13.7 C
United Kingdom
Monday, June 22, 2026

More

    ਕੈਲੀਫੋਰਨੀਆਂ ਜੰਗਲੀ ਅੱਗ ਨਾਲ ਲਗਭੱਗ ਇੱਕ ਲੱਖ ਲੋਕਾਂ ਨੂੰ ਕੀਤੀ ਇਲਾਕਾ ਖਾਲੀ ਕਰਨ ਦੀ ਅਪੀਲ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ

    ਫਰਿਜ਼ਨੋ(ਕੈਲੀਫੋਰਨੀਆਂ),27 ਅਕਤੂਬਰ 2020

    ਇਸ ਸਮੇਂ ਅਮਰੀਕਾ ਦੋ ਕੁਦਰਤੀ ਆਫਤਾਂ ਕੋਰੋਨਾਂ ਵਾਇਰਸ ਅਤੇ ਜੰਗਲੀ ਅੱਗਾਂ ਨਾਲ ਜੂਝ ਰਿਹਾ ਹੈ। ਇਸਦੇ ਕੁੱਝ ਖੇਤਰਾਂ ਵਿੱਚ ਜੰਗਲੀ ਅੱਗ ਨੇ ਬਹੁਤ ਤਬਾਹੀ ਮਚਾ ਦਿੱਤੀ ਹੈ। ਪਰ ਹੁਣ ਦੱਖਣੀ ਕੈਲੀਫੋਰਨੀਆਂ ਦੀ ਇਕ ਬਿਜਲੀ ਕੰਪਨੀ ਅਨੁਸਾਰ ਸ਼ਾਇਦ ਬਿਜ਼ਲੀ ਉਪਕਰਣਾਂ ਨੇ ਤੇਜ਼ ਰਫਤਾਰ ਨਾਲ ਚੱਲਣ ਵਾਲੀ ਜੰਗਲ ਦੀ ਅੱਗ ਨੂੰ ਵਧਾਇਆ ਹੈ ਜਿਸ ਕਰਕੇ ਲਗਭਗ 100,000 ਲੋਕਾਂ ਨੂੰ ਉਸ ਖੇਤਰ ਵਿੱਚੋਂ ਕੱਢਣ ਦੇ ਆਦੇਸ਼ ਜ਼ਾਰੀ ਕਰਨੇ ਪਏ ਸਨ। ਸੋਮਵਾਰ ਸਵੇਰੇ ਸਿਲਵੇਰਾਡੋ ਖੇਤਰ ਵਿੱਚ ਲੱਗੀ ਅੱਗ ਬਹੁਤ ਤੇਜ਼ੀ ਨਾਲ 4000 ਏਕੜ ਵਿੱਚ ਫੈਲ ਗਈ ਸੀ। ਅੱਗ ਨੇ ਦੋ ਘੰਟਿਆਂ ਦੇ ਅੰਦਰ ਹੀ ਵਿਸ਼ਾਲ ਰੂਪ ਧਾਰਨ ਕਰ ਲਿਆ ਅਤੇ ਸਿਲਵੇਰਾਡੋ ਘਾਟੀ ਵਿੱਚ ਹਜ਼ਾਰਾਂ ਘਰਾਂ ਵੱਲ ਵਧੀ।ਇਸ ਬਾਰੇ ਅੱਗ ਬੁਝਾਊ ਅਮਲੇ ਦੇ ਅਨੁਸਾਰ ਲਾਸ ਏਂਜਲਸ ਤੋਂ 40 ਮੀਲ ਦੱਖਣ-ਪੂਰਬ ਵਿਚ, ਇਰਵਿਨ ਸ਼ਹਿਰ ਵਿਚ ਲਗਭੱਗ 20,000 ਘਰ ਖਾਲੀ ਕਰਵਾ ਲਏ ਗਏ ਹਨ। ਇਸ ਖੇਤਰ ਵਿੱਚ ਲੱਗੀ ਅੱਗ ਦੇ ਭੜਕਣ ਬਾਰੇ ਜਾਂਚ ਕੀਤੀ ਜਾ ਰਹੀ ਹੈ ਕਿ ਇਸਦੇ ਪਿੱਛੇ ਸਚਮੁੱਚ ਹੀ ਬਿਜਲੀ ਉਪਕਰਣਾਂ ਦਾ ਕਾਰਨ ਹੈ। ਅੱਗ ਵਾਲੇ ਖੇਤਰ ਦੇ 90,000 ਤੋਂ ਵੱਧ ਲੋਕਾਂ ਨੂੰ ਇਲਾਕੇ ਨੂੰ ਖਾਲੀ ਕਰਨ ਦੇ ਆਦੇਸ਼ਾਂ ਦਾ ਸਾਹਮਣਾ ਕਰ ਰਹੇ ਹਨ। ਇਸ ਅੱਗ ਨੂੰ ਬੁਝਾਉਣ ਲਈ ਅੱਗ ਬੁਝਾਊ ਅਮਲੇ ਦੇ 500 ਮੈਂਬਰਾਂ ਨੇ ਯੋਗਦਾਨ ਪਾਇਆ ਇਸਦੇ ਨਾਲ ਹੀ ਦੋ ਮੈਂਬਰ ਜਖਮੀਂ ਵੀ ਹੋਏ।ਰਾਜ ਭਰ ਵਿਚ, ਬਿਜਲੀ ਵਾਲੀਆਂ ਕੰਪਨੀਆਂ ਨੇ ਸ਼ਕਤੀਸ਼ਾਲੀ ਹਵਾਵਾਂ ਅਤੇ ਖੁਸ਼ਕ ਮੌਸਮ ਵਿਚ ਜੰਗਲੀ ਅੱਗ ਦੇ ਭੜਕਣ ਕਾਰਨ ਉਪਕਰਣਾਂ ਨੂੰ ਰੋਕਣ ਲਈ ਤਕਰੀਬਨ 300,000 ਲੋਕਾਂ ਦੀ ਬਿਜਲੀ ਦਾ ਕੱਟ ਵੀ ਲਗਾਇਆ। ਇਸ ਸਾਲ ਰਾਜ ਨੇ 8,600 ਤੋਂ ਵੱਧ ਜੰਗਲੀ ਅੱਗਾਂ ਦਾ ਸਾਹਮਣਾ ਕੀਤਾ ਹੈ ਜਿਨ੍ਹਾਂ ਨੇ ਰਿਕਾਰਡ 6,400 ਵਰਗ ਮੀਲ (16,576 ਵਰਗ ਕਿਲੋਮੀਟਰ) ਤੱਕ ਖੇਤਰ ਝੁਲਸਾ ਦਿੱਤਾ ਹੈ ਅਤੇ ਲਗਭਗ 9,200 ਘਰਾਂ, ਕਾਰੋਬਾਰਾਂ ਅਤੇ ਹੋਰ ਢਾਂਚਿਆਂ ਨੂੰ ਤਬਾਹ ਵੀ ਕੀਤਾ ਹੈ ਜਦਕਿ ਅੱਗ ਨਾਲ ਇੱਥੇ 31 ਮੌਤਾਂ ਵੀ ਹੋ ਚੁੱਕੀਆਂ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!