19.4 C
United Kingdom
Wednesday, June 24, 2026

More

    ਸਕੂਲ ਦੀਆਂ ਮਨਮਾਨੀਆਂ ਖ਼ਿਲਾਫ਼ ਮੁੱਖ ਮੰਤਰੀ ਨੂੰ ਭੇਜੀ ਸ਼ਿਕਾਇਤ

    ਕਪੂਰਥਲਾ (ਪੰਜ ਦਰਿਆ ਬਿਊਰੋ)

    ਨਿੱਜੀ ਸਕੂਲਾਂ ਦੁਆਰਾ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਨਾਮੀ ਵਿਦਿਅਕ ਸੰਸਥਾ ਐਸ,ਜੀ,ਐਨ ਸਕੂਲ ਵੱਲੋਂ ,ਮਾਪਿਆਂ ਦੇ ਬੱਚਿਆਂ ਨੂੰ ਪ੍ਰੇਸ਼ਾਨ ਕਰਨ ਤੇ ਆਨਲਾਈਨ ਕਲਾਸਾਂ ਵਿਚੋਂ ਬੱਚਿਆਂ ਨੂੰ ਰਿਮੂਵ ਕਰਨ ਦੇ ਮਾਮਲੇ ਵਿੱਚ ਕਪੂਰਥਲਾ ਦੇ ਸਮੂਹ ਮਾਪਿਆਂ ਨੇ ਇੱਕ ਪੱਤਰ ਮੁੱਖ ਮੰਤਰੀ ,ਸਿੱਖਿਆ ਮੰਤਰੀ, ਡੀ ਜੀ ਐਸ ਸੀ ਕ੍ਰਿਸ਼ਨ ਕੁਮਾਰ ਜੀ ,ਡੀ ਸੀ ਕਪੂਰਥਲਾ ,ਡੀ ਪੀ ਆਈ ਚੰਡੀਗੜ੍ਹ ,ਜ਼ਿਲ੍ਹਾ ਸਿੱਖਿਆ ਅਫ਼ਸਰ ਕਪੂਰਥਲਾ ਨੂੰ ਭੇਜਿਆ ਤੇ ਇਨਸਾਫ਼ ਦੀ ਗੁਹਾਰ ਲਗਾਈ। ਪੇਰੈਂਟਸ ਗਰੁੱਪ ਕਪੂਰਥਲਾ ਦੇ ਪ੍ਰਧਾਨ ਵਿਸ਼ਾਲ ਬਹਿਲ ਜੀ ਨੇ ਦੱਸਿਆ ਕਿ ਕਪੂਰਥਲਾ ਦਾ ਇੱਕ ਨਾਮੀ ਸਕੂਲ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਕਰ ਕੇ ਬੱਚਿਆਂ ਨੂੰ ਆਨਲਾਈਨ ਕਲਾਸਾਂ ਵਿੱਚੋ ਕੱਢ ਰਿਹਾ ਹੈ ।ਬੱਚਿਆਂ ਤੇ ਮਾਪਿਆਂ ਨੂੰ ਮਾਨਸਿਕ ਪ੍ਰੇਸ਼ਾਨ ਕੀਤਾ ਜਾ ਰਿਹਾ ਤੇ ਮਾਨਯੋਗ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉੜਾ ਕੇ ਸ਼ਰੇਆਮ ਵੱਧ ਫੀਸ ਵਸੂਲ ਰਿਹਾ। ਉਹਨਾਂ ਦੀ ਗੱਲ ਨਾ ਮੰਨਣ ਤੇ ਆਨਲਾਈਨ ਕਲਾਸ ਵਿੱਚੋਂ ਬੱਚੇ ਕੱਢੇ ਜਾ ਰਹੇ ਹਨ ।ਇਸ ਸੰਬੰਧੀ ਇੱਕ ਮੰਗ ਪੱਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਦੇਣ ਮਾਪਿਆਂ ਦਾ ਇੱਕ ਵਫ਼ਦ ਪਹੁੰਚਿਆ ।ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਕੂਲ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!