ਰਜਨੀ ਵਾਲੀਆ
ਦੇ ਮੈਨੂੰ ਹਰ ਗਮ ਤੋਂ,
ਛੁਟਕਾਰਾ ਮੇਰੇ ਮਾਲਕਾ |
ਮੇਰਾ ਵੀ ਕੋਈ ਬਣ ਜਾਵੇ,
ਸਹਾਰਾ ਮੇਰੇ ਮਾਲਕਾ |
ਦੇ ਮੈਨੂੰ ਹਰ ਗਮ ਤੋਂ,
ਛੁਟਕਾਰਾ ਮੇਰੇ ਮਾਲਕਾ |
ਆਜ਼ਾਦ ਹੋ ਜਾਵਾਂ ਮੈਂ ਵੀ,
ਕੁਝ ਪਈਆਂ ਜੰਜੀਰਾਂ ਤੋਂ |
ਮੈਨੂੰ ਵੀ ਬਚਣਾ ਆ ਜਾਵੇ,
ਇਹਨਾਂ ਵਰਦੇ ਤੀਰਾਂ ਤੋਂ |
ਜਿੱਦਾਂ ਸਭ ਨੂੰ ਦੇਵੇਂ ਤੂੰ,
ਜਿੱਤ ਦਾ ਮੈਨੂੰ ਮਿਲੇ ਹੁਲਾਰਾ ਮੇਰੇ ਮਾਲਕਾ |
ਦੇ ਮੈਨੂੰ ਹਰ ਗਮ ਤੋਂ,
ਛੁਟਕਾਰਾ ਮੇਰੇ ਮਾਲਕਾ |
ਮੇਰਿਆਂ ਰਾਹਵਾਂ ਦੇ ਵਿੱਚ ਪਾ,
ਦੇ ਮੰਜਿਲ ਦੇ ਤੂੰ ਛਿੱਟੇ |
ਸੂਲਾਂ ਪੱਤੀਆਂ ਬਣ ਜਾਵਣ ਤੇ,
ਮਿੱਟੀ ਹੋ ਜਾਵਣ ਇੱਟੇ |
ਮੁਸ਼ਕਿਲ ਮੇਰੇ ਅੱਗੇ ਕਦੇ ਵੀ,
ਚੁੱਕੇ ਨਾ ਮੂੰਹ ਦੁਬਾਰਾ ਮੇਰੇ ਮਾਲਕਾ |
ਦੇ ਮੈਨੂੰ ਹਰ ਗਮ ਤੋਂ,
ਛੁਟਕਾਰਾ ਮੇਰੇ ਮਾਲਕਾ |
ਜਿੰਨਾਂ ਲੋਕਾਂ ਨੇਂ ਅੱਜ ਮੇਰੇ,
ਉੱਪਰ ਇਤਬਾਰ ਬਣਾਇਆ ਏ |
ਏਥੇ ਗੱਲ ਹੋਣੀ ਹੱਕ ਆਪਣੇ ਦੀ,
ਮਨ ਵਿੱਚ ਤੈਨੂੰ ਧਿਆਇਆ ਏ |
ਜੇ ਨਾ ਹੱਕ ਮਿਲਿਆ ਤਾਂ,
ਇਹ ਹੋਣਾ ਨਹੀਂ ਗਵਾਰਾ ਮੇਰੇ ਮਾਲਕਾ |
ਦੇ ਮੈਨੂੰ ਹਰ ਗਮ ਤੋਂ,
ਛੁਟਕਾਰਾ ਮੇਰੇ ਮਾਲਕਾ |
ਜਾਦੇ ਨੇ ਉਹ ਸਦਾ ਨਿਵਾਜੇ,
ਜੋ ਭਾਣਾਂ ਤੇਰਾ ਨੇ ਮੰਨਦੇ |
ਸੂਰਜ ਦੇ ਨਾਲ ਰੌਸ਼ਨੀ ਹੋਵੇ,
ਤੇ ਹੋਣ ਸਿਤਾਰੇ ਚੰਨ ਦੇ |
ਸਭ ਦੇ ਮੁੱਖੋਂ ਖੁਸੀ਼ਆਂ ਡਲਕਣ,
ਅੱਖੋਂ ਵਗੇ ਨਾ ਹੰਝੂ ਖਾਰਾ ਮੇਰੇ ਮਾਲਕਾ |
ਦੇ ਮੈਨੂੰ ਹਰ ਗਮ ਤੋਂ,
ਛੁਟਕਾਰਾ ਮੇਰੇ ਮਾਲਕਾ |
ਕਦੀ ਮੈਂ ਆਪਣੇਂ ਅੰਦਰ,
ਕੋਲੋਂ ਕੋਈ ਨਾ ਗੱਲ ਲੁਕੋਈ |
ਚੁੱਪ ਦੀ ਕੈਦ ਚ ਰਹੀ ਹਮੇਸ਼ਾਂ,
ਸਹੀ ਜੋ ਵੀ ਮੇਰੇ ਨਾਲ ਹੋਈ |
ਭੋਲੀ ਜਿੰਦ ਨੂੰ ਲੱਗਿਆ,
ਹਮੇਸ਼ਾਂ ਬਹੁਤ ਕਸਾਰਾ ਮੇਰੇ ਮਾਲਕਾ |
ਦੇ ਮੈਨੂੰ ਹਰ ਗਮ ਤੋਂ,
ਛੁਟਕਾਰਾ ਮੇਰੇ ਮਾਲਕਾ |
ਉਸ ਨੇ ਮੇਰੇ ਅੰਦਰ ਦੇ ਵਿੱਚ,
ਪਤਾ ਨਹੀ ਕੈਸਾ ਰੰਗ ਜਮਾਇਆ |
ਉਸਦੇ ਸਭ ਮੁਕੱਦਰਾਂ ਵਿੱਚ ਸੀ,
ਜੋ-ਜੋ ਵੀ ਰਜਨੀ ਨੇ ਪਾਇਆ |
ਮਿਲਿਆ ਜੋ ਹੁਣ ਪਾ ਕੇ ਮੇਰੇ ਮਨੋਂ,
ਲਹਿ ਗਿਆ ਭਾਰਾ ਮੇਰੇ ਮਾਲਕਾ |
ਦੇ ਮੈਨੂੰ ਹਰ ਗਮ ਤੋਂ,
ਛੁਟਕਾਰਾ ਮੇਰੇ ਮਾਲਕਾ |