9.8 C
United Kingdom
Monday, June 8, 2026

More

    ਬਿਨਾਂ ਪਰਾਲੀ ਬਿਨਾਂ ਸਾੜਿਆਂ ਸਫਲ ਖੇਤੀ ਕਰਦੈ ਕਿਸਾਨ ਯਾਦਵਿੰਦਰ ਸਿੰਘ

    ਅਸ਼ੋਕ ਵਰਮਾ
    ਮਾਨਸਾ, 02 ਅਕਤੂਬਰ2020 । ਜੇ ਨੌਜਵਾਨ ਕਿਸਾਨ ਖੇਤੀ ਵਿੱਚ ਚੰਗੇ ਖੇਤੀ ਪ੍ਰਬੰਧਾਂ ਵੱਲ ਧਿਆਨ ਦੇਣ ਲੱਗ ਜਾਣ ਤਾਂ ਚੰਗੇ ਝਾੜ ਨਾਲ ਵਾਤਾਵਰਣਿਕ ਸੰਤੁਲਨ ਵਾਲੀ ਖੇਤੀ ਦੇ ਰਾਹ-ਦਸੇਰੇ ਹੋ ਨਿਬੜਦੇ ਹਨ। ਇਸ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇਹੋ ਜਿਹੀ ਉਦਾਹਰਣ ਜ਼ਿਲਾ ਮਾਨਸਾ ਦੇ ਬਲਾਕ ਝੁਨੀਰ ਦੇ ਪਿੰਡ ਉੱਡਤ ਭਗਤ ਰਾਮ ਦੇ ਨੌਜਵਾਨ ਕਿਸਾਨ ਯਾਦਵਿੰਦਰ ਸਿੰਘ ਨੇ ਪੇਸ਼ ਕੀਤੀ ਹੈ ਜਿਸ ਨੇ ਆਪਣੀ 42 ਏਕੜ ਜੱਦੀ ਜਮੀਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਰਾਹੀਂ ਲੇਬਰ ਅਤੇ ਟਰੈਕਟਰ ਨਾਲ ਕੱਦੂ ਕਰਕੇ ਹੋਣ ਵਾਲੇ ਲਗਭਗ 1.80 ਲੱਖ ਰੁਪਏ ਖਰਚੇ ਨੂੰ ਪਹਿਲਾਂ ਹੀ ਬਚਾਅ ਲਿਆ ਹੈ।
    ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਹੁਣ ਤੱਕ ਉਹ ਝੋਨੇ ਦੀਆਂ ਪੀ.ਆਰ 122, 124 ਅਤੇ 126 ਕਿਸਮਾਂ ਦੀ ਕਾਸ਼ਤ ਕਰਦਾ ਸੀ, ਪਰ ਇਸ ਨਾਲ ਉਸਨੇ ਬਾਸਮਤੀ 1718, ਬਾਸਮਤੀ 1509 ਅਤੇ ਝੋਨਾ ਕਿਸਮ 202 ਦੀ ਕਾਸ਼ਤ ਕੀਤੀ ਹੈ। ਉਨਾਂ ਦੱਸਿਆ ਕਿ ਯਾਦਵਿੰਦਰ ਸਿੰਘ ਨੇ ਪਿਛਲੇ 10 ਸਾਲਾਂ ਤੋਂ ਮਨ ਵਿੱਚ ਇਹ ਗੱਲ ਧਾਰ ਰੱਖੀ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਹੀ ਲਗਾਉਣੀ ਹੈ ਅਤੇ ਪਿਛਲੇ 06 ਸਾਲਾ ਤੋਂ ਲਗਾਤਾਰ ਉਹ ਝੋਨੇ ਦੀਆਂ ਘੱਟ ਤੋੋਂ ਦਰਮਿਆਨਾਂ ਸਮਾਂ ਵਾਲੀਆਂ ਕਿਸਮਾਂ ਬੀਜ ਰਿਹਾ ਹੈ ਜਿਸ ਕਾਰਨ ਝੋਨੇ ਦੀ ਕਟਾਈ ਤੋਂ ਬਾਅਦ ਉਹ ਖੇਤ ਵਿੱਚ ਵਿਛੇ ਪਰਾਲੀ ਤੇ ਕਰਚਿਆਂ ਨੂੰ ਪਹਿਲਾਂ ਤਵੀਆਂ ਨਾਲ ਵਾਹੁੰਦਾ ਹੈ । ਫੇਰ ਖੇਤ ਵਿੱਚ ਪਾਣੀ ਛੱਡ ਕੇ 15 ਕਿਲੋ ਯੁੂਰੀਆ ਦਾ ਛਿੱਟਾ ਦੇ ਦਿੰਦਾ ਹੈ । ਬਾਅਦ ਵਿੱਚ ਰੋਟਾਵੇਟਰ ਫੇਰ ਦਿੰਦਾ ਹੈ, ਜਿਸ ਕਾਰਨ ਸਾਰਾ ਪਰਾਲੀ ਮਿੱਟੀ ਵਿੱਚ ਹੀ ਗਲ਼ ਕੇ ਮਿਲ  ਜਾਂਦੀ ਹੈ।
    ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਪਰਾਲੀ ਦੇ ਇਸ ਢੰਗ ਨਾਲ ਸੁਚੱਜੇ ਪ੍ਰਬੰਧਨ ਤੋਂ ਬਿਨਾਂ ਪਿਛਲੇ ਸਾਲ ਉਸ ਨੇ 10 ਏਕੜ ਝੋਨੇ ਦੇ ਖੜੇ ਕਰਚਿਆ ਵਿੱਚ ਹੈਪੀ ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਵੀ ਕੀਤੀ ਜਿਸ ਕਰਕੇ ਉਸਨੂੰ ਗੁੱਲੀ ਡੰਡੇ ਨਦੀਨ ਵਾਸਤੇ ਕੋਈ ਨਦੀਨ ਨਾਸ਼ਕ ਦਵਾਈ ਵੀ ਵਰਤਣ ਦੀ ਲੋੜ ਨਹੀਂ ਪਈ। ਉਨਾਂ ਦੱਸਿਆ ਕਿ  ਫਸਲਾਂ ਉੱਤੇ ਕੀਟਨਾਸ਼ਕ ਦਵਾਈਆਂ ਵੀ ਯਾਦਵਿੰਦਰ ਸਿੰਘ ਬਹੁਤ ਘੱਟ ਵਰਤਦਾ ਹੈ ਅਤੇ ਖੇਤੀਬਾੜੀ ਵਿਭਾਗ ਦੀ ਸਲਾਹ ਵੀ ਸਮੇਂ ਸਿਰ ਲੈਂਦਾ ਹੈ। ਉਨਾਂ ਦੱਸਿਆ ਕਿ ਪਿਛਲੇ ਸਾਲ ਝੌਨੇ ਦੀ ਪਰਾਲੀ ਬਿਨਾਂ ਅੱਗ ਲਗਾਇਆ ਸੁਚੱਜਾ ਪ੍ਰਬੰਧਨ ਕਰਕੇ ਬੀਜੀ ਕਣਕ ਤੋਂ ਯਾਦਵਿੰਦਰ ਸਿੰਘ ਨੇ ਔਸਤਨ 23 ਕੁਇੰਟਲ ਪ੍ਰਤੀ ਏਕੜ ਝਾੜ ਲਿਆ ਹੈ। ਇਸ ਸਾਲ ਯਾਦਵਿੰਦਰ ਸਿੰਘ ਆਪਣੇ 42 ਏਕੜ ਝੋਨੇ ਦੀ ਪਰਾਲ ਨੂੰ ਬੇਲਰ ਮਸ਼ੀਨ ਨਾਲ ਗੱਠਾਂ ਬਣਾਕੇ ਅਤੇ ਹੈਪੀ ਸੀਡਰ ਮਸ਼ੀਨ ਨਾਲ ਖੜੇ ਕਰਚਿਆ ਵਿੱਚ ਕਣਕ ਬੀਜਣ ਲਈ ਤਿਆਰ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!