ਨਵੀਂ ਦਿੱਲੀ, ਭਾਰਤ ਸਰਕਾਰ ਦੇ ਸੰਸਕ੍ਰਿਤੀ ਮੰਤਰਾਲੇ ਦੇ ਤਹਿਤ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਵੱਲੋਂ ਆਯੋਜਿਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਸੰਗੀਤ ਸੰਧਯਾਦਾ ਜੋਤਿ ਪ੍ਰਚੰਡ ਕਰਕੇ ਉਦਘਾਟਨ ਕਰਦੇ ਹੋਏ ਪ੍ਰਸਿੱਧ ਗਾਇਕ ਸ੍ਰੀ ਦਲੇਰ ਮਹਿੰਦੀ, ਸ੍ਰੀ ਮੁਕੇਸ਼ ਪੁਨੀਆਨੀ, ਸ੍ਰੀ ਅਵਿਨਾਸ਼ ਜੈਸਵਾਲ, ਮੈਂਬਰ ਸੰਚਾਲਨ ਕਮੇਟੀ, ਆਈਜੀਐਨਸੀਏ, ਸ.ਜਸਪ੍ਰੀਤ ਸਿੰਘ ਸੋਬਤੀ, ਡਾ.ਅਚਲ ਪੰਡਯਾ, ਚੀਫ ਕਾਰਡੀਨੇਟਰ, ਆਈਜੀਐਨਸੀਏ, ਅਤੇ ਪ੍ਰੋਗਰਾਮ ਸੰਚਾਲਕ ਸ.ਹਰਭਜਨ ਸਿੰਘ ਦਿਓਲ ਜੀ ਵੀ ਸਨ। ਸ੍ਰੀ ਅਚਲ ਪੰਡਯਾ ਨੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂਤੇ ਚੱਲ ਕੇ ਹੀ ਸਮਾਜ ਨੂੰ ਖੁਸ਼ਹਾਲ ਅਤੇ ਪ੍ਰਗਤੀ ਦੇ ਵੱਲ ਵਧਾਇਆ ਜਾ ਸਕਦਾ ਹੈ।
ਪ੍ਰਸਿੱਧ ਗਾਇਕ ਸ੍ਰੀ ਦਲੇਰ ਮਹਿੰਦੀ ਨੇ ਹਾਜ਼ਿਰ ਦਰਸ਼ਕਾਂ, ਸਰੋਤਿਆਂ ਨੂੰ ਸੰਗੀਤਮਯ ਬਨਾਉਣ ਲਈ ‘ਐਸੇ ਗੁਰੂ ਕੋ ਬਲ ਬਲ ਜਾਈਏਗੁਰੂਬਾਣੀ ਦੇ ਕਾਰਜਕ੍ਰਮ ਦੀ ਸ਼ੁਰੂਆਤ ਕਰਦੇ ਹੋਏ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੂਰੀ ਦੁਨੀਆਂ ਨੂੰ ਮੁਹੱਬਤ ਅਤੇ ਭਾਈਚਾਰ ਦਾ ਪੈਗ਼ਾਮ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 24 ਸਾਲ ਤੱਕ ਆਪਣੇ ਸਾਥੀ ਬਾਲਾ ਅਤੇ ਮਰਦਾਨਾ ਦੇ ਨਾਲ ਪੂਰੀ ਦੁਨੀਆ ਦੀ ਯਾਤਰਾ ਕਰਦੇ ਹੋਏ ਲੋਕਾਈ ਨੂੰ ਸਿੱਧੇ ਰਸਤੇ ਪਾਇਆ। ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਦੇ ਚੀਫ ਕੋਆਰਡੀਨੇਟਰ ਸ੍ਰੀ ਅਚਲ ਪੰਡਯਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਕੋਰੋਨਾ ਕਾਲ ਦੇ ਦੌਰਾਨ ਵੀ ਪੂਰੇ ਦੇਸ਼ ਵਿੱਚ 31 ਆਨਲਾਈਨ ਕਵੀ ਦਰਬਾਰਾਂ ਦਾ ਆਯੋਜਨ ਕਰਕੇ ਦੇਸ਼-ਵਿਦੇਸ਼ ਵਿੱਚ ਰਹਿ ਰਹੇ ਲੱਖਾਂ-ਕਰੋੜਾਂ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰਤੇ ਅਸ਼ੋਕ ਪ੍ਰਭਾਕਰ, ਸ.ਬਲਵਿੰਦਰ ਸਿੰਘ ਸੋਢੀ, ਸ੍ਰੀ ਅੋਸ਼ੋ ਕਾਲੀਆ, ਐਡਵੋਕੇਟ ਸ.ਰਾਜਪਾਲ ਦੱਤ, ਸ੍ਰੀਮਤੀ ਅੰਜਲੀ ਕਪੂਰ ਧਮੀਜਾ, ਸ੍ਰੀ ਅਜੀਤ ਸਿੰਘ, ਸ.ਕੁਲਵਿੰਦਰ ਸਿੰਘ, ਬੀਬੀ ਸਿਮਰਜੀਤ ਕੌਰ ਅਤੇ ਆਈਜੀਐਨਸੀਏ ਦੇ ਡਾ.ਅਭੀਜੀਤ ਦਿਕਸ਼ਿਤ, ਡਾ.ਸਰਵਰੁਲ ਹਕ, ਡਾ.ਰੈਂਬੋ, ਡਾ.ਅਰਵਿੰਦ ਸ਼ਰਮਾ ਅਤੇ ਅਨਿਲ ਵਰਮਾ, ਸ.ਰਾਜਦੀਪ ਸਿੰਘ, ਸ.ਹਰਜੀਤ ਸਿੰਘ ਅਤੇ ਹੋਰਾਂ ਆਹੁਦੇਦਾਰਾਂ ਨੇ ਭਾਗ ਲਿਆ।
ਇਸ ਮੌਕੇ ਉੱਤੇ ਲੇਖਕ ਸ.ਬਲਵਿੰਦਰ ਸਿੰਘ ਸੋਢੀ ਜੀ ਵੱਲੋਂ ਲਿਖੀ ਕਿਤਾਬ “ਪਾਣੀ ਦੀ ਬਰਬਾਦੀ” ਦਾ ਵੀ ਵਿਮੋਚਨ ਕੀਤਾ ਗਿਆ।
- ਸ.ਹਰਭਜਨ ਸਿੰਘ ਦਿਓਲ,
ਮੈਂਬਰ, ਸੰਚਾਲਨ ਸਮਿਤੀ, ਸੰਸਕ੍ਰਿਤੀ ਮੰਤਰਾਲੇ,
ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ।