ਅਸ਼ੋਕ ਵਰਮਾ
ਮਾਨਸਾ, 30ਸਤੰਬਰ2020:ਮਾਨਸਾ ਪੁਲਿਸ ਨੇ ਬੁਢਲਾਡਾ ਵਿਖੇ 71ਵਾਂ ਵਣ ਮਹਾਂਵੁਤਸਵ ਮਨਾਇਆ ਅਤੇ 2 ਹਜਾਰ ਪੌਦੇ ਲਾਉਣ ਦਾ ਫੈਸਲਾ ਕੀਤਾ ਹੈ। ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਦੌਰਾਨ ਐਸ.ਡੀ.ਐਮ. ਬੁਢਲਾਡਾ ਸਾਗਰ ਸੇਤੀਆ, ਡੀ.ਐਸ.ਪੀ. ਬੁਢਲਾਡਾ ਬਲਜਿੰਦਰ ਸਿੰਘ ਅਤੇ ਗੁਰਜੀਤ ਸਿੰਘ ਰਾਏ ਵਣ ਰੇਜ ਅਫਸਰ ਮਾਨਸਾ ਅਤੇ ਹੋੋਰ ਵਾਤਾਵਰਨ ਪ੍ਰੇਮੀ ਹਾਜਰ ਸਨ। ਇਸ ਮਹਾਂ ਉਤਸਵ ਮੌੌਕੇੇ ਵੱਖ ਵੱਖ ਤਰਾ ਦੇ ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਲਗਾ ਕੇ ਵਾਤਾਵਰਨ ਨੂੰ ਸੁੱਧ ਅਤੇ ਸਾਫ-ਸੁਥਰਾ ਬਨਾਉਣ ਦੀ ਸ਼ੁਰੂਆਤ ਕੀਤੀ ਗਈ। ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਪੁਲਿਸ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਬਰਕਰਾਰ ਰੱਖਣ ਦੇ ਨਾਲ ਨਾਲ ਕੋਵਿਡ-19 ਮਹਾਂਮਾਰੀ ਤੋੋਂ ਬਚਾਅ ਲਈ ਜਿੱਥੇ ਸਖਤ ਡਿਊਟੀਆਂ ਨਿਭਾ ਰਹੀ ਹੈ, ਉਥੇ ਹੀ ਵਾਤਾਵਰਨ ਨੂੰ ਬਚਾਉਣ ਦਾ ਬੀੜਾ ਚੁੱਕਿਆ ਹੈ।
ਉਨਾਂ ਦੱਸਿਆ ਕਿ ਥਾਣਿਆਂ, ਚੌੌਕੀਆਂ, ਪੁਲਿਸ ਲਾਈਨ ਮਾਨਸਾ ਅਤੇ ਦਫਤਰਾਂ ਵਿਖੇ ਖਾਲੀ ਥਾਵਾਂ ਵਿੱਚ ਵੱਧ ਤੋੋਂ ਵੱਧ ਬੂਟੇ ਲਗਾਏ ਜਾਣ ਦੀ ਸੁਰੂ ਕੀਤੀ ਮੁਹਿੰਮ ਤਹਿਤ 2000 ਤੋੋਂ ਵੱਧ ਛਾਂਦਾਰ ਅਤੇ ਫਲਦਾਰ ਬੂਟੇ ਲਗਵਾਏ ਜਾ ਚੁੱਕੇ ਹਨ। ਜਿਹਨਾਂ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਉਸੇ ਥਾਣੇ ਤੇ ਚੌੌਕੀ ਆਦਿ ਵਿੱਚ ਤਾਇਨਾਤ ਹਰੇਕ ਕਰਮਚਾਰੀ ਨੂੰ ਸੌੌਂਪੀ ਗਈ ਹੈ। ਉਨਾਂ ਦੱਸਿਆ ਕਿ ਹੁਣ 2000 ਤੋੋਂ ਵੱਧ ਪੌਦੇ ਹੋੋਰ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਤਹਿਤ ਖਾਲੀ ਥਾਵਾਂ ਦੀ ਨਿਸ਼ਾਨਦੇਹੀ ਕਰਕੇ ਖੱਡੇ ਪਟਵਾਏ ਜਾ ਰਹੇ ਹਨ ਅਤੇ ਜਲਦੀ ਹੀ ਪੌੌਦੇ ਲਗਵਾ ਦਿੱਤੇ ਜਾਣਗੇ।
ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਇਸ ਮੁਹਿੰਮ ਨਾਲ ਜਿਲੇ ਅੰਦਰ ਪੈਂਦੇ ਸਾਰੇ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ, ਕਲੱਬਾਂ ਦੇ ਮੈਬਰਾਂ, ਵਾਤਾਵਰਨ ਪ੍ਰੇਮੀਆਂ ਅਤੇ ਆਮ ਲੋਕਾਂ ਨੂੰ ਵੀ ਪ੍ਰੇਰਿਤ ਕਰਕੇ ਇਸ ਮੁਹਿੰਮ ਨਾਲ ਜੋੋੜਿਆ ਜਾਵੇਗਾ ਅਤੇ ਜ਼ਿਲੇ ਵਿਚ ਖਾਲੀ ਪਈਆਂ ਥਾਵਾਂ ਤੇ ਬੂਟੇ ਲਗਵਾ ਕੇ ਉਹਨਾਂ ਦੀ ਸਾਂਭ-ਸੰਭਾਲ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਇਸ ਮੁਹਿੰਮ ਨਾਲ ਜੁੜ ਕੇ ਘੱਟੋਂ ਘੱਟ ਇੱਕ ਪੌੌਦਾ ਜਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਬਣਾ ਕੇ ਵਾਤਾਵਰਣ ਨੂੰ ਸ਼ੁੱਧ ਤੇ ਸਾਫ-ਸੁਥਰਾ ਬਣਾ ਸਕੀਏ।