13.1 C
United Kingdom
Sunday, September 6, 2026

More

    ਬਾਇਓ ਟਰੈਂਡਜ਼ ਇੰਡੀਆ ਵੱਲੋਂ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

    ਬਾਇਓ ਖਾਦਾਂ ਦੀ ਵਰਤੋਂ ਨਾਲ ਇਨਸਾਨੀ ਜੀਵਨ ਤੇ ਵਧ ਰਹੇ ਜ਼ਹਿਰੀਲੇ ਪ੍ਰਭਾਵਾਂ ਤੋਂ ਛੁਟਕਾਰਾ ਪਾਇਆ ਜਾ ਸਕਦੈ-ਮੁਹੰਮਦ ਅਸ਼ਰਫ
    ਮਾਲੇਰਕੋਟਲਾ, 08 ਅਕਤੂਬਰ (ਜਮੀਲ ਜੌੜਾ)

    ਅੰਤਰ ਰਾਸ਼ਟਰੀ ਪੱਧਰ ‘ਤੇ ਖੇਤੀ ਦੀ ਦੁਨੀਆ ‘ਚ ਆਪਣਾ ਵਿਸ਼ੇਸ ਰੁਤਬਾ ਰੱਖਦੀ ਬਾਇਓ ਟਰੈਂਡਜ਼ ਇੰਡੀਆ ਪ੍ਰਾਈਵੇਟ ਲਿਮਟਡ (ਮੈਕਸੀਕੋ) ਵੱਲੋਂ ਕਿਸਾਨਾਂ ਨੂੰ ਫਸਲਾਂ ਦਾ ਵਾਧੂ ਝਾੜ ਲੈਣ ਲਈ ਜਾਗਰੂਕ ਕਰਨ ਲਈ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮੁਹੰਮਦ ਅਸ਼ਰਫ ਏਰੀਆ ਸੇਲਜ਼ ਮੈਨੇਜਰ (ਏ.ਐਸ.ਐਮ.) ਸੰਗਰੂਰ ਨੇ ਦੱਸਿਆ ਕਿ ਮਾਲੇਰਕੋਟਲਾ, ਸੰਗਰੂਰ ਦੇ ਪਿੰਡ ਕੁਨਰਾਂ ਅਤੇ ਬਰਨਾਲਾ ਦੇ ਪਿੰਡ ਧੌਲਾ ਵਿਖੇ ਲਗਾਏ ਗਏ ਕਿਸਾਨ ਜਾਗਰੂਕ ਮੇਲੇ ਵਿੱਚ ਇਲਾਕੇ ਦੇ ਕਿਸਾਨਾਂ ਨੂੰ ਕੈਮੀਕਲਾਂ ਦੀ ਵਰਤੋਂ ਘਟਾ ਕੇ ਬਾਇਓ ਖਾਦਾਂ ਦੀ ਵਰਤੋਂ ਨਾਲ ਜਿੱਥੇ ਵਾਧੂ ਝਾੜ ਲਿਆ ਜਾ ਸਕਦਾ ਹੈ ਉਥੇ ਹੀ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ । ਉਨਾਂ ਦੱਸਿਆ ਕਿ ਬਾਇਓ ਖਾਦਾਂ ਦੀ ਵਰਤੋਂ ਨਾਲ ਇਨਸਾਨੀ ਜੀਵਨ ਤੇ ਵਧ ਰਹੇ ਜ਼ਹਿਰੀਲੇ ਪ੍ਰਭਾਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ । ਇਸ ਮੌਕੇ ਬਲਵਿੰਦਰ ਸਿੰਘ ਐਮ.ਆਈ.ਓ. ਸੰਗਰੂਰ, ਰਾਜਵਿੰਦਰ ਸਿੰਘ ਐਮ.ਆਈ.ਓ. ਬਰਨਾਲਾ ਤੋਂ ਇਲਾਵਾ ਹਰਪ੍ਰੀਤ ਸਿੰਘ, ਖੁਸ਼ਪ੍ਰੀਤ ਸਿੰਘ, ਗੁਰਚਰਨ ਸਿੰਘ, ਮੇਜਰ ਸਿੰਘ, ਗੁਰਮੀਤ ਸਿੰਘ, ਮਨਪ੍ਰੀਤ ਸਿੰਘ, ਬਿਕਰ ਸਿੰਘ, ਭੋਲਾ ਸਿੰਘ, ਚਮਕੌਰ ਸਿੰਘ, ਸ਼ੇਰ ਸਿੰਘ, ਬਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਕਿਸਾਨ ਮੌਜੂਦ ਸਨ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!