4.4 C
United Kingdom
Sunday, March 8, 2026

More

    ਹਾਥਰਸ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੀ ਮੰਗ ਲਈ ਰੋਸ ਪ੍ਰਦਰਸ਼ਨ

    ਅਸ਼ੋਕ ਵਰਮਾ
    ਬਠਿੰਡਾ, 03ਅਕਤੂਬਰ2020: ਲੋਕ ਸੰਗਰਾਮ ਮੋਰਚਾ ਦੇ ਸੱਦੇ ਉੱਤੇ ਬੀਤੀ ਸ਼ਾਮ ਰਾਮਪੁਰਾ ਫੂਲ ਵਿਖੇ  ਭਰਾਤਰੀ ਧਿਰਾਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ , ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ , ਟੈਕਨੀਕਲ ਸਰਵਿਸ ਯੂਨੀਅਨ ,ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਅਤੇ ਅੰਬੇਦਕਰ ਚੇਤਨਾ ਮੰਚ ਨੇ ਹਾਥਰਸ ਵਿਖੇ ਵਾਪਰੇ ਗੈਂਗਰੇਪ ਅਤੇ ਕਤਲ ਕਾਂਡ ਵਿਰੁੱਧ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ। ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਲੋਕ ਸੰਗਰਾਮ ਮੋਰਚਾ ਦੀ ਸੂਬਾ ਸਕੱਤਰ  ਸੁਖਵਿੰਦਰ ਕੌਰ ਨੇ ਕਿਹਾ ਕਿ ਯੋਗੀ ਸਰਕਾਰ ਅਤੇ ਯੂ ਪੀ ਪੁਲਿਸ ਦੋਸ਼ੀਆਂ ਦੀ ਪਿੱਠ ਤੇ ਖੜੇ ਹਨ ਅਤੇ ਇਸ ਘਿਨਾਉਣੇ ਕਾਂਡ ਦੇ ਸਬੂਤ ਖਤਮ ਕਰ ਰਹੇ ਹਨ।
                                 ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਇਲਾਕਾ ਸਕੱਤਰ ਕਲਵੰਤ ਸਿੰਘ ਸੇਲਵਰਾ ਅਤੇ ਇਲਾਕਾ ਖਜਾਨਚੀ ਬੱਗਾ ਸਿੰਘ ਨੇ  ਕਿਹਾ ਕਿ ਜਾਤ ਪਾਤੀ ਪ੍ਰਬੰਧ ਨੂੰ ਬੀ ਜੇ ਪੀ ਸਰਕਾਰਾਂ ਹੋਰ ਪੱਕਾ ਕਰ ਰਹੀਆਂ ਹਨ ਅਤੇ ਦਲਿਤਾਂ ’ਤੇ ਜੁਲਮ ਲਗਾਤਾਰ ਵਧ ਰਹੇ ਹਨ । ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ  ਦੇ ਸੂਬਾ ਪ੍ਰਧਾਨ  ਸੁਰਜੀਤ ਫੂਲ ਨੇ ਕਿਹਾ ਕਿ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰੱਖੇ ਜਾਣਗੇ ।ਟੈਕਨੀਕਲ ਸਰਵਿਸ ਯੂਨੀਅਨ ਦੇ ਡਵੀਜਨ ਆਗੂ ਰਵਿੰਦਰ ਕੁਮਾਰ ਅਤੇ ਦਲਿਤ ਚੇਤਨਾ ਮੰਚ ਦੇ ਸੂਬਾਈ ਆਗੂ ਜਸਪਾਲ ਸਿੰਘ ਨੇ ਪੀੜਤਾ ਨੂੰ  ਇਨਸਾਫ ਮਿਲਣ ਤੱਕ ਸੰਘਰਸ ਜਾਰੀ ਰੱਖਣ ਦਾ ਅਹਿਦ ਦੁਰਹਾਇਆ ।ਸਾਰੇ ਬੁਲਾਰਿਆਂ ਨੇ ਇੱਕ ਜੁੱਟ ਹੋ ਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!