ਕੈਲਗਰੀ (ਬਲਜਿੰਦਰ ਸੇਖਾ)
ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਪਿਛਲੇ ਕਾਫ਼ੀ ਦਿਨਾਂ ਤੋ ਚੱਲ ਰਹੀ ਲੋੜਵੰਦ ਵਿਅਕਤੀਆਂ ਵਾਸਤੇ ਲੰਗਰ ਦੀ ਸੇਵਾ ਵਿਚ ਕਨੇਡਾ ਫੈਡਰਲ ਲਿਬਰਲ ਪਾਰਟੀ ਆਫ਼ ਕੈਨੇਡਾ ਨੇ ਗੁਰਦਆਰਾ ਸਾਹਿਬ ਨੂੰ 20 ਹਜ਼ਾਰ ਡਾਲਰ ਦਾ ਦਾਨ ਕੀਤਾ ਹੈ | ਭਾਈ ਅਮਰਜੀਤ ਸਿੰਘ ਬਰਾੜ ਸਮਾਲਸਰ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਅਮਨਪ੍ਰੀਤ ਸਿੰਘ ਗਿੱਲ ਨੇ ਸੰਗਤਾਂ ਦੀ ਜਾਣਕਾਰੀ ਵਾਸਤੇ ਵੈੱਬਸਾਈਟ ‘ਤੇ ਇਹ ਖ਼ਬਰ ਸਾਂਝੀ ਕੀਤੀ ਹੈ | ਉਨ੍ਹਾਂ ਅਵਿਨਾਸ਼ ਸਿੰਘ ਖੰਘੂੜਾ ਪ੍ਰਧਾਨ ਅਤੇ ਡੌਨ ਲਿਟਜ਼ੇਨਬਰਗਰ ਵਾਈਸ ਚੇਅਰਪਰਸਨ ਅਲਬਰਟਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ | ਅਖੀਰ ਵਿਚ ਉਨ੍ਹਾਂ ਕਿਹਾ ਕਿ ਕੋਈ ਵੀ ਲੋੜਵੰਦ ਗੁਰਦੁਆਰਾ ਸਾਹਿਬ ਤੋਂ ਲੰਗਰ ਲਿਜਾ ਸਕਦਾ ਹੈ |