23.7 C
United Kingdom
Sunday, June 21, 2026

More

    ਕੋਲੋਰਾਡੋ ਦੀ ਅੱਗ ਹੋਈ ਬੇਕਾਬੂ, ਰੌਕੀ ਮਾਉਂਟੇਨ ਨੈਸ਼ਨਲ ਪਾਰਕ ਨੂੰ ਵੀ ਲਿਆ ਲਪੇਟ ‘ਚ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ(ਕੈਲੀਫੋਰਨੀਆਂ), 23 ਅਕਤੂਬਰ 2020

    ਅਮਰੀਕਾ ਦੇ ਕੋਲੋਰਾਡੋ ਵਿੱਚ ਲੱਗੀ ਅੱਗ ਬੇਕਾਬੂ ਹੁੰਦੀ ਜਾ ਰਹੀ ਹੈ। ਇਹ ਖੇਤਰ ਪਹਿਲਾਂ ਹੀ ਇਤਿਹਾਸ ਦੀ ਸਭ ਤੋਂ ਵੱਡੀ ਅੱਗ ਨਾਲ ਜੂਝ ਰਿਹਾ ਹੈ ਜਦਕਿ ਹੁਣ ਇਕ ਹੋਰ ਭੜਕਦੇ ਅੱਗ ਦੇ ਧਮਾਕੇ ਨੇ ਇਸ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹੈ।ਇਸ ਅੱਗ ਨੇ ਇਕ ਦਿਨ ਵਿਚ 100,000 ਏਕੜ ਤੋਂ ਵੀ ਵੱਧ ਖੇਤਰ ਸਾੜ ਦਿੱਤਾ ਹੈ। ਅੱਗ ਦੀਆਂ ਲਾਟਾਂ ਨੇ ਪੂਰਬ ਵੱਲ ਵਧਦਿਆਂ ਰੌਕੀ ਮਾਉਂਟੇਨ ਨੈਸ਼ਨਲ ਪਾਰਕ ਨੂੰ ਵੀ ਲਪੇਟ ਵਿੱਚ ਲੈ ਲਿਆ ਹੈ।ਇਸ ਅੱਗ ਨੂੰ ਈਸਟ ਟ੍ਰਬਲਸਮ ਕਿਹਾ ਗਿਆ ਹੈ ਜਿਸ ਨੇ 125,000 ਏਕੜ ਪ੍ਰਭਾਵਿਤ ਕੀਤੇ ਹਨ ,ਇਸਦੇ ਨਾਲ ਹੀ 40,000 ਫੁੱਟ ਲੰਬੇ ਧੂੰਏਂ ਨੇ ਗ੍ਰੈਂਡ ਲੇਕ ਨੇੜਲੇ ਸ਼ਹਿਰ ਨੂੰ ਖਾਲੀ ਕਰਵਾਉਣ ਲਈ ਵੀ ਮਜਬੂਰ ਕੀਤਾ ਹੈ। ਈਸਟ ਟ੍ਰਬਲਸਮ ਹੁਣ ਕੋਲੋਰਾਡੋ ਦੇ ਰਿਕਾਰਡਾਂ ਵਿੱਚ ਚੌਥੀ ਸਭ ਤੋਂ ਵੱਡੀ ਜੰਗਲੀ ਅੱਗ ਹੈ ਜਿਹੜੀ 14 ਅਕਤੂਬਰ ਨੂੰ ਸ਼ੁਰੂ ਹੋਈ ਸੀ ਅਤੇ ਬੁੱਧਵਾਰ ਨੂੰ ਇਹ ਅਕਾਰ ਵਿੱਚ ਚੌਗੁਣੀ ਹੋ ਗਈ ਹੈ। ਜਿਕਰਯੋਗ ਹੈ ਕਿ ਕੋਲੋਰਾਡੋ ਦੇ ਇਤਿਹਾਸ ਦੀਆਂ ਪੰਜ ਸਭ ਤੋਂ ਵੱਡੀਆਂ ਅੱਗਾਂ ਵਿਚੋਂ ਤਿੰਨ 2020 ਵਿੱਚ ਲੱਗੀਆਂ ਹਨ। ਇਹ ਰਾਜ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਇਤਿਹਾਸ ਦੀ ਸਭ ਤੋਂ ਵੱਡੀ ਅੱਗ ਕੈਮਰਨ ਪੀਕ ਨਾਲ ਵੀ ਜੂਝ ਰਿਹਾ ਹੈ ਜਿਹੜੀ ਤਕਰੀਬਨ 207,000 ਏਕੜ ਵਿਚ ਫੈਲ ਗਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!