3.5 C
United Kingdom
Sunday, March 8, 2026

More

    ਅਮਰੀਕਾ ਵਿੱਚ 83,000 ਤੋਂ ਵੱਧ ਕੋਰੋਨਾਂ ਵਾਇਰਸ ਕੇਸਾਂ ਨੇ ਦਿੱਤੀ ਸਰਦੀਆਂ ਲਈ ਖਤਰੇ ਦੀ ਚਿਤਾਵਨੀ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ(ਕੈਲੀਫੋਰਨੀਆਂ),25 ਅਕਤੂਬਰ 2020

    ਅਮਰੀਕਾ ਵਿੱਚ ਹਰ ਰੋਜ਼ ਦੇ ਵੱਧਦੇ ਹੋਏ ਵਾਇਰਸ ਦੀ ਲਾਗ ਦੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੀਆਂ ਸਰਦੀਆਂ ਵਿੱਚ ਅਮਰੀਕਾ ਵਾਸੀਆਂ ਦੀ ਮੁਸ਼ਕਿਲ ਵੱਧ ਹੋ ਸਕਦੀ ਹੈ। ਸਯੁੰਕਤ ਰਾਜ ਨੇ ਸ਼ੁੱਕਰਵਾਰ ਨੂੰ ਨਵੇਂ ਕੋਰੋਨਾਂ ਵਾਇਰਸ ਦੇ ਕੇਸਾਂ ਦੀ ਰਿਕਾਰਡ ਤੋੜ ਰਿਪੋਰਟ ਕੀਤੀ ਹੈ ਜਿਸ ਕਰਕੇ ਸਿਹਤ ਮਾਹਰਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ। ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੁਆਰਾ ਇਕੱਤਰ ਕੀਤੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਸ਼ੁੱਕਰਵਾਰ ਨੂੰ 83,700 ਤੋਂ ਵੱਧ ਨਵੇਂ ਕੋਵਿਡ -19 ਕੇਸ ਸਾਹਮਣੇ ਆਏ, ਜੋ 16 ਜੁਲਾਈ ਨੂੰ ਦਰਜ਼ ਹੋਏ ਤਕਰੀਬਨ 77,300 ਕੇਸਾਂ ਨੂੰ ਪਾਰ ਕਰ ਗਏ ਹਨ। ਇਸ ਸੰਬੰਧੀ ਸੰਯੁਕਤ ਰਾਜ ਦੇ ਸਾਬਕਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕਮਿਸ਼ਨਰ ਡਾ. ਸਕਾਟ ਗੌਟਲੀਏਬ ਨੇ ਸ਼ੁੱਕਰਵਾਰ ਸ਼ਾਮ ਨੂੰ ਕਿਹਾ ਕਿ “ਸਰਦੀਆਂ ਬਹੁਤ ਮੁਸ਼ਕਲ ਹੋਣ ਜਾ ਰਹੀਆਂ ਹਨ।” ਸ਼ੁੱਕਰਵਾਰ ਤੱਕ ਦੇਸ਼ ਦੇ 37 ਰਾਜਾਂ ਵਿੱਚ ਕੋਰੋਨਾਂ ਵਾਇਰਸ ਦੇ ਕੇਸਾਂ ਵਿੱਚ 5% ਜਾਂ ਇਸ ਤੋਂ ਵੱਧ ਵਾਧਾ ਹੋਇਆ ਹੈ। ਕੈਲੀਫੋਰਨੀਆਂ ਅਤੇ ਅਲਾਬਮਾ ਵਰਗੇ ਕੁਝ ਰਾਜ ਜੋ ਕਿ ਵਾਇਰਸ ਦੇ ਟੈਸਟ ਵਿੱਚ ਪਿੱਛੇ ਹਨ ਨੇ ਦੇਸ਼ ਦੇ ਨਵੇਂ ਕੇਸਾਂ ਵਿੱਚ ਵਾਧਾ ਕੀਤਾ ਹੈ।
    ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ ਦੇ ਡਿਪਟੀ ਡਾਇਰੈਕਟਰ ਜੇ ਬਟਲਰ ਅਨੁਸਾਰ ਸਰਦੀਆਂ ਵਿੱਚ ਬਾਹਰ ਮੌਸਮ ਠੰਢਾ ਹੋਣ ਕਰਕੇ ਜਿਆਦਾਤਰ ਘਰਾਂ ਵਿੱਚ ਹੀ ਇਕੱਠੇ ਹੋ ਕੇ ਕੰਮ ਕਰਦੇ ਹਨ ਜੋ ਕਿ ਵਾਇਰਸ ਨੂੰ ਫੈਲਣ ਵਿੱਚ ਮੱਦਦ ਕਰੇਗਾ।ਕਈ ਰਾਜਾਂ ਦੇ ਮਾਮਲਿਆਂ ਵਿੱਚ ਵਾਧਾ ਲੋਕਾਂ ਨੂੰ ਹਸਪਤਾਲਾਂ ਵਿੱਚ ਦਾਖਲ ਹੋਣ ਵੱਲ ਲਿਜਾ ਰਿਹਾ ਹੈ ਅਤੇ ਆਖਰਕਾਰ ਇਹ ਵਧੇਰੇ ਮੌਤਾਂ ਦਾ ਕਾਰਨ ਬਣੇਗਾ। ਲਗਭੱਗ 13 ਰਾਜਾਂ ਵਿੱਚ ਸ਼ੁੱਕਰਵਾਰ ਨੂੰ ਹਫਤਾਵਰੀ ਔਸਤ ਦੇ ਆਧਾਰ ਤੇ ਹਸਪਤਾਲ ਵਿੱਚ ਦਾਖਲ ਹੋਏ ਲੋਕਾਂ ਦੇ ਅੰਕੜੇ ਵੀ ਜਿਆਦਾ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਪੱਛਮ ਅਤੇ ਮਿਡਵੈਸਟ ਵਿੱਚ ਹਨ ਜਿਨ੍ਹਾਂ ਵਿੱਚ ਆਇਓਵਾ, ਮੋਂਟਾਨਾ, ਨੌਰਥ ਡਕੋਟਾ, ਨੇਬਰਾਸਕਾ, ਓਹੀਓ, ਓਕਲਾਹੋਮਾ, ਵਿਸਕਾਨਸਿਨ ਅਤੇ ਵਿਯੋਮਿੰਗ ਆਦਿ ਸ਼ਾਮਿਲ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!