6.3 C
United Kingdom
Monday, April 21, 2025

More

    ਗਲਾਸਗੋ ਦਾ ਡਰੱਮਚਪੇਲ ਸਕਾਟਲੈਂਡ ਵਿੱਚ ਕੋਵਿਡ-19 ਮੌਤ ਦਰ ਵਿੱਚ ਮੋਹਰੀ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਕੋਰੋਨਾ ਮਹਾਂਮਾਰੀ ਕਰਕੇ ਹਜਾਰਾਂ ਹੀ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਅਤੇ ਮੌਤਾਂ ਦਾ ਇਹ ਸਿਲਸਿਲਾ ਅਜੇ ਵੀ ਨਹੀਂ ਰੁਕ ਰਿਹਾ ਹੈ। ਹੁਣ ਸਕਾਟਲੈਂਡ ਵਿੱਚ ਕੋਵਿਡ -19 ਮੌਤਾਂ ਦੇ ਹਾਟਸਪੌਟ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਗਲਾਸਗੋ ਦੇ ਇੱਕ ਖੇਤਰ ਦੀ ਮੌਤ ਦਰ ਸੰਬੰਧੀ ਬਹੁਤ ਭੈੜੇ ਅੰਕੜੇ ਹਨ। ਸਕਾਟਲੈਂਡ ਦੇ ਨੈਸ਼ਨਲ ਰਿਕਾਰਡਜ਼ ਦੇ ਅੰਕੜੇ ਦਰਸਾਉਂਦੇ ਹਨ ਕਿ ਮਹਾਂਮਾਰੀ ਦੇ ਦੌਰਾਨ ਕਿਹੜੇ  ਖੇਤਰਾਂ ਵਿੱਚ ਮੌਤ ਦੀ ਦਰ ਸਭ ਤੋਂ ਵੱਧ ਹੈ। ਇਨ੍ਹਾਂ ਖੇਤਰਾਂ ਵਿੱਚੋਂ ਡਰੱਮਚੈਪਲ ਸਭ ਤੋਂ ਮੋਹਰੀ ਹੈ। ਇੱਥੇ ਪ੍ਰਤੀ 100,000 ਲੋਕਾਂ ਪਿੱਛੇ 786.8 ਮੌਤਾਂ ਹੋਈਆਂ ਹਨ। ਜਦੋਂ ਕਿ ਇਰਵਿਨ ਖੇਤਰ 765.5 ਮੌਤਾਂ ਨਾਲ ਦੂਜੇ ਨੰਬਰ ‘ਤੇ ਹੈ। ਇਸਦੇ ਨਾਲ ਹੀ ਲਿਬਰਟਨ ਵੈਸਟ, ਐਡਿਨਬਰਾ (713.1), ਕੈਮਲਨ ਈਸਟ, ਫਾਲਕਰਕ (604) ਅਤੇ ਵੇਸਟਰਟਨ ਈਸਟ, ਡਨਬਾਰਟਨਸ਼ਾਇਰ (599) ਖੇਤਰ ਪਹਿਲੇ ਪੰਜ ਸਥਾਨਾਂ ਵਿੱਚ ਸ਼ਾਮਿਲ ਹਨ। ਜਦਕਿ ਉੱਤਰੀ ਕੈਸਲਹਿਲ, ਡਨਬਾਰਟਨਸ਼ਾਇਰ ( 588.9), ਮਰਕਿਸਟਨ, ਫਾਲਕਿਰਕ (488.9) ਅਤੇ ਫਾਲਸਾਈਡ, ਲਾਨਾਰਕਸ਼ਾਇਰ (484.7) ਵੀ ਪਹਿਲੇ ਦਸਾਂ ਵਿੱਚ ਸ਼ਾਮਲ ਹਨ। ਇਹ ਅੰਕੜੇ ਦਰਸਾਉਂਦੇ ਹਨ ਕਿ ਸਾਰੇ ਸਕਾਟਿਸ਼ ਜ਼ੋਨਾਂ ਵਿੱਚ 100,000 ਪਿੱਛੇ ਲੋਕਾਂ ਦੀ ਮੌਤ ਦੀ ਦਰ 100 ਤੋਂ ਵੱਧ ਹੈ। ਇਸ ਮਾਮਲੇ ਵਿੱਚ ਨਿਕੋਲਾ ਸਟਰਜਨ ਨੇ ਵੀ ਖੁਲਾਸਾ ਕੀਤਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ 1,429 ਸਕਾਟਿਸ਼ ਲੋਕਾਂ ਦੇ ਸਕਾਰਾਤਮਕ ਟੈਸਟ ਕੀਤੇ ਜਾਣ ਤੋਂ ਬਾਅਦ ਦੇਸ਼ ਨੂੰ ਸਭ ਤੋਂ ਵੱਧ ਰੋਜ਼ਾਨਾ ਕੋਰੋਨਵਾਇਰਸ ਕੇਸਾਂ ਦਾ ਸਾਹਮਣਾ ਕਰਨਾ ਪਿਆ ਹੈ। ਜਿਸ ਨਾਲ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 2,572 ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!