12 C
United Kingdom
Monday, June 8, 2026

More

    ਮੋਦੀ ਸਰਕਾਰ ਨੂੰ ਕਾਰਪੋਰੇਟਾਂ ਦੀ ਖੰਘ ’ਚ ਨਾਂ ਖੰਘਣ ਦੇਣ ਦਾ ਐਲਾਨ

    ਅਸ਼ੋਕ ਵਰਮਾ
     ਬਠਿੰਡਾ,30 ਸਤੰਬਰ2020। ਪੰਜਾਬ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪਹਿਲੀ ਅਠਕਤੂਬਰ ਤੋਂ ਅਛਮਿਥੇ ਸਮੇ ਲਈ ਕੀਤੇ ਜਾ ਰਹੇ ਰੇਲ ਜਾਮ ਅਤੇ ਕਾਰਪੋਰੇਟਾਂ ਦੇ ਕਾਰੋਬਾਰਾਂ ਦੇ ਘਿਰਾਓ ਦੇ ਪ੍ਰੋਗਰਾਮਾਂ ਵਿੱਚ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟ ਯੂਨੀਅਨ (ਸ਼ਹੀਦ ਰੰਧਾਵਾ) ਨੇ ਸ਼ਾਮਲ ਹੋਣ ਦਾ ਐਲਾਨ ਕਰਦਿਆਂ ਸਪਸ਼ਟ ਕੀਤਾ ਹੈ ਕਿ ਉਹ ਮੋਦੀ ਹਕੂਮਤ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਕ ’ਚ ਨਹੀਂ ਭੁਗਤਣ ਦੇਣਗੇ। ਉਨਾਂ ਆਖਿਆ ਕਿ ਹਾਲਾਤਾਂ ਨੂੰ ਦੇਖਦਿਆਂ ਪੰਜਾਬ ਦੇ ਸਿਰਮੌਰ ਸ਼ਹੀਦ ਸ਼ਹੀਦੇਆਜਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਮਨਾ ਰਹੇ ਪੰਜਾਬ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਉਸ ਦੇ “ਸਾਮਰਾਜਵਾਦ ਮੁਰਦਾਬਾਦ“ ਦੇ ਨਾਅਰੇ ਦੀ ਗੂੰਜ ਉੱਚੀ ਕਰਕੇ ਮੋਦੀ ਹਕੂਮਤ ਖਿਲਾਫ ਲੜਾਈ ਲੜਨ ਅਤੇ ਕਿਸੇ ਵੀ ਕਿਸਮ ਦੀ ਕੁਰਬਾਨੀ ਦੇਣ ਤੋਂ ਪਿੱਛੇ ਨਾਂ ਹਟਣ ਦਾ ਫੈਸਲਾ ਲਿਆ ਹੈ।  
                  ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਅਸ਼ਵਨੀ ਘੁੱਦਾ ਅਤੇ ਪੀ.ਐਸ.ਯੂ.( ਸ਼ਹੀਦ ਰੰਧਾਵਾ) ਦੇ ਜ਼ਿਲਾ ਸੰਗਰੂਰ ਦੇ ਪ੍ਰਧਾਨ ਹੁਸ਼ਿਆਰ ਸਿੰਘ ਸਲੇਮਗੜ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਵੱਲੋਂ ਲਿਆਂਦੇ ਖੇਤੀ ਬਿੱਲ ਕਾਰਪੋਰੇਟਾਂ ਨੂੰ ਖੇਤੀ ਖੇਤਰ ਵਿੱਚ ਲੁੱਟ ਮਚਾਉਣ ਦੀਆਂ ਖੁੱਲੀਆਂ ਛੋਟਾਂ ਦਿੰਦੇ ਹਨ ਜੋ ਪੰਜਾਬ ਦੇ ਲੋਕਾਂ ਨੂੰ ਪ੍ਰਵਾਨ ਨਹੀਂ ਹੈ। ਉਨਾਂ ਆਖਿਆ ਸਾਮਰਾਜੀਆਂ ਦੀ ਖੰਘ ’ਚ ਖੰਘ ਰਹੀਆਂ ਮੁਲਕ ਦੀਆਂ ਹਕੂਮਤਾਂ ਨੇ ਲੋਕਾਂ ਤੇ ਇੱਕ ਹੱਥ ਆਰਥਿਕ ਹਮਲਾ ਵਿੱਢਿਆ ਹੋਇਆ ਹੈ ਜਦੋਂਕਿ ਦੂਜੇ ਹੱਥ ਬਹੁਦੇਸ਼ੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ “ਵਿਕਾਸ“ ਦੇ ਨਾਮ ਤੇ ਮੁਲਕ ਦੇ ਕੁੱਲ ਮਾਲ ਖਜ਼ਾਨੇ ਸੰਭਾਉਣ ਦਾ ਅਮਲ ਵੀ ਵਿੱਢੀ ਬੈਠੀਆਂ ਹਨ । ਉਨਾਂ ਕਿਹਾ ਕਿ ਨੌਜਵਾਨ ਵਿਦਿਆਰਥੀਆਂ ਦੀ ਲਾਮਬੰਦੀ ਕਰਦਿਆਂ ਸਰਕਾਰ ਦੀਆਂ ਇਨਾਂ ਨੀਤੀਆਂ ਦਾ ਪਰਦਾ ਚਾਕ ਵੀ ਕੀਤਾ ਜਾਵੇਗਾ।
          ਉਨਾਂ ਕਿਹਾ ਕਿ ਸਾਡੇ ਦੇਸ਼ ਵਿੱਚ ਨੌਜਵਾਨ ਵਿਦਿਆਰਥੀਆਂ ਦੇ ਰੁਜ਼ਗਾਰ ਅਤੇ ਮੁਲਕ ਦੇ ਵਿਕਾਸ ਦੇ ਮਸਲੇ ਦਾ ਹੱਲ ਖੇਤੀਬਾੜੀ ਦੇ ਵਿਕਸਿਤ ਹੋਣ ਵਿੱਚ ਹੀ ਪਿਆ ਹੈ । ਪਰ ਪਹਿਲਾਂ ਹੀ ਜਗੀਰੂ ਅਤੇ ਸਾਮਰਾਜੀ ਲੁੱਟ ਦਾ ਸ਼ਿਕਾਰ ਰਹਿ ਰਹੀ ਖੇਤੀਬਾੜੀ ਤੇ ਮੌਜੂਦਾ ਬਿਲਾਂ ਦਾ ਹਮਲਾ, ਕਿਸਾਨਾਂ ਤੋਂ ਜ਼ਮੀਨਾਂ ਖੋਹਣ ਅਤੇ ਕਾਰਪੋਰੇਟਾਂ ਨੂੰ  ਅੰਨੀ ਲੁੱਟ ਮਚਾਉਣ ਵੱਲ ਸੇਧਤ ਹੈ ਜਿਸ ਨਾਲ ਖੇਤੀ ਵਿੱਚੋਂ ਪੈਦਾ ਹੁੰਦਾ ਤੁੱਛ ਰੁਜ਼ਗਾਰ ਵੀ ਹੂੰਝਿਆ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਦੇ ਨੌਜਵਾਨ-ਵਿਦਿਆਰਥੀ ਇਨਾਂ ਕਦਮਾਂ ਨੂੰ ਸਹਿਜੇ ਹੀ ਪ੍ਰਵਾਨ ਨਹੀਂ ਕਰਨਗੇ। ਇਸੇ ਕਾਰਨ ਹੀ ਸ਼ਹੀਦ ਭਗਤ ਸਿੰਘ ਅਤੇ ਸੱਤਰ ਦੇ ਦਹਾਕੇ ਦੀ ਨੌਜਵਾਨ ਵਿਦਿਆਰਥੀਆਂ ਦੀ ਸਾਮਰਾਜ ਵਿਰੋਧੀ ਵਿਰਾਸਤ ਤੋਂ ਪ੍ਰੇਰਨਾ ਲੈਂਦਿਆਂ ਪੰਜਾਬ ਦੇ ਨੌਜਵਾਨ ਵਿਦਿਆਰਥੀ ਵਿਆਪਕ ਲਾਮਬੰਦੀ ਤਹਿਤ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ’ਚ ਸ਼ਾਮਲ ਹੋਇਆ ਜਾਏਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!