ਪ੍ਰਤੀਕ੍ਰਿਆ ਪੈਦਾ ਕਰਦਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਸਰਦੀਆਂ ਵਿੱਚ ਇਹ ਵਾਇਰਸ ਨੂੰ ਰੋਕਣ ਵਿੱਚ ਸਹਾਈ ਹੋਵੇਗਾ ਕਿਉਂਕਿ ਵਧੇਰੇ ਲੋਕ ਘਰਾਂ ਵਿੱਚ ਹੀ ਗਤੀਵਿਧੀਆਂ ਕਰਦੇ ਹਨ। ਪਰ ਬ੍ਰਿਟਿਸ਼ ਸਿਹਤ ਸਕੱਤਰ ਮੈਟ ਹੈਨਕਾਕ ਨੇ ਚੇਤਾਵਨੀ ਦਿੱਤੀ ਕਿ ਇਹ ਟੀਕਾ ਅਗਲੇ ਸਾਲ ਤੱਕ ਵਿਆਪਕ ਤੌਰ ‘ਤੇ ਉਪਲਬਧ ਨਹੀਂ ਹੋਵੇਗਾ।ਇਸ ਬਦਲ ਰਹੇ ਮੌਸਮ ਦੌਰਾਨ ਸੰਯੁਕਤ ਰਾਜ ਵਿਚ, ਹਸਪਤਾਲਾਂ ਵਿਚ ਦਾਖਲ ਕੋਵਿਡ -19 ਦੇ ਮਰੀਜ਼ਾਂ ਦੀ ਗਿਣਤੀ ਦੋ ਮਹੀਨਿਆਂ ਦੀ ਉੱਚਾਈ ‘ਤੇ ਹੈ। ਜਿਸ ਕਰਕੇ ਕੁਝ ਰਾਜਾਂ ਵਿਚ ਸਿਹਤ ਸੇਵਾਵਾਂ ਵਿੱਚ ਹਲਚਲ ਮੱਚ ਗਈ ਹੈ। ਇਸ ਤੋਂ ਇਲਾਵਾ ਯੂਰਪ ਵਿਚ ਵੀ ਲਾਗ ਦੀ ਤਸਵੀਰ ਭਿਆਨਕ ਹੋ ਰਹੀ ਹੈ। ਜਿਸ ਵਿੱਚ ਫਰਾਂਸ ਸਭ ਤੋਂ ਮੋਹਰੀ ਹੈ ਜਿੱਥੇ ਐਤਵਾਰ ਨੂੰ ਪਹਿਲੀ ਵਾਰ ਰੋਜ਼ਾਨਾ ਦੇ 50,000 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ , ਜਦੋਂ ਕਿ ਇਸ ਮਹਾਂਦੀਪ ਨੇ 250,000 ਮੌਤਾਂ ਦੀ ਹੱਦ ਪਾਰ ਕੀਤੀ ਹੈ। ਇਸ ਲਈ ਵਾਇਰਸ ਨੂੰ ਕਾਬੂ ਕਰਨ ਦੇ ਲਈ ਕਈ ਦੇਸਾਂ ਨੂੰ ਫਿਰ ਤੋਂ ਤਾਲਾਬੰਦੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਜਦਕਿ ਇਕ ਸਰਵੇ ਦੇ ਅੰਕੜਿਆਂ ਅਨੁਸਾਰ, ਵਿਸ਼ਵ ਪੱਧਰ ਤੇ ਕੋਰੋਨਾਂ ਵਾਇਰਸ ਤੋਂ 43 ਮਿਲੀਅਨ ਤੋਂ ਵੱਧ ਲੋਕਾਂ ਦੇ ਪੀੜਿਤ ਹੋਣ ਦੀ ਖ਼ਬਰ ਹੈ ਅਤੇ ਸੰਯੁਕਤ ਰਾਜ ਵਿੱਚ ਸਭ ਤੋਂ ਵੱਧ ਮੌਤਾਂ ਅਤੇ ਲਾਗ ਦੇ ਮਾਮਲੇ ਦਰਜ਼ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!