15.9 C
United Kingdom
Sunday, September 6, 2026

More

    ਸੁਪਨੇ

    ਰਜਨੀ ਵਾਲੀਆ
    ਮੈਂ ਸੁਪਨੇਂ ਪਾਲੇ ਸਨ ਕਈ ਹਜ਼ਾਰਾਂ,
    ਤੇ ਕਿਉਂ ਉਹਨਾਂ ਨੂੰ ਪਈਆਂ ਮਾਰਾਂ |

    ਕਾਸ਼ ਨਾ ਹੁੰਦੀ ਜੇ ਮਾੜੀ ਨੀਤੀ,
    ਜੀ ਤਾਂ ਕਰਦੈ ਭਾਈਚਾਰਾ ਹੁੰਦਾ |

    ਮੁਹੱਬਤ ਹੁੰਦੀ ਹਰ ਇੱਕ ਦਿਲ ਵਿੱਚ,
    ਤੇ ਏਥੇ ਸਭ ਦਾ ਕੋਈ ਪਿਆਰਾ ਹੁੰਦਾ |

    ਬੈਠਕੂ ਖਾਂਦੇ ਸਭ ਵੰਡ-ਤਰੰਡ ਕੇ,
    ਭਾਵੇਂ ਜਿੱਦਾਂ ਮਰਜੀ ਗੁਜ਼ਾਰਾ ਹੁੰਦਾ |

    ਜੀ ਆਇਆਂ ਨੂੰ ਬਚਿਆ ਰਹਿੰਦਾ,
    ਨੀ ਚਾਹੇ ਛੰਨ ਦਾ ਢਾਰਾ ਹੁੰਦਾ |

    ਪਿੰਡ ਕੁੜੀਆਂ ਦੇ ਲਈ ਵੰਗਾਂ ਵੇਚਦਾ,
    ਨੀ ਗਲੀਆਂ ਦੇ ਵਿੱਚ ਵਣਜਾਰਾ ਹੁੰਦਾ |

    ਵੇ ਕੁੱਲ ਆਲਮ ਤੇ ਮੇਰੇ ਮਾਲਕਾ,
    ਕਾਸ਼ ਤੇਰਾ ਹੀ ਬਸ ਪਸਾਰਾ ਹੁੰਦਾ |

    ਨਾ ਸਾਰੇ ਈ ਜਾਨ ਬਚਾਉਂਦੇ ਫਿਰਦੇ,
    ਤੇ ਨਾ ਹੀ ਕੋਈ ਹਤਿਆਰਾ ਹੁੰਦਾ |

    ਦੰਗਲ ਦੇ ਵਿੱਚ ਨਸ਼ਾ ਨਾ ਹੁੰਦਾ,
    ਦੰਗਲ ਦੇ ਵਿੱਚ ਦਾਰਾ ਹੁੰਦਾ |

    ਨੀ ਕਾਸ਼ ਕਿਤੇ ਮੇਰੇ ਵਤਨ ਨੂੰ,
    ਨਾ ਲੱਗਿਆ ਵੰਡ ਕਸਾਰਾ ਹੁੰਦਾ |

    ਜਿਹੜਾ ਨਹੀਂ ਸੀ ਖੋਟ ਮਿਲਾਉਂਦਾ,
    ਉਹ ਹੱਟ ਉੱਤੇ ਸੁਨਿਆਰਾ ਹੁੰਦਾ |

    ਸੱਥ ਹੁੰਦੀ ਇੱਕ ਪਿੰਡ ਦੀ ਸਾਂਝੀ,
    ਤੇ ਸਾਂਝਾ ਈ ਇੱਕ ਚੁਬਾਰਾ ਹੁੰਦਾ |

    ਮਰ ਜਾਓ ਏਥੇ ਕੋਈ ਨਾ ਕਰਦਾ,
    ਜੀਓ ਜਿਉਣ ਦਿਓ ਨਾਅਰਾ ਹੁੰਦਾ |

    ਪੁੱਤਰ ਹੋ ਕੋਈ ਨਸੇ਼ ਨਾ ਕਰਦਾ,
    ਮਾਂ-ਪਿਉ ਦਾ ਬਸ ਸਹਾਰਾ ਹੁੰਦਾ |

    ਨੀ ਭੈਣ ਦੇ ਹੱਥੋਂ ਗੁੱਟ ਨਾ ਛੁੱਟਦਾ,
    ਤੇ ਮਾਂ ਦੀ ਅੱਖ ਚ ਨਾ ਖਾਰਾ ਹੁੰਦਾ |

    ਸੀ ਮੁਲਕ ਨੇ ਬਹੁਤ ਤਰੱਕੀ ਕਰਨੀ,
    ਰਜਨੀ ਜੇਕਰ ਨਾ ਬਟਵਾਰਾ ਹੁੰਦਾ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!