24.8 C
United Kingdom
Wednesday, June 24, 2026

More

    ਸਕੂਨ- ਜਸ ਸੰਧੂ (ਇਟਲੀ)

    ਸਕੂਨ ਗੁੰਮ ਹੈ ਕਿਤੇ ਮੇਰੀ ਪਰਛਾਈ ‘ਚੋਂ
    ਚੱਲ ਉਹਨੂੰ ਲੱਭਾਂਗਾ ਖ਼ੁਦ ਨੂੰ ਮੈਂ ਖੋਅ ਕੇ …
    ਕੋਈ ਅੰਤ ਨਹੀਂ, ਆਗਾਜ਼ ਨਹੀਂ ਹੈ ਜਿਸ ਵਿੱਚ
    ਐਸੀ ਚੁੱਪ ਨੂੰ ਦੱਬਾਂਗਾ ਸੱਚੀ ਨੀਂਦਰ ਸੋ ਕੇ
    ਚੜ੍ਹਦੇ ਸਿਖ਼ਰ ਦੁਪਹਿਰਾਂ ਵਿੱਚ ਸੂਰਜ ਦੀ ਹਿੱਕ ‘ਤੇ
    ਨੰਗੇ ਪੈਰੀਂ ਭੱਜਾਂਗਾ ਜਨੂੰਨ ਸੀਨੇ ਵਿੱਚ ਲੁਕੋ ਕੇ …
    ਖ਼ੁਦਾ ਨਾਲ ਜੁੜਨ ਦੀ ਚਾਹਤ ਸੀ ਪੂਰੀ
    ਸਭ ਖ਼ੁਦ ਹੀ ਹੋ ਗਿਆ ਐ ਅਹਿਸਾਸ ਦਬੋਅ ਕੇ …
    ਕਿਣ-ਮਿਣ ਕਿਣ-ਮਿਣ ਕੱਚੀ ਰੁੱਤੇ
    ਮੈਂ ਜਾਗਦਾ ਵੀ ਰਿਹਾ ਤਾਂ ਤਜ਼ਰਬੇ ਪਰੋਅ ਕੇ …
    ਮਘਦੀ ਸੀ ਮੱਠੀ-ਮੱਠੀ ਅੱਗ ਸੀ ਜੋ ਕੁੱਲੀਆਂ ਦੀ
    ਦੇਖਦਾ ਸੀ ਰਿਹਾ ਜਿਹਨੂੰ ਦੂਰੋਂ ਖਲੋਅ ਕੇ …
    ਕਿੱਕਰਾਂ ਦੇ ਝਿਲਮਿਲ ਕਰਦੇ ਪੱਤੇ ਰਾਤੀਂ
    ਤਾਰੇ-ਤਾਰੇ ਨੇ ਜੋ ਰੱਖੇ ਸੰਜੋਅ ਕੇ …
    ਇਸ ਅੱਖ ਤੋਂ ਵੱਡਾ ਦੋਸਤ ਨਾ ਦੁਸ਼ਮਣ ਮਿਲਿਆ
    ਸਭ ਇਸ ਨੇ ਹੀ ਕਰਿਆ ਮੇਰੇ ਨਾਲ ਖਲੋਅ ਕੇ
    ਵਣਜਾਰੇ ਦੇ ਵਿਹੜੇ ਸੀ ਤੁਅੱਸਬੀ ਬਣਦੀ
    ਮੁ਼ਰੀਦ ਬਣ ਗਿਆ ਦੇਖ ਹਰ ਬੂਹੇ ਖਲੋਅ ਕੇ …
    ਕੋਈ ਰਿਸ਼ਮਾਂ ਦਾ ਘੱਟ ਚਾਨਣ ਹੋਣਾ
    ਜੋ ਦੇਰ ਕਰੀ ਐ ਮੈਂ ਏਸ ਰਾਹ ਖਲੋਅ ਕੇ …
    ਮੈਂ ਲੱਭਦਾ-ਲੱਭਦਾ ਉਹਦਾ ਵਿਹੜਾ ਭੁੱਲਿਆ
    ਉਹ ਲਿਬਾਸ ‘ਚ ਲੁਕਿਆ ਸੀ ਇੱਕ ਰਾਜ਼ ਲੁਕੋ ਕੇ …
    ਮੈਂ ਮੁੱਦਤਾਂ ਤੋਂ ਜਿਹਦੀ ਰਾਹ ਵਿੱਚ ਭਟਕਾਂ
    ਉਹ ਸਕੂਨ ਨਾਲ ਸੀ ਮੇਰੇ ਨੈਣੀ ਪਰੋਅ ਕੇ …।।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!