13.1 C
United Kingdom
Sunday, June 7, 2026

More

    ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ’ਚ ਸ਼ੇਅਰੋ ਸ਼ਾਇਰੀ ਨਾਲ ਜੰਮਿਆ ਰੰਗ

    ਅਸ਼ੋਕ ਵਰਮਾ
    ਬਠਿੰਡਾ,7ਅਕਤੂਬਰ2020। ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਦੀ ਆਮ ਇਕੱਤਰਤਾ ਸਭਾ ਦੇ ਪ੍ਰਧਾਨ ਸੁਰਿੰਦਰਪ੍ਰੀਤ  ਘਣੀਆ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ ਭਵਨ ਬਠਿੰਡਾ ਵਿਖੇ ਹੋਈ  ਜਿੰਨਾਂ   ਸਭ ਨੂੰ ਜੀ ਆਇਆਂ ਕਿਹਾ ਅਤੇ ਸਭਾ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤੋਂ ਜਾਣੂ ਕਰਵਾਇਆ । ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੁਖਦਰਸ਼ਨ ਗਰਗ, ਮੀਤ ਪ੍ਰਧਾਨ ਅਮਰਜੀਤ ਹਰੜ, ਸਲਾਹਕਾਰ ਪਿ੍ਰੰ. ਜਗਮੇਲ ਸਿੰਘ ਜਠੌਲ ਅਤੇ ਕੁਲਦੀਪ ਬੰਗੀ ਹਾਜਰ ਸਨ। ਇਸ ਮੌਕੇ ਸ਼ਾਇਰ ਅਜੀਤ ਰਾਹੀ ਤੇ  ਹੁਸ਼ਿਆਰਪੁਰ ਜ਼ਿਲੇ ਦੇ ਗਜਲਗੋ ਨਰਿੰਦਰ ਡਾਨਸੀਵਾਲ   ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਇਕ ਵੱਖਰੇ ਮਤੇ ਰਾਹੀਂ ਉੱਤਰ ਪ੍ਰਦੇਸ਼ ਦੇ  ਹਾਥਰਸ  ਵਿੱਚ ਦਲਿਤ ਲੜਕੀ ਮਨੀਸ਼ਾ ਦੇ ਬਲਾਤਕਾਰ ਅਤੇ ਕਤਲ ਦੀ ਨਿਖੇਧੀ ਅਤੇ  ਕਾਤਲਾਂ ਨੂੰ ਸਜਾ ਦੇ ਨਾਲ ਨਾਲ ਕਸੂਰਵਾਰ ਪੁਲੀਸ ਅਧਿਕਾਰੀਆਂ ਨੂੰ ਬਰਖਾਸਤ ਕਰਨ  ਦੀ ਮੰਗ ਕੀਤੀ ਗਈ ।
                               ਸਭਾ ਮੈਂਬਰਾਂ  ਨੇ ਇਸ ਮੌਕੇ ਵਿਛੜੇ ਸਾਹਿਤਕਾਰਾਂ ਅਤੇ ਦਰਿੰਦਗੀ ਦਾ ਸ਼ਿਕਾਰ ਹੋਈ  ਮਨੀਸ਼ਾ ਨੂੰ  ਸ਼ਰਧਾਂਜਲੀ ਵਜੋਂ ਇੱਕ ਮਿੰਟ ਦਾ ਮੌਨ ਧਾਰਨ ਕੀਤਾ ਗਿਆ।   ਇਸ ਮੌਕੇ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸੰਧੂ ਬਠਿੰਡਾ ਦੇ ਕਾਵਿ ਸੰਗ੍ਰਹਿ ‘ਪੋਰ ਦੀ ਜੂਨ’ ਅਤੇ  ਦਿਲਜੀਤ ਬੰਗੀ ਦੇ ਗੀਤ ਸੰਗ੍ਰਹਿ ‘ਝਨਾਂ ਦਿਆ ਪਾਣੀਆ ਵੇ’  ਦੇ ਪ੍ਰਕਾਸ਼ਨ ਨੂੰ  ਲੈਕੇ ਦੋਹਾਂ ਸ਼ਾਇਰਾਂ ਨੂੰ ਵਧਾਈ ਦਿੱਤੀ ਗਈ ਅਤੇ  ਭੁਪਿੰਦਰ ਸੰਧੂ ਬਠਿੰਡਾ ਦੇ  ਕਾਵਿ ਸੰਗ੍ਰਹਿ    ਸਬੰਧੀ ਰੀਲੀਜ਼ ਸਮਾਰੋਹ ਕਰਨ ਦਾ ਫੈਸਲਾ ਕੀਤਾ ਜਿਸ ਦੀ ਵਿਉਂਤਬੰਦੀ ਜਲਦੀ ਹੀ ਕਰ ਲਈ ਜਾਵੇਗੀ।ਇਸ ਮੀਟਿੰਗ ’ਚ ਕਾਵਿ ਦੌਰ ਦੀ ਸ਼ੁਰੂਆਤ ਅਮਰਜੀਤ ਕੌਰ ਹਰੜ ਦੀ ਗਜਲ ਨਾਲ ਹੋਈ।  ਸ਼ਾਇਰਾ ਅਮਨਦੀਪ ਕੌਰ ਮਾਨ ਨੇ ਆਪਣੀ ਕਵਿਤਾ ‘ਖਿਲਰੇ ਖੰਭ‘  ਸਟੇਜੀ ਰੰਗ ਵਿੱਚ  ਪੇਸ਼ ਕੀਤੀ। ਦਵੀ ਸਿੱਧੂ ਨੇ ਆਪਣੀਆਂ ਨਵੀਆਂ ਕਵਿਤਾਵਾਂ ਰਾਹੀਂ ਮੌਜੂਦਾ ਹਾਲਾਤਾਂ ਤੇ ਮਾਂ – ਧੀ ਦੇ ਰਿਸ਼ਤੇ ਵਾਰੇ ਸੰਵੇਦਨਾ ਪ੍ਰਗਟਾਈ।
                                ਸ਼ਾਇਰ ਨਿਰੰਜਣ ਸਿੰਘ ਪ੍ਰੇਮੀ ਅਤੇ ਸੁਖਦਰਸ਼ਨ ਗਰਗ  ਨੇ ਰੁਬਾਈਆਂ, ਕੁਲਦੀਪ ਸਿੰਘ ਬੰਗੀ ਨੇ ਗਜਲ, ਸੁਰਿੰਦਰਪ੍ਰੀਤ ਘਣੀਆ ਨੇ ਆਪਣੀ ਨਵੀਂ ਗਜਲ, ਭੁਪਿੰਦਰ ਸੰਧੂ ਬਠਿੰਡਾ ਨੇ ਕਵਿਤਾ ‘ਪੋਰ ਦੀ ਜੂਨ’, ਡਾ. ਜਸਪਾਲਜੀਤ ਅਤੇ ਦਿਲਜੀਤ ਬੰਗੀ ਨੇ ਗੀਤ, ਗੁਰਸੇਵਕ ਚੁੱਘੇ ਖੁਰਦ ਨੇ ਕਵਿਤਾ ਅਤੇ ਜਗਨ ਨਾਥ ਨੇ  ਨਿਬੰਧ ‘ਸਵੈ ਅਨੁਸਾਸ਼ਨ‘ ਪੇਸ਼ ਕੀਤੇ।  ਡਾ. ਜਸਪਾਲਜੀਤ ਨੇ ਨਾਰੀ ਕਾਵਿ ‘ਤੇ ਆਪਣੇ ਕੀਤੇ ਜਾ ਰਹੇ ਕਾਰਜਾਂ ਵਾਰੇ ਜਾਣਕਾਰੀ ਦਿੰਦਿਆਂ ਸਹਿਯੋਗ ਦੀ ਮੰਗ ਕੀਤੀ । ਮੀਟਿੰਗ ਵਿੱਚ  ਹਰਮਿੰਦਰ ਸਿੰਘ ਮਾਨ, ਫੂਲ ਚੰਦ ਸੁਮਨ, ਕ੍ਰਾਂਤੀਵੀਰ, ਅਤੇ ਫਿਲਮ ਆਡੀਟਰ ਸੂਰਜ ਸੰਧੂ ਵੀ ਹਾਜਰ ਸਨ। ਪੜੀਆਂ ਗਈਆਂ ਰਚਨਾਵਾਂ ‘ਤੇ ਡਾ. ਜਸਪਾਲਜੀਤ, ਪਿੰ. ਜਗਮੇਲ ਸਿੰਘ ਜਠੌਲ, ਸੁਰਿੰਦਰਪ੍ਰੀਤ ਘਣੀਆ ਅਤੇ ਭੁਪਿੰਦਰ ਸੰਧੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਪੜੀਆਂ ਗਈਆਂ ਰਚਨਾਵਾਂ ਦੇ ਮਿਆਰ ‘ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ । ਮੰਚ ਦੀ  ਕਾਰਵਾਈ  ਭੁਪਿੰਦਰ ਸੰਧੂ ਬਠਿੰਡਾ ਨੇ ਨਿਭਾਈ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!