16.4 C
United Kingdom
Saturday, September 5, 2026

More

    “ਮਿੱਟੀ ਨਾਲ ਮਿੱਟੀ” ਗੀਤ ਲੈ ਕੇ ਜਲਦ ਹਾਜਿਰ ਹੋਣਗੇ “ਭਾਈ ਬਲਵੰਤ ਸਿੰਘ”

    ਪੰਜ ਦਰਿਆ ਬਿਊਰੋ
    ਸ਼ਬਦ ਗੁਰਬਾਣੀ ਰਾਂਹੀ ਸਮੇਂ ਸਮੇਂ ਸਿਰ ਸੰਗਤਾਂ ਦੇ ਰੂਬਰੂ ਹੋਣ ਵਾਲੇ ਭਾਈ ਬਲਵੰਤ ਸਿੰਘ ਜੀ ਟਾਂਡਾ ਵਾਲੇ ਕਿਸਾਨ ਵੀਰਾਂ ਦੇ ਹੱਕਾਂ ਦੀ ਗੱਲ ਕਰਦਾ ਗੀਤ “ਮਿੱਟੀ ਨਾਲ ਮਿੱਟੀ” ਲੈ ਕੇ ਜਲਦ ਹਾਜਿਰ ਹੋ ਰਹੇ ਹਨ। ਭਾਈ ਬਲਵੰਤ ਸਿੰਘ ਜੀ ਵਲੋਂ ਗਾਏ ਸ਼ਬਦ “ਰੱਤੇ ਇਸ਼ਕ ਖੁਦਾਏ” ਜਾ ਤੂ ਮੇਰੇ ਵੱਲ ਹੈਂ, ਨੂੰ ਵਿਸ਼ਵ ਭਰ ਵਿੱਚ ਵਸਦੇ ਗੁਰਮੁੱਖ ਪਿਆਰਿਆਂ ਵਲੋਂ ਬਹੁਤ ਪਿਆਰ ਮਿਲਿਆ। ਪਿਛਲੇ ਕੁਝ ਦਿਨਾਂ ਤੋਂ ਕਿਸਾਨਾਂ ਦੇ ਨਾਲ ਜੋ ਸਰਕਾਰ ਨੇ ਬਿੱਲ ਪੇਸ਼ ਕਰਕੇ ਧੱਕਾ ਕੀਤਾ ਇਸ ਦੇ ਲਈ ਕਿਸਾਨ ਵੀਰਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣ ਦਾ ਸਬੂਤ ਦੇਣ ਲਈ ਭਾਈ ਸਾਹਿਬ ਇਹਨੀਂ ਦਿਨੀਂ ਇੱਕ ਗੀਤ “ਮਿੱਟੀ ਨਾਲ ਮਿੱਟੀ” ਰਿਕਾਰਡ ਕੀਤਾ ਹੈ। ਇਸ ਗੀਤ ਨੂੰ ਗੀਤਕਾਰ “ਸਿੱਕੀ ਝੱਜੀ ਪਿੰਡ ਵਾਲਾ (ਇਟਲੀ ) ਨੇ ਲਿਖਿਆ ਹੈ। ਉੱਘੇ ਗੀਤਕਾਰ “ਹਰਵਿੰਦਰ ਉਹੜਪੁਰੀ” ਦੀ ਪੇਸ਼ਕਸ਼ ਚ ਆ ਰਹੇ ਇਸ ਗੀਤ ਨੂੰ ਬੀ ਐਸ ਰਿਕਾਰਡਜ਼ ਵਲੋਂ ਕੁਝ ਦਿਨਾਂ ਤੱਕ ਰਿਲੀਜ਼ ਕੀਤਾ ਜਾ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!