ਬਿੱਟੂ ਮਹਿਤਪੁਰੀ

ਨਰਸਾਂ ਵੀ ਤਾਂ
ਕਿਸੇ ਦੀਆਂ ਮਾਵਾਂ
ਕਿਸੇ ਦੀਆਂ ਧੀਆਂ
ਹੀ ਨੇ
ਜੋ ਝੱਲਦੀਆਂ ਨੇ
ਉਹਨਾਂ ਕਰੋਨਾ ਵਾਇਰਸ
ਦੇ ਮਰੀਜ਼ਾਂ ਨੂੰ
ਜਿਨ੍ਹਾਂ ਨੂੰ ਉਨ੍ਹਾਂ ਦੇ ਵਾਰਿਸਾਂ ਵੀ
ਕਰ ਦਿੱਤਾ
ਮਿਲਣ ਤੋਂ ਇਨਕਾਰ
ਤੇ
ਡਾਕਟਰ
ਸਫਾਈ ਕਰਮਚਾਰੀ
ਲੈਂਬੋਟਰੀ ਇੰਚਾਰਜ
ਫਾਰਮਾਸਿਸਟ
ਵੀ
ਕਿਸੇ ਦੇ ਪੁੱਤਰ ਹੀ ਨੇ
ਜੋ ਕਰਦੇ ਨੇ
ਕਰੋਨਾ ਵਰਗੇ ਖ਼ਤਰਨਾਕ
ਵਾਇਰਸ ਦੇ ਰੋਗੀਆਂ ਦੀ ਦੇਖਭਾਲ
ਤੇ
ਉਹਨਾਂ ਦਾ ਇਲਾਜ਼
ਮੇਰਾ ਸਿਜਦਾ ਹੈ
ਕਰੋਨਾ ਵਾਇਰਸ ਖ਼ਿਲਾਫ
ਜੰਗ ਲੜਦੇ ਇਹਨਾਂ ਯੋਧਿਆਂ ਨੂੰ।
ਜ਼ਿੰਦਗੀ ਜ਼ਿੰਦਾਬਾਦ