ਦੁੱਖਭੰਜਨ ਰੰਧਾਵਾ
0351920036369
ਜਦੋਂ ਦਾ ਤੂੰ ਯਾਰਾ,
ਮਸ਼ਹੂਰ ਹੋ ਗਿਐਂ |
ਉਦੋਂ ਦਾ ਹੀ ਸਾਡੇ,
ਕੋਲੋਂ ਦੂਰ ਹੋ ਗਿਐਂ |
ਜਦੋਂ ਦਾ ਤੂੰ ਯਾਰਾ,
ਮਸ਼ਹੂਰ ਹੋ ਗਿਐਂ |
ਤਾਂ ਕੀ ਹੋਇਆ ਸਾਡੇ ਵਿੱਚ,
ਕਮੀਆਂ ਬਥੇਰੀਆਂ |
ਤਾਂ ਕੀ ਹੋਇਆ ਤੇਰੇ ਵਿੱਚ,
ਆ ਗਈਆਂ ਹੇਰਾ ਫੇਰੀਆਂ |
ਓਏ ਮਤਲਬਖੋਰਾ ਤੂੰ,
ਜਰੂਰ ਹੋ ਗਿਐਂ |
ਜਦੋਂ ਦਾ ਤੂੰ ਯਾਰਾ,
ਮਸ਼ਹੂਰ ਹੋ ਗਿਐਂ |
ਬਾਗੀਂ ਮਹਿਕਾਂ ਨਾ ਹੋਣ,
ਤਾਂ ਕਿਸ ਕੰਮ ਫੁੱਲ |
ਸਾਨੂੰ ਮਾਫ ਤੂੰ ਕਰੀਂ ਨਾ,
ਜੇ ਹੋਈ ਕੋਈ ਭੁੱਲ |
ਤੂੰ ਜਿੱਦਾਂ ਟੁੱਟਦੈ ਗਲਾਸ,
ਓਦਾਂ ਚੂਰ ਹੋ ਗਿਐਂ |
ਜਦੋਂ ਦਾ ਤੂੰ ਯਾਰਾ,
ਮਸ਼ਹੂਰ ਹੋ ਗਿਐਂ |
ਤੈਨੂੰ ਲਗਦੇ ਨਹੀਂ ਚੰਗੇ,
ਅਸੀਂ ਗੱਲ ਇਹੋ ਹੋਣੀਂ |
ਸਾਡੀ ਵਿਕ ਜਾਵੇ ਯਾਰਾ,
ਭਾਵੇਂ ਹੁਣ ਹਾੜੀ ਸਉਣੀਂ |
ਅਈਡਾ ਕਾਹਦਾ ਯਾਰਾ ਤੂੰ,
ਹਜੂਰ ਹੋ ਗਿਐਂ |
ਜਦੋਂ ਦਾ ਤੂੰ ਯਾਰਾ,
ਮਸ਼ਹੂਰ ਹੋ ਗਿਐਂ |
ਤੇਰਿਆਂ ਖਿਆਲ ਵਿੱਚ,
ਸਾਡੇ ਨੇ ਖਿਆਲ ਓਏ |
ਤੇਰਿਆਂ ਸਵਾਲਾਂ ਵਿੱਚ,
ਸਾਡੇ ਨੇ ਸਵਾਲ ਓਏ |
ਸਾਡੇ ਕਰਕੇ ਤੂੰ ਕਾਹਤੋਂ,
ਮਜਬੂਰ ਹੋ ਗਿਐਂ |
ਜਦੋਂ ਦਾ ਤੂੰ ਯਾਰਾ,
ਮਸ਼ਹੂਰ ਹੋ ਗਿਐਂ |
ਛੱਡ ਦੇਵੀਂ ਜਦੋਂ ਛੱਡਣਾ,
ਅਸੀਂ ਮਰ ਜਾਵਾਂਗੇ |
ਜਿੱਤੀ-ਜਿੱਤੀ ਹੋਈ ਬਾਜੀ,
ਯਾਰਾ ਅਸੀਂ ਹਰ ਜਾਵਾਂਗੇ |
ਸਹਿਮੀਆਂ ਉਮੀਦਾਂ ਦਾ ਤੂੰ,
ਦੁੱਖਭੰਜਨਾ ਪੂਰ ਹੋ ਗਿਐਂ |
ਜਦੋਂ ਦਾ ਤੂੰ ਯਾਰਾ,
ਮਸ਼ਹੂਰ ਹੋ ਗਿਐਂ