24.1 C
United Kingdom
Wednesday, June 24, 2026

More

    ਨਗਰ ਨਿਗਮ ਚੋਣਾਂ ਦੀ ਆਹਟ ਦੇਖਦਿਆਂ ਦਲਬਦਲੀਆਂ ਸ਼ੁਰੂ

    ਅਸ਼ੋਕ ਵਰਮਾ
    ਬਠਿੰਡਾ,27 ਸਤੰਬਰ। ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਦੀ ਠਾਹਟ ਨੂੰ ਦੇਖਦਿਆਂ  ਸ਼ਹਿਰੀ ਹਲਕੇ ’ਚ ਸਿਆਸੀ ਵਫਾਦਾਰੀਆਂ ਬਦਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਵਾਰਡ ਨੰਬਰ 19 ਤੋਂ ਸਾਬਕਾ ਕੌਂਸਲਰ ਅਤੇ ਸ਼ਹਿਰੀ ਸਰਕਲ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ (ਰਾਜੂ ਮਾਨ) ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਜਰੀ ’ਚ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋ ਗਏ।ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਜਹਾਜ ਨੂੰ ਉਸਦੇ ਆਪਣੇ ਮਲਾਹਾਂ ਨੇ ਹੀ ਡੁੱਬਣ ਲਈ ਮਜਬੂਰ ਕਰ ਦਿੱਤਾ ਹੈ। ਉਨਾਂ ਨੇ ਕਿਹਾ ਕਿ ਖੇਤੀ ਬਿੱਲਾਂ ਦੇ ਮੁੱਦੇ ਤੇ ਅਕਾਲੀ ਦਲ ਦੇ ਪੰਜਾਬ ਅਤੇ ਕਿਸਾਨ ਵਿਰੋਧੀ ਸਟੈਂਡ ਕਾਰਨ ਅੱਜ ਅਕਾਲੀ ਦਲ ਦਾ ਹਰ ਇਕ ਵਰਕਰ ਪਾਰਟੀਆਂ ਦੀਆਂ ਨੀਤੀਆਂ ਕਾਰਨ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹੈ।
                              ਉਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਨੇ ਕੇਂਦਰ ਵਿਚ ਸੱਤਾ ਸੁੱਖ ਮਾਣਨ ਲਈ ਪੰਜਾਬ ਨਾਲ ਹਰ ਵਿਸ਼ਵਾਸ਼ਘਾਤ ਕੀਤਾ , ਫਿਰ ਵੀ ਜਦ ਭਾਜਪਾ ਨੇ ਉਨਾਂ ਦਾ ਕੋਈ ਮੁੱਲ ਨਾ ਪਾਇਆ ਤਾਂ ਪਹਿਲਾਂ ਅਸਤੀਫੇ ਦਾ ਡਰਾਮਾ ਅਤੇ ਹੁਣ ਐਨਡੀਏ ਤੋਂ ਅੱਡ ਹੋਣ ਦੀ ਸਿਆਸੀ ਡਰਾਮੇਬਾਜੀ ਕੀਤੀ ਹੈ।ਇਸ ਮੌਕੇ ਰਾਜਿੰਦਰ ਸਿੰਘ ਮਾਨ ਨੇ ਕਿਹਾ ਕਿ ਅਕਾਲੀ ਆਗੂਆਂ ਦੇ ਖੇਤੀ ਕਾਨੂੰਨਾਂ ਤੇ ਦੋਗਲੇ ਸਟੈਂਡ ਤੋਂ ਦੁੱਖੀ ਹੋ ਕੇ ਉਹ ਅਕਾਲੀ ਦਲ ਨੂੰ ਛੱਡ ਰਹੇ ਹਨ। ਉਨਾਂ ਨੇ ਕਿਹਾ ਕਿ ਜਦ ਕੋਈ ਪਾਰਟੀ ਆਪਣੀਆਂ ਜੜਾਂ ਤੋਂ ਹੀ ਟੁੱਟ ਜਾਵੇ ਤਾਂ ਅਜਿਹੀ ਪਾਰਟੀ ਦਾ ਪਤਨ ਅਟਲ ਹੈ। ਅੱਜ ਸ: ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦਾ ਦੌਰਾ ਕਰਕੇ ਅਤੇ ਵਿਕਾਸ ਕਾਰਜਾਂ ਸਬੰਧੀ ਵੀ ਚਰਚਾ ਕੀਤੀ। ਇਸ ਮੌਕੇ ਉਨਾਂ ਨਾ ਅਰੁਣ ਵਧਾਵਨ, ਜਗਰੂਪ ਸਿੰਘ ਗਿੱਲ, ਮੋਹਣ ਲਾਲ ਝੁੰਬਾ, ਕੇ.ਕੇ ਅਗਰਵਾਲ ਮਾਸਟਰ ਹਰਮੰਦਰ ਸਿੰਘ , ਪਵਨ ਮਾਨੀ, ਅਤੇ ਰਾਜਨ ਗਰਗ ਵੀ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!