
ਦੁੱਖਭੰਜਨ ਰੰਧਾਵਾ
0351920036369
ਅਸੀਂ ਸੌਦਾ ਦਿਲ ਦਾ ਕਰਕੇ ਬਹਿ ਗਏ,
ਨਾਲੇ ਈ ਸਭ ਕੁਝ ਹਰ ਕੇ ਬਹਿ ਗਏ |
ਅਸੀਂ ਸੌਦਾ ਦਿਲ ਦਾ ਕਰਕੇ ਬਹਿ ਗਏ,
ਨੀ ਭੇਦ ਦਿਲਾਂ ਦੇ ਰੱਖਣ ਵਾਲੇ,
ਨੀ ਸਦਾ ਤੁਫਾਨਾਂ ਨੂੰ ਡੱਕਣ ਵਾਲੇ,
ਜੁਗਨੂੰ ਤੋਂ ਵੀ ਡਰਕੇ ਬਹਿ ਗਏ |
ਅਸੀਂ ਸੌਦਾ ਦਿਲ ਦਾ ਕਰਕੇ ਬਹਿ ਗਏ,
ਧੋ ਹੰਝੂਆਂ ਨਾਲ ਮੁੱਖ ਜਿੰਦੇ ਨੀ,
ਪਰਬਤ ਜਿੱਡਾ ਦੁੱਖ ਜਿੰਦੇ ਨੀ,
ਸੀਨੇ ਉੱਤੇ ਕਿਉਂ ਧਰਕੇ ਬਹਿ ਗਏ |
ਅਸੀਂ ਸੌਦਾ ਦਿਲ ਦਾ ਕਰਕੇ ਬਹਿ ਗਏ,
ਕੁਝ ਦਿਨ ਪਹਿਲਾਂ ਹੱਸਦੇ ਸੀ ਜੋ,
ਹਾਲ-ਚਾਲ ਆਪਣਾਂ ਦੱਸਦੇ ਸੀ ਜੋ,
ਉਹ ਅੱਜ ਅੱਖੀਆਂ ਭਰਕੇ ਬਹਿ ਗਏ |
ਅਸੀਂ ਸੌਦਾ ਦਿਲ ਦਾ ਕਰਕੇ ਬਹਿ ਗਏ,
ਹੈ ਰੱਬ ਨੇ ਕੈਸੀ ਖੇਡ ਰਚਾਈ,
ਹਾਏ ਮੱਚੀ ਸੀਨੇ ਹਾਲ ਦੁਹਾਈ,
ਉਸਦੇ ਦੁੱਖ ਅਸੀਂ ਜਰਕੇ ਬਹਿ ਗਏ |
ਅਸੀਂ ਸੌਦਾ ਦਿਲ ਦਾ ਕਰਕੇ ਬਹਿ ਗਏ,
ਉਸ ਦੇ ਮੋਹ ਦਾ ਤਾਪ ਨਾ ਮਿਲਿਆ,
ਉਹ ਮੈਨੂੰ ਆ ਕੇ ਆਪ ਨਾ ਮਿਲਿਆ,
ਪਰ ਪੀੜਾਂ ਵਿੱਚ ਠਰਕੇ ਬਹਿ ਗਏ |
ਅਸੀਂ ਸੌਦਾ ਦਿਲ ਦਾ ਕਰਕੇ ਬਹਿ ਗਏ,
ਸਫਰ ਮੁਕਾਇਆ ਜਿੰਦਗੀ ਦਾ ਜਦ,
ਦੁੱਖ ਹੰਢਾਇਆ ਜਿੰਦਗੀ ਦਾ ਜਦ,
ਤਦ ਅੱਗਾਂ ਵਿੱਚ ਤਰਕੇ ਬਹਿ ਗਏ |
ਅਸੀਂ ਸੌਦਾ ਦਿਲ ਦਾ ਕਰਕੇ ਬਹਿ ਗਏ,
ਨਈਂ ਧਾਗੇ ਇਸ਼ਕ ਦੇ ਏਨੇ ਕੱਚੇ,
ਸਾਡੀਆਂ ਰੂਹਾਂ ਸੱਚੀਆਂ ਮਨ ਵੀ ਸੱਚੇ,
ਭਾਵੇਂ ਘੜੇ ਕੱਚੇ ਏਥੇ ਖਰਕੇ ਬਹਿ ਗਏ |
ਅਸੀਂ ਸੌਦਾ ਦਿਲ ਦਾ ਕਰਕੇ ਬਹਿ ਗਏ,
ਨੀ ਤੂੰ ਇੱਕ ਦਿਨ ਆਵੇਗਾ ਯਾਦ ਕਰੇਂਗੀ,
ਦੁੱਖਭੰਜਨ ਨੂੰ ਉਦੇ ਮਰਨੋਂ ਬਾਅਦ ਕਰੇਂਗੀ,
ਜਦੋਂ ਵਿੱਚ ਸਿਵੇ ਅਸੀਂ ਮਰਕੇ ਬਹਿ ਗਏ |
ਅਸੀਂ ਸੌਦਾ ਦਿਲ ਦਾ ਕਰਕੇ ਬਹਿ ਗਏ,