ਚਾਗਾਈ – ਹਿੰਦੂ ਭਾਈਚਾਰੇ ਦਾ ਇਕ ਨੌਜਵਾਨ ਐਤਵਾਰ ਨੂੰ ਚਾਗਾਈ ਜ਼ਿਲ੍ਹੇ ਦੇ ਦਲਬੰਦੀਨ ਖੇਤਰ ਵਿਚ ਲਾਪਤਾ ਹੋ ਗਿਆ ਹੈ। ਉਸਦੇ ਪਰਿਵਾਰ ਅਨੁਸਾਰ 20 ਸਾਲਾ ਆਦੇਸ਼ ਕੁਮਾਰ ਸਵੇਰੇ ਕਰੀਬ 11 ਵਜੇ ਹਿੰਦੂ ਮੁਹੱਲਾ ਵਿਖੇ ਆਪਣੇ ਘਰ ਤੋਂ ਆਪਣੇ ਭਰਾ ਦੀ ਦੁਕਾਨ ਤੇ ਜਾਣ ਲਈ ਨਿਕਲਿਆ ਸੀ ਪਰ ਉਹ ਆਪਣੇ ਭਰਾ ਅਕਸ਼ੈ ਕੁਮਾਰ ਦੀ ਦੁਕਾਨ ‘ਤੇ ਨਹੀਂ ਪਹੁੰਚਿਆ। ਉਸਦੇ ਭਰਾ ਅਕਸ਼ੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਦਲਬੰਦੀਨ ਦੇ ਹਰ ਕੋਨੇ ਦੀ ਭਾਲ ਕੀਤੀ ਪਰ ਆਦੇਸ਼ ਕੁਮਾਰ ਨੂੰ ਲੱਭਣ ਵਿੱਚ ਅਸਫਲ ਰਹੇ। ਉਸ ਦਾ ਮੋਬਾਈਲ ਨੰਬਰ ਵੀ ਬੰਦ ਹੋ ਗਿਆ ਸੀ ਅਤੇ ਪਤਾ ਨਹੀਂ ਲੱਗਾ ਕਿ ਉਸ ਨਾਲ ਕੀ ਵਾਪਰਿਆ।