
ਅਸ਼ੋਕ ਵਰਮਾ
ਮਾਨਸਾ,18ਅਕਤੂਬਰ2020: ਮਾਨਸਾ ਪੁਲਿਸ ਨੇ ਹਥਿਆਰਾਂ ਦੀ ਨੋਕ ਤੇ ਸ਼ਰਾਬ ਦੇ ਠੇਕੇ ਲੁੱਟਣ ਵਾਲੇ ਪੰਜ ਮੈਂਬਰੀ ਲੁਟੇਰਾ ਗਿਰੋਹ ਨੂੰ ਗਿ੍ਰਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਗਿਰੋਹ ਕੋਲੋਂ1 ਏਅਰ ਪਿਸਟਲ, ਇੱਕ ਵਰਨਾ ਕਾਰ, 1 ਕਾਪਾ, 1 ਸੱਬਲ, ਸ਼ਰਾਬ ਅਤੇ ਨਗਦੀ ਬਰਾਮਦ ਕੀਤੀ ਹੈ। ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਕੁਲਦੀਪ ਸਿੰਘ ਉਰਫ ਜੀਤ ਪੁੱਤਰ ਬੂਟਾ ਸਿੰਘ ਵਾਸੀ ਧਿੰਗੜ ਨੇ ਮਿਤੀ 14ਅਕਤੂਬਰ ਨੂੰ ਥਾਣਾ ਸਦਰ ਮਾਨਸਾ ਪੁਲਿਸ ਨੂੰ ਦੱਸਿਆ ਸੀ ਕਿ ਉਹ ਸ਼ਰਾਬ ਦੇ ਠੇਕਿਆਂ ਦਾ ਬਣਾਂਵਾਲੀ ਦਾ ਸਰਕਲ ਇੰਚਾਰਜ ਹੈ ਅਤੇ ਪਿੰਡ ਚਹਿਲਾਂਵਾਲੀ ਦਾ ਸ਼ਰਾਬ ਦਾ ਠੇਕਾ ਵੀ ਉਸਦੇ ਅਧੀਨ ਹੈ। ਇਸ ਠੇਕੇ ਤੇ ਅਰੁਣਪਾਲ ਪੁੱਤਰ ਪਰਸ ਰਾਮ ਵਾਸੀ ਝਾਂਸਾ (ਯੂ.ਪੀ.) ਬਤੌੌਰ ਕਰਿੰਦਾ ਕੰਮ ਕਰਦਾ ਹੈ। ਲੰਘੀ ਮਿਤੀ 19ਸਤੰਬਰ ਦੀ ਰਾਤ ਨੂੰ ਇਸ ਠੇਕੇ ਦਾ ਕਰਿੰਦਾ ਰੋੋਜਾਨਾ ਦੀ ਤਰਾਂ ਠੇਕਾ ਬੰਦ ਕਰਕੇ ਸੁੱਤਾ ਪਿਆ ਸੀ, ਤਾਂ 3 ਕਾਰ ਸਵਾਰ ਨੌਜਵਾਨਾਂ ਨੇ ਠੇਕੇ ਤੇ ਆਕੇ ਸ਼ਰਾਬ ਦੀ ਮੰਗ ਕੀਤੀ।
ਕਰਿੰਦੇ ਵੱਲੋਂ ਠੇਕਾ ਬੰਦ ਹੋਣ ਦੀ ਗੱਲ ਕਹਿਣ ਤੇ ਉਨ੍ਹਾਂ ਨੇ ਗੇਟ ਨੂੰ ਧੱਕੇ ਮਾਰੇ ਅਤੇ ਲੋੋਹੇ ਦੀ ਸੱਬਲ ਨਾਲ ਕੰਧ ਵਿੱਚ ਪਾੜ ਲਾਉਣ ਲੱਗ ਪਏ । ਉਨਾਂ ਦੱਸਿਆ ਕਿ ਜਦੋਂ ਕਰਿੰਦੇ ਨੇ ਛੋਟੀ ਤਾਕੀ ਖੋੋਲੀ ਤਾਂ ਇੱਕ ਵਿਅਕਤੀ ਨੇ ਆਪਣੇ ਡੱਬ ਵਿੱਚੋੋ ਪਿਸਤੌੌਲ ਕੱਢ ਕੇ ਤਾਕੀ ਵਿਚਦੀ ਤਾਣ ਲਿਆ ਅਤੇ ਗੋਲੀ ਮਾਰਨ ਦਾ ਡਰ ਦਿਖਾ ਕੇ ਕਰਿੰਦੇ ਕੋਲੋ ਤ ਹਜਾਰ ਰੁਪਏ ਨਕਦ ਅਤੇ ਸ਼ਰਾਬ ਦੀਆਂ ਬੋਤਲਾਂ ਲੁੱਟ ਲਈਆਂ ਤੇ ਫਰਾਰ ਹੋੋ ਗਏ। ਪੁਲਿਸ ਨੇ ਇਸ ਸਬੰਧ ’ਚ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਜਿਸ ਦੇ ਅਧਾਰ ਤੇ ਮੁੱਖ ਥਾਣਾ ਅਫਸਰ ਥਾਣਾ ਸਦਰ ਮਾਨਸਾ ਅਤੇ ਇੰਚਾਰਜ ਪੁਲਿਸ ਚੌੌਕੀ ਬਹਿਣੀਵਾਲ ਨੇ ਸੁਰਿੰਦਰ ਸਿੰਘ ਉਰਫ ਛਿੰਦਾ, ਕੁਲਦੀਪ ਸਿੰਘ ਉਰਫ ਕਾਲਾ ਪੁੱਤਰਾਨ ਭੋੋਲਾ ਸਿੰਘ ਅਤੇ ਗੁਰਸੇਵਕ ਸਿੰਘ ਉਰਫ ਬੱਬੀ ਪੁੱਤਰ ਮੇਜਰ ਸਿੰਘ ਵਾਸੀਆਨ ਝੇਰਿਆਂਵਾਲੀ ਨੂੰ ਕਾਬੂ ਕਰ ਲਿਆ।
ਐਸਐਸਪੀ ਨੇ ਦੱਸਿਆ ਕਿ ਮੁਲਜਮਾਂ ਕੋਲੋਂ ਇੰਨਾਂ ਕੋਲੋਂ ਵਾਰਦਾਤ ਲਈ ਵਰਤੀ ਵਰੁਨਾ ਕਾਰ ਬਰਾਮਦ ਕੀਤੀ ਹੈ ਅਤੇ ਪੁੱਛ ਪੜਤਾਲ ਕਰਕੇ ਸੰਦੀਪ ਸਿੰਘ ਪੁੱਤਰ ਭੋੋਲਾ ਸਿੰਘ ਪੁੱਤਰ ਨਹਿਰੂ ਸਿੰਘ ਅਤੇ ਲੱਖਾ ਸਿੰਘ ਪੁੱਤਰ ਵੀਹਲਾ ਸਿੰਘ ਵਾਸੀਆਨ ਝੇਰਿਆਵਾਲੀ ਨੂੰ ਵੀ ਗਿ੍ਰਫਤਾਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਮੁਲਜਮਾਂ ਦੀ ਨਿਸ਼ਾਨਦੇਹੀ ਤੇ ਇੱਕ ਏਅਰ ਪਿਸਟਲ, 1 ਕਾਪਾ, 1 ਸੱਬਲ, 3000 ਰੁਪਏ ਨਗਦੀ ਅਤੇ ਸ਼ਰਾਬ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦਾ ਰਿੰਗ ਲੀਡਰ ਸੁਰਿੰਦਰ ਸਿੰਘ ਉਰਫ ਛਿੰਦਾ ਹੈ। ਮੁਲਜਮਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਵੀ ਹੈ ਅਤੇ ਉਨ੍ਹਾਂ ਨੇ ਕਈ ਵਾਰਦਾਤਾਂ ਕਰਨਾ ਮੰਨਿਆ ਹੈ। ਉਨਾਂ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਪੁਲਿਸ ਨੂੰ ਹੋਰ ਵੀ ਖੁਲਾਸਿਆਂ ਦੀ ਉਮੀਦ ਹੈ।
ਮੁਲਜਮਾਂ ਦਾ ਪਿਛਲਾ ਅਪਰਾਧਿਕ ਰਿਕਾਰਡ
ਮਿਤੀ 17-18 ਅਗਸਤ 2020 ਦੀ ਰਾਤ ਨੂੰ ਪਿੰਡ ਬੁਰਜ (ਥਾਣਾ ਝੁਨੀਰ) ਦੇ ਸ਼ਰਾਬ ਦੇ ਠੇਕੇ ਜਿੰਦਰਾ ਦਾ ਤੋੋੜ ਕੇ 30/32 ਪੇਟੀਆਂ ਸ਼ਰਾਬ , 5 ਪੇਟੀਆਂ ਬੀਅਰ ਅਤੇ 2000 ਰੁਪਏ ਨਗਦੀ ਚੋੋਰੀ ਕੀਤੀ ਸੀ। ਮਿਤੀ 17-18 ਜੁਲਾਈ2020 ਦੀ ਰਾਤ ਨੂੰ ਪਿੰਡ ਮੀਆਂ ਦੀਆਂ ਕੈਂਚੀਆਂ (ਥਾਣਾ ਜੌੜਕੀਆਂ) ਦੇ ਸ਼ਰਾਬ ਦੇ ਠੇਕੇ ਦਾ ਜਿੰਦਰਾ ਤੋੋੜ ਕੇ 4 ਪੇਟੀਆਂ ਸ਼ਰਾਬ ਦੇਸੀ ਚੋੋਰੀ ਕੀਤੀ ਸੀ। ਇਸੇ ਤਰਾਂ ਹੀ24-25 ਜੂਨ2020ਦੀ ਰਾਤ ਨੂੰ ਪਿੰਡ ਝੇਰਿਆਵਾਲੀ (ਥਾਣਾ ਜੌੌੜਕੀਆਂ) ਦੇ ਸ਼ਰਾਬ ਦੇ ਠੇਕੇ ਦਾ ਜਿੰਦਰਾ ਤੋੋੜ ਕੇ 3 ਪੇਟੀਆਂ ਸ਼ਰਾਬ ਚੋੋਰੀ ਕੀਤੀ ਸੀ। ਮਿਤੀ 8-9 ਜੁਲਾਈ 2020 ਦੀ ਰਾਤ ਨੂੰ ਪਿੰਡ ਟਾਂਡੀਆਂ (ਥਾਣਾ ਜੌੌੜਕੀਆਂ) ਦੇ ਸ਼ਰਾਬ ਦੇ ਠੇਕੇ ਦਾ ਜਿੰਦਰਾ ਤੋੋੜ ਕੇ 7 ਪੇਟੀਆਂ ਸ਼ਰਾਬ ਚੋੋਰੀ ਕੀਤੀ ਸੀ। ਐਸਐਸਪੀ ਨੇ ਦੱਸਆ ਕਿ ਮੁਲਜਮਾਂ ਨੇ ਮੁਢਲੀ ਪੁੱਛਗਿੱਛ ਦੌੌਰਾਨ ਦੱਸਿਆ ਕਿ ਕਰੀਬ ਡੇਢ ਕੁ ਮਹੀਨਾ ਪਹਿਲਾਂ ਪਿੰਡ ਮੌੌਜੀਆਂ ਦੇ ਸ਼ਰਾਬ ਦੇ ਠੇਕੇ ਤੋੋਂ ਵੀ 3 ਪੇਟੀਆਂ ਸ਼ਰਾਬ ਚੋੋਰੀ ਕੀਤੀ ਗਈ ਸੀ, ਜਿਸਦੀ ਪੜਤਾਲ ਚੱਲ ਰਹੀ ਹੈ।