2.1 C
United Kingdom
Saturday, March 7, 2026

More

    ਸ਼ਹੀਦ ਜਵਾਨ ਨੂੰ ਮਾਨ ਸਨਮਾਨ ਨਾ ਦੇਣ ‘ਤੇ ਪਰਿਵਾਰ ਅਤੇ ਇਲਾਕੇ ’ਚ ਰੋਸ

    ਅਸ਼ੋਕ ਵਰਮਾ
    ਮਾਨਸਾ, 04ਅਕਤੂਬਰ2020: ਭਾਰਤ ਚੀਨ ਸਰਹੱਦ ਤੇ ਤਾਇਨਤਾ ਫੌਜੀ ਜਵਾਨਾਂ ਨੂੰ ਛੱਡ ਕੇ ਵਾਪਿਸੀ ਦੌਰਾਨ ਸ਼ਹੀਦ ਹੋਏ ਮਾਨਸਾ ਜਿਲੇ ਦੇ ਕਸਬਾ ਭੀਖੀ ਦੇ ਫੌਜੀ ਜਸਵੰਤ ਸਿੰਘ ਨੂੰ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਬਣਦਾ ਮਾਣ ਸਨਮਾਨ ਨਾਂ ਦੇਣ ਅਤੇ ਪ੍ਰੀਵਾਰ ਦੀ ਸਾਰ ਨਾਂ ਲੈਣ ਕਾਰਨ ਇਲਾਕੇ ਦੀਆਂ ਜਨਤਕ ਜਮਹੂਰੀ ਧਿਰਾਂ ਤੇ ਇਲਾਕਾ ਵਾਸੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਸ਼ਹੀਦ ਜਵਾਨ ਦੀ ਆਤਮਿਕ ਸ਼ਾਂਤੀ ਲਈ ਅੱਜ ਪਾਠ ਦਾ ਭੋਗ ਸ਼੍ਰੀ ਗੁਰੂ ਰਵਿਦਾਸ ਮੰਦਿਰ, ਭੀਖੀ ਵਿਖੇ ਪਾਇਆ ਗਿਆ। ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਭੋਗ ਦੀ ਰਸਮ ‘ਚ ਸ਼ਮੂਲੀਅਤ ਕੀਤੀ ਪਰ ਪੰਜਾਬ ਸਰਕਾਰ ਦਾ ਕੋਈ ਮੰਤਰੀ ਜਾਂ ਅਫਸਰ ਨਹੀਂ ਪੁੱਜਾ ਜਦੋਂਕਿ ਇਸ ਤੋਂ ਪਹਿਲਾਂ ਅਕਸੋਰ ਇਹ ਲੋਕ ਜਾਂਦੇ ਰਹੇ ਹਨ।
    ਸ਼ਹੀਦ ਜਵਾਨ ਜਸਵੰਤ ਸਿੰਘ ਆਪਣੇ ਪਿੱਛੇ ਇੱਕ ਬਜ਼ੁਰਗ ਮਾਤਾ ਬਲਦੇਵ ਕੌਰ, ਆਪਣੀ ਪਤਨੀ ਬੇਅੰਤ ਕੌਰ, ਨੌ ਸਾਲਾਂ ਪੁੱਤਰ ਅਮਨਦੀਪ ਸਿੰਘ ਅਤੇ ਗਿਆਰਾਂ ਸਾਲਾਂ ਦੀ ਬੇਟੀ ਸਫਾਲੀ ਰਾਣੀ ਛੱਡ ਗਿਆ ਹੈ।
                       ਸੰਵਿਧਾਨ ਬਚਾਓ ਮੰਚ ਦੇ ਆਗੂਆਂ ਗੁਰਲਾਭ ਸਿੰਘ ਮਾਹਲ ਅਤੇ ਬਲਕਰਨ ਸਿੰਘ ਬੱਲੀ ਨੂੰ ਪਰਿਵਾਰ ਨੇ ਦੱਸਿਆ ਕਿ ਇੱਥੋਂ ਤੱਕ ਮਾਨਸਾ ਜਿਲੇ ਦਾ ਡਿਪਟੀ ਕਮਿਸ਼ਨਰ ਅਤੇ ਪੁਲਿਸ ਮੁਖੀ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਨਹੀਂ ਆਏ ਹਨ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 50 ਲੱਖ ਰੁਪਏ ਦਾ ਮੁਆਵਜ਼ਾ , ਮੰਤਰੀ ਅਤੇ ਜਿਲਾ ਪ੍ਰਸ਼ਾਸ਼ਨ ਦੇ ਅਫਸਰ ਸ਼ਹੀਦ ਜਵਾਨ ਦੀ ਭੋਗ ਦੀ ਰਸਮ ਸਮੇਂ ਹਾਜਰ ਹੁੰਦੇ ਹਨ। ਉਨਾਂ ਦੱਸਿਆ ਕਿ ਕੇਵਲ ਤਹਿਸੀਲਦਾਰ ਮਾਨਸਾ ਭੋਗ ਦੀ ਰਸਮ ਵਿੱਚ ਮੱਥਾ ਟੇਕ ਕੇ ਵਾਪਿਸ ਆ ਗਏ। ਉਨਾਂ ਕਿਹਾ ਕਿ ਸ਼ਹੀਦ ਜਵਾਨ ਇੱਕ ਦਲਿਤ ਪਰਿਵਾਰ ਨਾਲ ਸੰਬੰਧ ਰੱਖਦਾ ਸੀ।  ਆਗੂਆਂ ਨੇ ਦੱਸਿਆ ਕਿ ਪਰਿਵਾਰ ਨੂੰ ਸ਼ੱਕ ਹੈ ਕਿ ਇੱਕ ਦਲਿਤ ਪਰਿਵਾਰ ਨਾਲ ਸਬੰਧਿਤ ਹੋਣ ਕਾਰਨ ਸ਼ਹੀਦ ਜਵਾਨ ਦੇ ਪਰਿਵਾਰ ਨੂੰ ਅੱਖੋਂ ਪਰੋਖਾ ਕੀਤਾ ਜਾ ਰਿਹਾ ਹੈ।
                            ਉਨਾਂ ਪੰਜਾਬ ਦੀ ਮੂੱਖ ਵਿਰੋਧੀ  ਧਿਰ ਆਮ ਆਦਮੀ ਪਾਰਟੀ ਵੀ ਪ੍ਰੀਵਾਰ ਤੋਂ ਪਾਸਾ ਵੱਟ ਗਈ ਹੈ। ਉਨਾਂ ਕਿਹਾ ਕਿ ਪਰਿਵਾਰ ਨੇ ਦੱਸਿਆ ਕਿ ਸਾਬਕਾ ਮੰਤਰੀ ਬੀਬਾ ਹਰਸਿਮਰਤ ਕੌਰ ਅਤੇ ਪਰਮਿੰਦਰ ਢੀਂਡਸਾ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਜ਼ਰੂਰ ਕੀਤਾ ਗਿਆ ਹੈ।  ਸੰਘਰਸ਼ੀਲ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਵਤੀਰੇੇ ਦੀ ਨਿਖੇਧੀ ਕਰਦਿਆਂ  ਮੰਗ ਕੀਤੀ ਕਿ ਬਾਕੀ ਸ਼ਹੀਦਾਂ ਦੀ ਤਰਾਂ ਇਸ ਸ਼ਹੀਦ ਦੇ ਪ੍ਰੀਵਾਰ ਨੂੰ ਉਹੋ ਸਹਾਇਤਾ ਦਿੱਤੀ ਜਾਵੇ। ਜੇਕਰ ਇਸ ਤਰਾਂ ਨਾ ਹੋਇਆ ਤਾਂ ਮਾਨਸਾ ਜਿਲੇ ਦੀਆਂ ਜਮੂਹਰੀ ਜੱਥੇਬੰਦੀਆਂ ਇਕੱਠੀਆਂ ਹੋ ਕੇ ਸ਼ਹੀਦ ਜਵਾਨ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰਨਗੀਆਂ। ਅੱਜ ਸ਼ਹੀਦ ਜਵਾਨ ਦੇ ਭੋਗ ਦੀ ਰਸਮ ਸਮੇਂ ਹਲਕਾ ਵਿਧਾਇਕ ਮਾਨਸਾ ਨਾਜਰ ਸਿੰਘ ਮਾਨਸ਼ਾਹੀਆਂ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੱਧੂ, ਵਾਇਸ ਪ੍ਰਧਾਨ ਅੰਗਰੇਜ ਸਿੰਘ ਕਲੇਰ, ਬਲਵੰਤ ਭੀਖੀ, ਵਿਨੋਦ ਕੁਮਾਰ ਸਿੰਗਲਾ, ਦਿਲਬਾਗ ਸਿੰਘ ਢਿੱਲੋਂ, ਓਮਕਾਰ ਸਿੰਘ ਮਿੱਤਲ ਅਤੇ ਗੁਰਇਕਬਾਲ ਸਿੰਘ ਮਾਨਸ਼ਾਹੀਆ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!