ਫੈਲੀ ਖੁਸ਼ੀ ਦੀ ਲਹਿਰ।
ਬਰਨਾਲਾ ( ਰਾਜਿੰਦਰ ਵਰਮਾ )
ਦੇਵਗਨ,ਬਰਨਾਲਾ ਦੀ ਸੇਖਾ ਰੋਡ, ਅਕਾਲਗੜ ਬਸਤੀ ਦੀ ਰਹਿਣ ਵਾਲੀ ਮਹਿਲਾ ਰਾਧਾ ਰਾਣੀ ਜੋ ਕਰੋਨਾ ਹੋ ਜਾਣ ਕਾਰਣ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਹੈ, ਦੇ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ। ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਨੇਮਾਂ ਅਨੁਸਾਰ ਉਸ ਦੇ ਇਕ ਹੋੋਰ ਟੈਸਟ ਦਾ ਸੈਂਪਲ ਭੇਜਿਆ ਜਾਵੇਗਾ, ਜਿਸ ਦੇ ਨੈਗੇਟਿਵ ਆਉਣ ਤੋਂ ਬਾਅਦ ਹੀ ਉਸ ਨੂੰ ਹਸਪਤਾਲ ’ਚੋਂਂ ਛੁੱਟੀ ਮਿਲੇਗੀ।