7.5 C
United Kingdom
Sunday, March 8, 2026

More

    ਕਿਸਾਨਾਂ ਵੱਲੋਂ ਰੇਲਵੇ ਟਰੈਕ ‘ਤੇ ਧਰਨਾ ਲਗਾਤਾਰ 13ਵੇਂ ਦਿਨ ਵੀ ਜਾਰੀ

    ਅੰਮ੍ਰਿਤਸਰ,(ਰਾਜਿੰਦਰ ਰਿਖੀ)

    ਸੰਘਰਸ਼ਸ਼ੀਲ 31 ਕਿਸਾਨ ਜਥੇਬੰਦੀਆਂ ਵੱਲੋਂ ਅੰਮਿਰਤਸਰ ਜਲੰਧਰ ਰੇਲਵੇਂ ਲਾਈਨਾਂ ਉੱਪਰ ਬੁਟਾਰੀ ਰੇਲਵੇਂ ਸ਼ਟੇਸ਼ਨ ਉੱਪਰ 13 ਵੇਂ ਦਿਨ ਵੀ ਕਿਸਾਨਾਂ ਦਾ ਮੋਰਚਾ ਜਾਰੀ ਰਿਹਾ। ਅੱਜ ਸਟੇਜ ਦੀ ਪ੍ਰਧਾਨਗੀ ਦਲਜੀਤ ਸਿੰਘ ਦਿਆਲ ਪੁਰ,ਧਰਮਿੰਦਰ ਸਿੰਘ ਕਿਲਾ,ਯੁੱਧਵੀਰ ਸਿੰਘ ਸਰਜਾ,ਬਾਬਾ ਮਹਿੰਦਰ ਸਿੰਘ ਵੇਈਂ ਪੂਈ ਰਤਨ ਸਿੰਘ ਮੱਧਰ ਨੇ ਕੀਤੀ। ਅੱਜ ਸਭ ਤੋਂ ਪਹਿਲਾਂ ਕਿਸਾਨ ਲਹਿਰ ਦੇ ਮਹਾਨ ਆਗੂ ਕਾ. ਨਾਜਰ ਸਿੰਘ ਸੈਦਪੁਰ ਦੇ ਵਿਛੋੜੇ ਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਜਲੀ ਭੇਂਟ ਕੀਤੀ ਅਤੇ ਪ੍ਰਣ ਪੱਤਰ ਪੜਿਆ ਕਿ ਸਾਥੀ ਦੇ ਅਧੂਰੇ ਕਾਜ ਨੂੰ ਪੂਰਾ ਕਰਨ ਤੱਕ ਲੋਕ ਸੰਘਰਸ਼ ਜਾਰੀ ਰਹੇਗਾ। ਅੱਜ ਦੇ ਇਕੱਠ ਨੂੰ ਜਮਹੂਰੀ ਕਿਸਾਨ ਸਭਾ ਦੇ ਰਸਾਲ ਸਿੰਘ,ਗੁਰਮੇਜ ਸਿੰਘ ਤਿੰਮੋਵਾਲ ਦੀਦਾਰ ਸਿੰਘ ਮਹਿਦੀਪੁਰਾ, ਆਲ ਇੰਡੀਆ ਕਿਸਾਨ ਸਭਾ ,ਦੇ ਕਾ,ਲੱਖਬੀਰ ਜਿੰਘ ਨਿਜਾਮ ਪੁਰ,ਬਲਵਿੰਦਰ ਸਿੰਘ ਦੁਧਾਲਾ, ਕਿਰਤੀ ਕਿਸਾਨ ਯੂਨੀਅਨ ਜਸਪਾਲ ਸਿੰਘ ਛੱਜਲਵੱਡੀ, ਸੁਰਜੀਤ ਸਿੰਘ ਪਲੂਆ, ਕਿਸਾਨ ਸ਼ੰਘਰਸ਼ ਕਮੇਟੀ ( ਕੋਟ ਬੁੱਢਾ ) ਬਲਦੇਵ ਸਿੰਘ ਵਲਟੋਹਾ,ਰਤਨ ਸਿੰਘ ਮੱਧਰ ਕਿਸਾਨ ਸ਼ੰਘਰਸ਼ ਕਮੇਟੀ ( ਅਜ਼ਾਦ) ਵੱਲੋਂ ਪਿਆਰਾ ਸਿੰਘ ਦੁਗਲਵਾਲਾ, ਦੇਂ ਬੁਲਾਰਿਆਂ ਨੇ ਐਲਾਨ ਕੀਤਾ ਕਿ ਕਿਸਾਨ ਸ਼ੰਘਰਸ਼ ਉਹਨਾਂ ਚਿਰ ਤੱਕ ਜਾਰੀ ਰਹੇਗਾ ਜਿੰਨਾਂ ਚਿਰ ਤੱਕ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਨੂੰਨ ਵਾਪਿਸ ਨਹੀਂ ਲੈਂਦੀ । ਅੱਜ ਸਬਜੀ ਉੱਤਪਾਦਿਕ ਕਿਸਾਨ ਜਥੇਬੰਦੀ ਦਾ ਇੱਕ ਵੱਡਾ ਜਥਾ ਭੁਪਿੰਦਰ ਸਿੰਘ ਤੀਰਥਪੁਰਾ ਦੀ ਅਗਵਾਈ ਹੇਠ ਸ਼ਾਮਿਲ ਹੋਇਆ।ਰੇਲਵੇ ਲਾਈਨਾਂ ਉੱਪਰ ਧਰਨਾ ਅੱਜ ਸ਼ਾਮ ਤੱਕ ਜਾਰੀ ਸੀ। ਅੱਜ ਦਿਹਾਤੀ ਮਜਦੂਰ ਦੇ ਸੂਬਾ ਸਕੱਤਰ ਕਾ ਗੁਰਨਾਮ ਸਿੰਘ ਦਾਊਦ,ਅਮਰੀਕ ਸਿੰਘ ਦਾਊਦ ਨੇ ਸੰਬੋਧਨ ਕੀਤਾ। ਅੱਜ ਦੀ ਸਟੇਜ ਦੀ ਕਾਰਵਾਈ ਪ੍ਰਕਾਸ਼ ਸਿੰਘ ਥੋਥੀਆਂ ਨੇ ਨਿਭਾਈ । ਹੋਰਨਾਂ ਤੋਂ ਇਲਾਵਾ ਸਾਥੀ ਕਾ ਗੁਰਭੇਜ ਸਿੰਘ ਸੈਦੋ ਲ੍ਹੇਲ,ਹਰਪ੍ਰੀਤ ਸਿੰਘ ਰਿੰਕਾ,ਹਰਮੀਤ ਸਿੰਘ ਦਾਊਦ,ਹਰਪ੍ਰੀਤ ਸਿੰਘ ਬੁਟਾਰੀ ਪ੍ਰਤਾਪ ਸਿੰਘ ਛੀਨਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲ ਕ੍ਰਾਤੀਂ,ਮੰਗਲ ਸਿੰਘ ਖਜਾਲਾ, ਗੁਰਮੁੱਖ ਸਿੰਘ ਸ਼ੇਰ ਗਿੱਲ,ਸਰਬਜੀਤ ਸਿੰਘ ਭੋਰਸ਼ੀ ਗੁਰਜੰਟ ਸਿੰਘ ਮੁੱਛਲ ਆਦਿ ਹਾਜਰ ਸਨ, ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!