3.1 C
United Kingdom
Sunday, March 8, 2026

More

    ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਆਪਣੀ ਦਸਵੀਂ ਵਰ੍ਹੇਗੰਢ ਮਨਾਵੇਗੀ

    ਫ਼ਿੰਨਲੈਂਡ 9 ਅਕਤੂਬਰ (ਵਿੱਕੀ ਮੋਗਾ) ਫ਼ਿੰਨਲੈਂਡ ਦੀ ਪੰਜਾਬ ਕਲਚਰਲ ਸੋਸਾਇਟੀ 10.10.2020 ਨੂੰ ਤਿਕੁਰੀਲਾ ਸਕੂਲ ਦੇ ਹਾਲ ਵਿੱਚ ਆਪਣੀ ਦਸਵੀਂ ਵਰ੍ਹੇਗੰਢ ਮਨਾਵੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਉਪ-ਪ੍ਰਧਾਨ ਅਮਰਦੀਪ ਸਿੰਘ ਬਾਸੀ ਨੇ ਦੱਸਿਆ ਕਿ ਪੰਜਾਬ ਕਲਚਰਲ ਸੋਸਾਇਟੀ ਬੀਤੇ 10 ਵਰ੍ਹਿਆਂ ਤੋਂ ਫ਼ਿੰਨਲੈਂਡ ਵਿੱਚ ਆਪਣੇ ਕਲਚਰ ਅਤੇ ਮਾਂ ਬੋਲੀ ਦੀ ਸੇਵਾ ਕਰਦੀ ਆ ਰਹੀ ਹੈ ਤਾਂ ਜੋ ਫ਼ਿੰਨਲੈਂਡ ਵਿੱਚ ਵਸਦੀ ਨਵੀਂ ਪੀੜ੍ਹੀ ਨੂੰ ਆਪਣੇ ਪੰਜਾਬ ਨਾਲ ਜੋੜਕੇ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ 10 ਤਰੀਕ ਨੂੰ ਕਰਵਾਏ ਜਾਣ ਵਾਲੇ ਪ੍ਰੋਗਰਾਮ ਵਿੱਚ ਜ਼ਿਆਦਾ ਪ੍ਰਤੀਯੋਗੀ ਬੱਚੇ ਹੀ ਹਨ ਜੋ ਆਪਣੀ ਮਾਂ ਬੋਲੀ ਰਾਹੀਂ ਵੱਖ-ਵੱਖ ਪ੍ਰਤੀਯੋਗਿਤਾਵਾਂ ਵਿੱਚ ਭਾਗ ਲੈਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰੋਗਰਾਮ ਦੌਰਾਨ ਪੱਗ ਬੰਨਣ ਦੀ ਵਰਕਸ਼ਾਪ ਵੀ ਲਗਾਈ ਜਾਵੇਗੀ। ਇਸ ਦੌਰਾਨ ਪੀਸੀਐਸ ਪਨੀਰੀ ਵਲੋਂ ਭੰਗੜਾ, ਨਾਚ ਮਯੂਰੀ ਗਰੁੱਪ ਦੇ ਬੱਚਿਆਂ ਵਲੋਂ ਡਾਂਸ ਦੀ ਪੇਸ਼ਕਾਰੀ ਅਤੇ ਸਾਨਾ ਲਾਈਨੇ ਅਤੇ ਇਲੋਨਾ ਪਰਾਸ਼ਰ ਵਲੋਂ ਵੀ ਭੰਗੜਾ ਅਤੇ ਡਾਂਸ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਾਰਿਓਰ੍ਸ ਹਾਕੀ ਕਲੱਬ ਵਲੋਂ ਇੱਕ ਹਾਕੀ ਸ਼ੋ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਸ੍ਰ. ਬਾਸੀ ਅਨੁਸਾਰ ਪ੍ਰੋਗਰਾਮ ਦੇ ਅਖ਼ੀਰ ਵਾਲੇ ਹਿੱਸੇ ਵਿੱਚ ਗੱਭਰੂ ਪੰਜਾਬ ਦੇ ਅਤੇ ਧੀਆਂ ਪੰਜਾਬ ਦੀਆਂ ਵਲੋਂ ਭੰਗੜੇ ਅਤੇ ਗਿੱਧੇ ਦੀ ਪੇਸ਼ਕਾਰੀ ਕੀਤੀ ਜਾਵੇਗੀ। ਪ੍ਰੋਗਰਾਮ ਦੌਰਾਨ ਵੱਖ-ਵੱਖ ਤਰਾਂ ਦੇ ਪੰਜਾਬੀ ਖਾਣੇ ਦਾ ਵੀ ਪ੍ਰਬੰਧ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਕੋਵਿਡ 19 ਦੇ ਚਲਦਿਆਂ ਸਮਾਜਿਕ ਦੂਰੀ ਦੇ ਸਾਰੇ ਨਿਯਮਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!