7.5 C
United Kingdom
Sunday, March 8, 2026

More

    ਬਦਲੇ ਰਵਾਇਤੀ ਢੰਗ:ਦੁਸ਼ਿਹਰੇ ਤੇ ਚੜਿਆ ਸੰਘਰਸ਼ਾਂ ਦਾ ਰੰਗ

    ਪਿੰਡਾਂ ਸ਼ਹਿਰਾਂ ’ਚ ਲਾਏ ਮੋਦੀ ਤੇ ਕਾਰਪੋਰੇਟਾਂ ਦੇ ਪੁਤਲਿਆਂ ਨੂੰ ਲਾਂਬੂ
    ਅਸ਼ੋਕ ਵਰਮਾ
       ਚੰਡੀਗੜ 25 ਅਕਤੂਬਰ2020: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ‘ਤੇ ਕਿਸਾਨ ਤੇ ਲੋਕ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ ਅੱਜ ਦੁਸਹਿਰੇ ਦੇ ਮੌਕੇ  ਕਾਰਪੋਰੇਟਰਾਂ, ਸਾਮਰਾਜੀਆਂ ਤੇ ਨਰਿੰਦਰ ਮੋਦੀ ਦੀ ਤਿੱਕੜੀ ਦੇ ਦਿਓ ਕੱਦ ਪੁਤਲੇ ਫੂਕਣ ਸਮੇਂ ਪੰਜਾਬ  ਦੇ ਕਿਸਾਨਾਂ ਖੇਤ ਮਜਦੂਰਾਂ, ਔਰਤਾਂ, ਅਧਿਆਪਕਾਂ, ਬਿਜਲੀ ਕਾਮਿਆਂ, ਨੌਜਵਾਨਾਂ, ਰੰਗਕਰਮੀਆਂ, ਸਾਹਿਤਕਾਰਾਂ, ਕਲਾਕਾਰਾਂ, ਤਰਕਸ਼ੀਲਾਂ, ਸ਼ਹਿਰੀ ਲੋਕਾਂ ਤੇ ਮੁਸਲਿਮ ਭਾਈਚਾਰੇ ਤੋਂ ਇਲਾਵਾ ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਮਜਦੂਰਾਂ ਸਮੇਤ ਦੋ ਲੱਖ ਦੇ ਕਰੀਬ ਲੋਕਾਂ ਨੇ ਸ਼ਮੂਲੀਅਤ ਕੀਤੀ । ਇਸ ਜਥੇਬੰਦੀ ਦੇ ਸੱਦੇ ‘ਤੇ ਅੱਜ ਬਠਿੰਡਾ, ਸੰਗਰੂਰ, ਮਾਨਸਾ, ਬਰਨਾਲਾ,ਮੋਗਾ, ਪਟਿਆਲਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਅੰਮਿ੍ਰਤਸਰ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਫਿਰੋਜਪੁਰ ਤੇ ਫਾਜਲਿਕਾ ਦੇ ਸਹਿਰੀ ਕੇਂਦਰਾਂ ਚ ਕੀਤੇ ਗਏ। ਇਸੇ ਦੌਰਾਨ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀ ਹੱਦ ‘ਤੇ ਪੈਂਦੀ ਮੰਡੀ ਕਿੱਲਿਆਂਵਾਲੀ (ਡੱਬਵਾਲੀ )ਵਿਖੇ ਇਸ ਤਿੱਕੜੀ ਦੇ ਪੁਤਲੇ ਫੂਕ ਕੇ ਦੁਸ਼ਹਿਰਾ ਮਨਾਇਆ ਗਿਆ ਲਾਮਿਸਾਲ  ਇਕੱਠ ਅੰਤਰਰਾਜੀ ਏਕਤਾ ਦਾ ਪ੍ਰਤੀਕ ਹੋ ਨਿੱਬੜਿਆ। ਅੱਜ ਦੇ ਪ੍ਰਦਰਸ਼ਨ ਦੌਰਾਨ ਸੰਗਰੂਰ ਜਿਲੇ  ਚ ਮਲੇਰਕੋਟਲਾ ਵਿੱਚ ਮੁਸਲਿਮ ਭਾਈਚਾਰੇ ਦੇ ਹਜਾਰਾਂ ਮਰਦ ਔਰਤ ਵੀ ਸ਼ਾਮਲ ਹੋਏ।
                        ਇਹਨਾਂ ਇਕੱਠਾਂ ਨੂੰ ਸੰਬੋਧਨ ਕਰਦਿਆਂ  ਬੀ.ਕੇ.ਯੂ.( ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ,ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਝੰਡਾ ਸਿੰਘ ਜੇਠੂਕੇ,ਹਰਿੰਦਰ ਕੌਰ ਬਿੰਦੂ, ਸ਼ਿੰਗਾਰਾ ਸਿੰਘ ਮਾਨ ਤੋਂ ਇਲਾਵਾ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ,ਡੀ.ਟੀ.ਐਫ.ਦੇ  ਸੂਬਾ ਪ੍ਰਧਾਨ ਦਿਗਵਿਜੇ ਪਾਲ ਸਰਮਾ,ਜਮਾਤੇ ਇਸਲਾਮੀ ਪੰਜਾਬ ਹਰਿਆਣਾ ਦੇ ਪ੍ਰਧਾਨ ਅਬਦੁੱਲ ਸਕੂਰ ,ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਵਿਦਿਆਰਥੀ ਆਗੂ ਹੁਸਅਿਾਰ ਸਿੰਘ, ਹਰਿਆਣਾ ਦੇ ਕਿਸਾਨ ਆਗੂ    , ਰਾਜਸਥਾਨ ਚੋਂ ਆਏ ਕਿਸਾਨ ਆਗੂ  ਕੁਲਵਿੰਦਰ ਸਿੰਘ ਹਰੀਪੁਰਾ ਤੇ ਅਨਮੋਲ ਸਿੰਘ ਦੇਸੂ ਯੋਧਾ ਨੇ ਵੀ ਸੰਬੋਧਨ ਕੀਤਾ। ਸ੍ਰੀ ਉਗਰਾਹਾਂ ਤੇ ਸ੍ਰੀ ਕੋਕਰੀ ਕਲਾਂ ਨੇ ਐਲਾਨ ਕੀਤਾ ਕਿ ਉਹ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਕੇ ਹੀ ਸਾਹ ਲੈਣਗੇ। ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨੀ ਘੋਲ ਨੂੰ ਕਦੇ ਵਿਰੋਧੀ ਸਿਆਸੀ ਪਾਰਟੀਆਂ ਤੇ ਕਦੇ ਵਿਚੋਲਿਆਂ ਦਾ ਸੰਘਰਸ ਦੱਸਣ ਵਾਲੀ ਬਿਆਨਬਾਜੀ ਨੂੰ ਘਟੀਆ,ਹੋਛੀ ਤੇ ਗੈਰ ਜਿੰਮੇਵਾਰ ਕਰਾਰ ਦਿੰਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਦੀਆਂ ਅੱਖਾਂ ਚ ਉੱਤਰਿਆ ਕਾਰਪੋਰੇਟੀ ਮੋਤੀਆ ਉਹਨਾਂ ਨੂੰ ਕਿਸਾਨ ਦਿਸਣ ਹੀ ਨਹੀਂ ਦੇ ਰਿਹਾ।
                                ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਤੇ ਭਾਜਪਾ ਸਰਕਾਰ ਦੇਸ ਦੀ ਰੀੜ ਹੱਡੀ ਖੇਤੀ ਖੇਤਰ ਨੂੰ ਅੰਡਾਨੀਆ,ਅੰਬਾਨੀਆ ਅਤੇ ਮੈਨਸੈਟੋ,ਬਾਇਰ ਤੇ ਕਾਰਗਿਲ ਵਰਗੀਆਂ ਵਿਦੇਸ਼ੀ ਤੇ ਧੜਵੈਲ ਕੰਪਨੀਆਂ ਹਵਾਲੇ ਕਰਕੇ ਕਿਸਾਨੀ ਨੂੰ ਉਜਾੜਨ ਤੇ ਤੁਲੀ ਹੋਈ ਹੈ। ਉਹਨਾਂ ਆਖਿਆ ਕਿ ਮੋਦੀ ਹਕੂਮਤ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਾਰੰਟ ਹੋਣ ਦੇ ਨਾਲ ਨਾਲ-ਨਾਲ ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਰਾਹੀਂ ਪੇਂਡੂ ਤੇ ਸਹਿਰੀ ਗਰੀਬਾਂ ਨੂੰ ਭੁੱਖਮਰੀ ਦੇ ਜਬਾੜਿਆਂ ਚ ਤੁੰਨਣ ਵਾਲੇ ਹਨ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ  ਅੰਡਾਨੀਆ ਅੰਬਾਨੀਆ ਤੇ ਸਾਮਰਾਜੀਆਂ ਦੇ ਮੋਟੇ ਮੁਨਾਫਿਆਂ ਦੀ ਗਰੰਟੀ ਖਾਤਰ  ਮੁਲਕ ਦੇ ਸਭ ਅਮੀਰ ਕੁਦਰਤੀ ਸ੍ਰੋਤ ਉਹਨਾਂ ਹਵਾਲੇ ਕਰਕੇ ਦੇਸ ਦੇ ਸਮੂਹ ਲੋਕਾਂ ਨਾਲ ਧ੍ਰੋਹ ਕਮਾ ਰਹੀ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਦੇ  ਇਹਨਾਂ ਕਾਨੂੰਨਾਂ ਸਦਕਾ ਦੁਕਾਨਦਾਰਾਂ, ਵਪਾਰੀਆਂ ,ਛੋਟੇ ਕਾਰੋਬਾਰੀਆਂ, ਆੜਤੀਆਂ ਤੇ ਮੁਲਾਜਮਾਂ ਦੇ ਉੱਪਰ ਪੈਣ ਵਾਲੇ ਮਾਰੂ ਅਸਰਾਂ ਦੀ ਬਦੌਲਤ ਹੀ ਅੱਜ ਹਰ ਵਰਗ ਦੇ ਲੋਕਾਂ ਵੱਲੋਂ ਕਿਸਾਨ ਘੋਲ ਨੂੰ ਜਬਰਦਸਤ ਹੁੰਗਾਰਾ ਮਿਲਿਆ ਹੈ।
                        ਕਿਸਾਨ ਆਗੂਆਂ ਨੇ ਕਿਸਾਨਾਂ ਮਜਦੂਰਾਂ ਤੇ ਦੇਸ ਦੇ ਹਕੀਕੀ ਵਿਕਾਸ ਲਈ ਤਿੰਨੇ ਖੇਤੀ ਕਾਨੂੰਨ ਤੇ ਬਿਜਲੀ ਸੋਧ ਬਿੱਲ 2020 ਰੱਦ ਕਰਕੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਨੂੰ ਮਜਬੂਤ ਕਰਨ, ਫਸਲਾਂ ਦੀ ਸਵਾਮੀਨਾਥਨ ਫਾਰਮੂਲੇ ਤਹਿਤ ਸਰਕਾਰੀ ਖਰੀਦ ਦੀ ਗਰੰਟੀ ਕਰਨ, ਖੇਤੀ ਜਿਣਸਾਂ ਦੇ ਵਪਾਰ ਚ ਬਹੁਕੌਮੀ ਕੰਪਨੀਆਂ ਨੂੰ ਦਿੱਤੀ ਖੁੱਲ ਰੱਦ ਕਰਨ ਅਤੇ ਪ੍ਰਚੂਨ ਖੇਤਰ ਚ ਕੰਪਨੀਆਂ ਦਾ ਦਾਖਲਾ ਬੰਦ ਕਰਨ ਵਰਗੇ ਕਦਮ ਚੁੱਕਣ ਦੀ ਲੋੜ ਤੇ ਜੋਰ ਦਿੱਤਾ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 5 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਦੇਸ਼ ਵਿਆਪੀ ਚੱਕਾ ਜਾਮ ਦੀ ਸਫਲਤਾ ਚ ਬੀਕੇਯੂ ਏਕਤਾ ਉਗਰਾਹਾਂ ਆਪਣਾ ਯੋਗਦਾਨ ਪਾਵੇਗੀ ਅਤੇ ਅਗਲੇ ਦੇਸ਼ ਵਿਆਪੀ ਐਕਸ਼ਨ ਦੀ ਰੂਪ-ਰੇਖਾ ਉਲੀਕਣ ਮੁਲਕ ਦੀਆਂ 250 ਦੇ ਕਰੀਬ ਕਿਸਾਨ ਜਥੇਬੰਦੀਆਂ ਵਲੋਂ 27 ਅਕਤੂਬਰ ਨੂੰ ਦਿੱਲੀ ਚ ਕੀਤੀ ਜਾ ਰਹੀ ਮੀਟਿੰਗ ਦੌਰਾਨ ਦਰਸ਼ਕ ਵਜੋਂ ਸ਼ਮੂਲੀਅਤ ਕਰੇਗੀ।   ਕਿਸਾਨ ਆਗੂਆਂ ਪ੍ਰਾਈਵੇਟ ਥਰਮਲਾਂ ਨਾਲ ਕੀਤੇ ਸਮਝੌਤੇ ਰੱਦ ਕਰਾਉਣ ਤੇ ਸਰਕਾਰੀ ਥਰਮਲ ਚਲਾਉਣ ਖਾਤਰ ਕੈਪਟਨ ਸਰਕਾਰ ਤੇ ਦਬਾਅ ਪਾਉਣ ਲਈ ਬਣਾਂਵਾਲੀ ਤੇ ਰਾਜਪੁਰਾ ਥਰਮਲਾ ਦੀਆਂ ਲਾਈਨਾਂ ਤੇ ਦਿੱਤੇ ਧਰਨੇ ਜਾਰੀ ਰੱਖਣ ਦਾ ਐਲਾਨ ਕੀਤਾ
                      ਅੱਜ ਦੇ ਰੋਸ ਪ੍ਰਦਰਸ਼ਨਾਂ ਨੂੰ ਹੋਰਨਾਂ ਤੋਂ ਇਲਾਵਾ ਜੋਰਾ ਸਿੰਘ ਨਸਰਾਲੀ,ਅਸ਼ਵਨੀ ਘੁੱਦਾ,ਵਰਿੰਦਰ ਸਿੰਘ ਮੋਮੀ,ਹੁਸ਼ਿਆਰ ਸਿੰਘ ਸਲੇਮਗੜ, ਡਾ.ਮਨਜਿੰਦਰ ਸਰਾਂ, ਪਰਮਜੀਤ ਕੌਰ ਪਿੱਥੋ ਤੇ ਹਰਪ੍ਰੀਤ ਕੌਰ ਜੇਠੂਕੇ ਨੇ ਵੀ ਸੰਬੋਧਨ ਕਰ ਇਸ ਮੌਕੇ ਪੰਜਾਬ ਖੇਤ ਮਜਦੂਰ ਯੂਨੀਅਨ, ਠੇਕਾ ਮੁਲਾਜਮਾਂ, ਡੀ.ਟੀ.ਐਫ,ਟੀ.ਐਸ.ਯੂ. ਵਪਾਰ ਮੰਡਲ, ਆੜਤੀਆਂ ਐਸੋਸੀਏਸਨ, ਕਰਿਆਣਾ ਮਰਚੈਂਟਸ ਐਸੋਸੀਏਸਨ,ਪੀ.ਐਸ. ਯੂ.( ਸਹੀਦ ਰੰਧਾਵਾ)ਨੌਜਵਾਨ ਭਾਰਤ ਸਭਾ, ਜਮਾਤੇ ਇਸਲਾਮੀ,ਸਮੇਤ  ਦਰਜਨਾਂ ਜਨਤਕ ਜਥੇਬੰਦੀਆਂ ਤੋਂ ਇਲਾਵਾ ਰੰਗਕਰਮੀਆਂ, ਸਾਹਿਤਕਾਰਾਂ ਤੇ ਕਲਾਕਾਰਾਂ ਵੱਲੋਂ ਸਮੂਲੀਅਤ ਕੀਤੀ ਗਈ।

                ਕਲਾਕਾਰਾਂ ਬਣੇ ਸੰਘਰਸ਼ ਦੇ ਹਰਕਾਰੇ:
    ਪੰਜਾਬ ਲੋਕ ਸਭਿਆਚਾਰਕ ਮੰਚ ਤੇ ਹੋਰਨਾਂ ਲੋਕ ਪੱਖੀ ਨਾਟ, ਸੰਗੀਤ ਮੰਡਲੀਆਂ ਨੇ ਰਾਜ ਭਰ ਵਿੱਚ ਹੋਏ ਰੋਸ ਪ੍ਰਦਰਸ਼ਨਾਂ ਵਿੱਚ ਨਾਟਕਾਂ, ਗੀਤਾਂ ਤੇ ਐਕਸ਼ਨ ਗੀਤਾਂ ਨਾਲ ਹਾਜਰੀ ਭਰ ਕੇ ਕਲਾ ਤੇ ਕਿਰਤ ਦੇ ਰਿਸ਼ਤੇ ਨੂੰ ਉਚਿਆਇਆ। ਕਲਾਕਾਰਾਂ ਨੇ ਪ੍ਰਦਰਸਨਾਂ ਵਿੱਚ ਆਪਣੀ ਕਲਾ ਨਾਲ ਹਜਾਰਾਂ ਲੋਕਾਂ ਵਿੱਚ ਨਵਾਂ ਜੋਸ਼ ਭਰਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!