19.2 C
United Kingdom
Sunday, June 21, 2026

More

    ਬਿੱਟੂ ਦੀ ਕਲਮ ਤੇ ਕੈਮਰਾ

    ਰੱਬ ਦਾ ਭਾਣਾ, ਹੋਣੀ, ਕੁਦਰਤ, ਕਿਸਮਤ, ਲੇਖ ਕੁਝ ਵੀ ਕਹਿ ਲਵੋ, ਬਹੁਤ ਕੁਝ ਅਜਿਹਾ ਹੈ ਜਿਹੜਾ ਸਾਡੇ ਵੱਸੋ ਬਾਹਰ ਹੈ, ਅਸੀ ਵਿਉਂਤਾਂ ਬਣਾਉਦੇ ਰਹਿੰਦੇ ਹਾਂ, ਜਿੰਦਗੀ ਵਾਪਰਦੀ ਰਹਿੰਦੀ ਹੈ, ਅਸੀ ਆਪਣੇ ਸੁਪਨਿਆ ਨੂੰ ਟਾਲਦੇ ਰਹਿੰਦੇ ਹਾਂ, ਹਕੀਕਤ ਦੀ ਗੰਢ ਪੀਢੀ ਹੁੰਦੀ ਰਹਿੰਦੀ ਹੈ। ਆਪਾਂ ਜਿੰਦਗੀ ਇਸ ਵਹਿਮ ਵਿੱਚ ਕੱਢ ਦਿੰਦੇ ਹਾਂ ਕਿ ਜੋ ਅਸੀਂ ਕਰ ਰਹੇ ਉਹ ਆਰਜੀ ਹੈ, ਅਸਲ ਤਾਂ ਅਜੇ ਵਾਪਰਨਾ ਹੈ, ਜੋ ਨੌਕਰੀ ਜਾਂ ਕੰਮ ਵਰਤਮਾਨ ਵਿੱਚ ਹੈ ਉਹ ਮਜਬੂਰੀ ਹੈ। ਮਨ ਦੀ ਇੱਛਾ ਤਾਂ ਬਾਅਦ ਵਿੱਚ ਪੂਰੀ ਕਰਨੀ ਹੈ, ਪੈਸਾ ਪੈਸਾ ਇਸ ਲਈ ਜੋੜੀ ਜਾਂਦੇ ਆਂ ਬਈ ਕੱਲ ਨੂੰ ਰੁਪਈਏ ਖਰਚਾਂਗੇ, ਜਮੀਨਾ ਖਰੀਦੀ ਜਾਂਦੇ ਹਾਂ ਕਿ ਕੱਲ ਨੂੰ ਸਰਦਾਰ ਕਹਾਂਵਾਗੇ, ਇੱਕਠੇ ਕਰਨ ਦੀ ਜਗਹ ਆਉ ਖਰਚੀਏ, ਕਾਗਜੀ ਮੁਦਰਾ ਦੇ ਬਦਲੇ ਖੁਸ਼ੀਆ ਖਰੀਦੀਏ, ਕੂੜਾ ਕਰਕਟ, ਅਣਲੋੜੀਦੀਆਂ ਵਸਤਾ, ਕੁਰੱਖਤ ਰਿਸ਼ਤੇ, ਭੈੜੀਆਂ ਸੋਚਾ ਤਿਆਗੀਏ, ਆਉ ਹਵਾਵਾ ਨਾਲ ਇਸ਼ਕ ਕਰੀਏ, ਸੁਪਨੇ ਸਕਾਰੀਏ, ਰਿਸ਼ਤਿਆ ਨੂੰ ਪਿਆਰ ਕਰੀਏ, ਪਿਆਰ ਨੂੰ ਰਿਸ਼ਤਿਆ ਚ ਨਾ ਬੰਨੀਏ, ਖਿਆਲਾਂ ਨੂੰ ਉਡਣ ਦਿਉ, ਵਲਗਣਾ ਚੱਕ ਦਿਉ, ਰੂਹ ਦੇ ਦਰਵਾਜੇ ਖੁੱਲੇ ਰੱਖੋ, ਘੜਾ ਸਿੱਧਾ ਕਰ ਦਿਉ, ਪੈਣ ਦਿਉ ਬਰਸਾਤ ਦੀਆ ਕਣੀਆ ਅੰਦਰ, ਚੁਗਿਰਦਾ ਕਿੰਨਾ ਵੀ ਮਲੀਨ ਹੋਵੇ, ਕਮਲ ਬਣ ਜਾਉ, ਜੇ ਕੋਈ ਆਪਣੀ ਬੁਰਿਆਈ ਛੱਡਣ ਲਈ ਤਿਆਰ ਨਹੀ, ਤਾਂ ਤੁਸੀ ਆਪਣੀ ਚੰਗਿਆਈ ਕਿਉਂ ਛੱਡਦੇ ਹੋ, ਦੂਜੇ ਨੂੰ ਬਦਲਣ ਲਈ ਬਹੁਤਾ ਜੋਰ ਨਾ ਲਾਉ, ਆਪਣੀ ਮੌਲਕਿਤਾ ਕਾਇਮ ਰੱਖੋ, ਆਪਣੇ ਵਿਚਾਰਾ ਤੇ ਖੜੋ ਪਰ ਬਹੁਤਾ ਅੜੋ ਨਾ, ਖਿਆਲਾ ਵਿਚਲੀ ਆਦਰਸ਼ਕ ਦੁਨੀਆ ਦੀ ਆਸ ਵਿੱਚ ਦਿਨ ਕੱਟਣ ਨਾਲੋ, ਜੋ ਵੀ ਤੁਹਾਡੇ ਕੋਲ ਹੈ, ਜਿਸ ਤਰ੍ਹਾ ਵੀ ਤੁਹਾਡੀ ਹਾਲਾਤ ਹੈ, ਉਸੇ ਸੱਚ ਨੂੰ ਸਵੀਕਾਰ ਕਰਕੇ, ਬਿਹਤਰ ਜਿੰਦਗੀ ਜਿਉਣ ਦੀ ਕੋਸ਼ਿਸ਼ ਕਰੋ, ਹਾਲਾਤ ਕਦੇ ਵੀ ਤੁਹਾਡੇ ਅਨੁਕੂਲ ਨਹੀ ਹੋਣੇ, ਹਾਲਾਤਾ ਦਾ ਮੁਕਾਬਲਾ ਹੀ ਜ਼ਿੰਦਗੀ ਹੈ, ਵੱਡੇ ਬੇੜੇ ਦੀ ਆਸ ਵਿੱਚ ਕੰਢੇ ਤਾ ਨਾ ਬੈਠੇ ਰਹੋ, ਛੇਟੀ ਬੇੜੀ ਵਿੱਚ ਹੀ ਠਿੱਲ ਪਵੋ, ਕਿਤੇ ਨਾ ਕਿਤੇ ਜਰੂਰ ਪਹੁੰਚੋਗੇ।

    Bittu Khangurha
    +447877792555

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!