19.2 C
United Kingdom
Sunday, June 21, 2026

More

    ਸੈਕਰਾਮੈਂਟੋ ਟਰੱਕਿੰਗ ਕਾਰੋਬਾਰ ਦੇ ਮਾਲਕਾਂ ‘ਤੇ ਬੀਮਾ ਧੋਖਾਧੜੀ ਦਾ ਦੋਸ਼

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ

    ਫਰਿਜ਼ਨੋ (ਕੈਲੇਫੋਰਨੀਆਂ) 20 ਅਕਤੂਬਰ 2020

    ਪੰਜਾਬੀ ਲੋਕਾਂ ਨੇ ਦਨੀਆਂ ਦੇ ਹਰ ਖੇਤਰ ਵਿੱਚ ਜਾ ਕੇ ਆਪਣੀ ਮਿਹਨਤ ਦੇ ਦਮ ਤੇ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਸਾਰੀ ਕੌਮ ਦਾ ਸਿਰ ਉੱਚਾ ਕੀਤਾ ਹੈ। ਪਰ ਕਈ ਵਾਰ ਕੁਝ ਕੁ ਗੈਰ ਜਿੰਮੇਵਾਰ ਲੋਕ ਨਮੋਸ਼ੀ ਦਾ ਕਾਰਨ ਵੀ ਬਣਦੇ ਹਨ। ਅਜਿਹੀ ਹੀ ਨਮੋਸ਼ੀ ਦਾ ਮਾਮਲਾ ਸੈਕਰਾਮੈਂਟੋ ਵਿੱਚ ਸਾਹਮਣੇ ਆਇਆ ਹੈ। ਸੈਕਰਾਮੈਂਟੋ ਟਰੱਕਿੰਗ ਕੰਪਨੀ ਦੇ ਦੋ ਪੰਜਾਬੀ ਮੂਲ ਦੇ ਮਾਲਕਾਂ ‘ਤੇ ਬੀਮਾ ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ, ਜਿਸ ਦੇ ਨਤੀਜੇ ਵਜੋਂ ਬੀਮਾ ਕਰਤਾ ਨੂੰ $ 234,000 ਅਤੇ ਰੋਜ਼ਗਾਰ ਵਿਕਾਸ ਵਿਭਾਗ(ਈ ਡੀ ਡੀ) ਨੂੰ 220,000 ਡਾਲਰ ਦਾ ਨੁਕਸਾਨ ਹੋਇਆ ਹੈ। ਹਰਦੀਪ ਸਿੰਘ (44) ਅਤੇ ਅਮਨਦੀਪ ਕੌਰ (36) ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਕਰਮਚਾਰੀਆਂ ਨੂੰ ਸੁਤੰਤਰ ਠੇਕੇਦਾਰ ਦੱਸ ਕੇ 1.4 ਮਿਲੀਅਨ ਡਾਲਰ ਦੀ ਤਨਖਾਹ ਤੋਂ ਘੱਟ ਪੇਅ ਰੋਲ ਬਣਾਇਆ ਜਿਸ ਨਾਲ ਕਿ ਕਾਮਿਆਂ ਦੇ ਪ੍ਰੀਮੀਅਮ ਭੁਗਤਾਨ ਕਰਨ ਤੋਂ ਬਚ ਸਕਣ। ਸਿੰਘ ਅਤੇ ਕੌਰ ਦੀ ਇਹ ਕੰਪਨੀ ਟਰੱਸਟ ਟ੍ਰਾਂਸਪੋਰਟ ਇੰਕ. ਸੈਕਰਾਮੈਂਟੋ ਤੋਂ ਬਾਹਰ ਇੱਕ ਟਰੱਕਿੰਗ ਕੰਪਨੀ ਹੈ ਅਤੇ ਇਸਦਾ ਵੈਸਟ ਸੈਕਰਾਮੈਂਟੋ ਵਿਚ ਇਕ ਵੱਖਰਾ ਟਰੱਕਿੰਗ ਯਾਰਡ ਵੀ ਹੈ। ਇਹਨਾਂ ਦੋਵਾਂ ਨੇ ਫਰਵਰੀ 2014 ਤੋਂ ਅਕਤੂਬਰ 2016 ਤੱਕ ਆਪਣੇ ਕਰਮਚਾਰੀਆਂ ਨੂੰ ਸੁਤੰਤਰ ਠੇਕੇਦਾਰਾਂ ਵਜੋਂ ਵਰਗੀਕਰਣ ਕੀਤਾ ਜਿਸ ਨਾਲ ਕਾਮਿਆਂ ਦੀ ਅਦਾਇਗੀ ਕਰਨ ਦੇ ਤਰੀਕੇ ਬਦਲ ਜਾਂਦੇ ਹਨ। ਇਸ ਸਕੀਮ ਤਹਿਤ ਦੋਵਾਂ ਨੇ ਉਨ੍ਹਾਂ ਕਾਮਿਆਂ ਲਈ ਸਿਰਫ 105,811 ਡਾਲਰ ਦੀ ਤਨਖਾਹ ਦਾ ਖਰਚਾ ਦੱਸਿਆ ਜੋ ਬਹੁਤ ਘੱਟ ਹੈ। ਇਸ ਸੰਬੰਧੀ ਬੀਮਾ ਵਿਭਾਗ ਨੇ ਪਾਇਆ ਕਿ ਲਗਭਗ 1,436,387 ਡਾਲਰ ਦੀ ਤਨਖਾਹ ਦਾ ਵੇਰਵਾ ਖਰਚਿਆਂ ਵਿੱਚ ਨਹੀਂ ਦਿੱਤਾ ਗਿਆ ਹੈ ਅਤੇ ਟਰੱਸਟ ਟ੍ਰਾਂਸਪੋਰਟ ਦੀਆਂ ਬੀਮਾ ਕੰਪਨੀਆਂ ਨੂੰ ਇਸ ਆਮਦਨੀ ਦੀ ਰਿਪੋਰਟ ਵੀ ਨਹੀਂ ਦਿੱਤੀ ਜਾ ਰਹੀ ਸੀ ਜਿਸ ਕਰਕੇ ਬੀਮਾ ਪਾਲਿਸੀਆਂ ਦੇ ਘੱਟ ਪ੍ਰੀਮੀਅਮ ਭੁਗਤਾਨ ਕੀਤੇ ਜਾ ਰਹੇ ਸਨ। ਇਸ ਕਰਕੇ ਬੀਮਾ ਕੰਪਨੀਆਂ ਨੂੰ ਕਾਫੀ ਘਾਟਾ ਝੱਲਣਾਂ ਪਿਆ ਹੈ। ਸਿੰਘ ਅਤੇ ਕੌਰ ਦੋਵੇਂ ਨੇ ਸੈਕਰਾਮੈਂਟੋ ਸੁਪੀਰੀਅਰ ਕਾਉਂਟੀ ਵਿੱਚ ਆਤਮ-ਸਮਰਪਣ ਕਰ ਦਿੱਤਾ ਹੈ ਜ਼ਿਲ੍ਹਾ ਅਟਾਰਨੀ ਦਾ ਦਫ਼ਤਰ ਇਸ ਕੇਸ ਦੀ ਪੈਰਵਾਈ ਕਰ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!