24.1 C
United Kingdom
Wednesday, June 24, 2026

More

    ਮੁਲਾਜ਼ਮ ਆਗੂਆਂ ਤੇ ਦਰਜ ਝੂਠੇ ਪੁਲੀਸ ਕੇਸ ਰੱਦ ਕਰਾਉਣ ਲਈ ਸੰਘਰਸ਼ ਦਾ ਐਲਾਨ

    ਅਸ਼ੋਕ ਵਰਮਾ
    ਬਠਿੰਡਾ, 27 ਸਤੰਬਰ।
    ਸਿਹਤ ਮੁਲਾਜ਼ਮ ਸੰਘਰਸ਼ ਸੰਘਰਸ਼ ਕਮੇਟੀ ਪੰਜਾਬ ਨੇ ਪਿਛਲੇ ਦਿਨੀ ਵਿੱਤ ਮੰਤਰੀ ਦੇ ਦਫਤਰ ਦਾ ਘਿਰਾਓ ਕਰਨ ਮੌਕੇ ਦਰਜ ਪੁਲਿਸ ਕੇਸਾਂ ਨੂੰ ਝੂਠੇ ਕਰਾਰ ਦਿੰਦਿਆਂ ਇਹ ਮਾਮਾਲਾ ਰੱਦ ਕਰਵਾਉਣ ਲਈ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਸੰਘਰਸ਼ ਕਮੇਟੀ ਦੀ ਮੀਟਿੰਗ ਸੂਬਾ ਕਨਵੀਨਰ ਸਾਥੀ ਕੁਲਬੀਰ ਸਿੰਘ ਮੋਗਾ,ਨਿੰਦਰ ਕੌਰ ਮੁਕਤਸਰ ਅਤੇ ਰੇਖਾ ਰਾਣੀ ਬਠਿੰਡਾ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿੱਚ 24 ਸਤੰਬਰ 2020 ਨੂੰ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਸ਼ਾਂਤਮਈ ਤਰੀਕੇ ਨਾਲ ਕੀਤੇ ਰੋਸ ਮਾਰਚ ਦੌਰਾਨ ਦਰਜ ਕੀਤੇ ਝੂਠੇ ਪੁਲੀਸ ਕੇਸਾਂ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ । ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇਸ ਤਰਾਂ ਦੇ ਜਬਰ ਨਾਲ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ ਸਗੋਂ ਹੋਰ ਤਿੱਖਾ ਅਤੇ ਭਖਵਾਂ ਕੀਤਾ ਜਾਵੇਗਾ।
                    ਇਸ ਮੌਕੇ  ਜਿਲਾ ਬਠਿੰਡਾ ਦੀਆਂ ਸਿਹਤ ਵਿਭਾਗ ਦੀਆਂ ਸਾਰੀਆਂ ਜਥੇਬੰਦੀਆਂ ਪੀਸੀਐਮ ਐਸ ਦੇ ਡਾਕਟਰ ਗੁਰਮੇਲ ਸਿੰਘ ,ਲੈਬਰੋਟਰੀ ਟੈਕਨੀਸੀਅਨ ਐਸ਼ੋਸੀਏਸਨ ਹਾਕਮ ਸਿੰਘ,ਨਰਸਿੰਗ ਐਸ਼ੋਸੀਏਸਨ ਸਵਰਨਜੀਤ ਕੌਰ, ਪੰਜਾਬ ਰਾਜ ਫਰਮਾਸਿਸਟ ਐਸੋਸੀਏਸ਼ਨ ਜਗਦੀਪ ਵਿਰਕ ਅਤੇ ਕੁਲਵਿੰਦਰ ਸਿੰਘ,ਕਲਾਸ ਫੋਰ ਯੂਨੀਅਨ ਦੇਂ ਕਰਮ ਸਿੰਘ ਕਲੈਰੀਕਲ ਐਸੋਸੀਏਸ਼ਨ ਦੇ ਸੁਰਿੰਦਰ ਧੀਰ ਅਤੇ ਮਲਟੀਪਰਪਜ਼ ਹੈਲਥ ਇੰਪਲਾਈਜ਼ ਦੇ ਗਗਨਦੀਪ ਸਿੰਘ ਅਤੇ ਜਸਵਿੰਦਰ ਸ਼ਰਮਾ ਨੇ ਸਿਵਲ ਸਰਜਨ ਬਠਿੰਡਾ ਨੂੰ ਆਪਣਾ ਰੋਸ ਪੱਤਰ ਦਿੱਤਾ ਅਤੇ ਜੇ ਸਰਕਾਰ ਸਿਹਤ ਮੁਲਾਜ਼ਮਾਂ ਤੇ ਦਰਜ ਝੂਠੇ ਕੇਸ ਰੱਦ ਨਹੀਂ ਕਰਦੀ ਤਾਂ 5 ਅਕਤੂਬਰ 2020 ਤੋਂ ਸਿਵਲ ਹਸਪਤਾਲ ਬਠਿੰਡਾ ਦੀ ਓ ਪੀ ਡੀ ਦੋ ਘੰਟਿਆਂ ਲਈ ਬੰਦ ਕੀਤੀ ਜਾਵੇਗੀ।
                         ਆਗੂਆਂ ਨੇ ਦੱਸਿਆ ਕਿ 5 ਅਕਤੂਬਰ ਨੂੰ ਬਲਾਕ ਪੱਧਰ ਤੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਖੇਤੀ ਆਰਡੀਨੈਂਸਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ 20 ਅਕਤੂਬਰ ਤੱਕ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਪੰਜਾਬ ਸਰਕਾਰ ਵੱਲੋਂ ਸਿਹਤ ਕਾਮਿਆਂ ਨਾਲ ਕੀਤੇ ਜਾ ਰਹੇ ਧੋਖਿਆਂ ਸਬੰਧੀ ਪਰਚੇ ਪਿੰਡਾਂ ਦੀਆਂ ਸੱਥਾਂ ਅਤੇ ਸ਼ਹਿਰਾਂ ਦੇ ਚੌਰਸਤਿਆਂ ਵਿਚ ਨੁੱਕੜ ਮੀਟਿੰਗਾਂ ਕਰਕੇ ਵੰਡੇ ਜਾਣਗੇ। ਇਸ ਤੋਂ ਬਾਅਦ 13 ਅਕਤੂਬਰ ਨੂੰ ਸਿਵਲ ਸਰਜਨਾਂ ਰਾਹੀਂ ਮੁਲਾਜ਼ਮਾਂ ਤੇ ਦਰਜ ਝੂਠੇ ਮੁਕੱਦਮਿਆਂ ਨੂੰ ਰੱਦ ਕਰਵਾਉਣ ਲਈ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜਣ ਦਾ ਪ੍ਰੋਗਰਾਮ ਹੈ ਅਤੇ 24 ਅਕਤੂਬਰ ਨੂੰ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦੇ ਵਿਧਾਨ ਸਭਾ ਹਲਕਾ ਕਾਦੀਆਂ ਜ਼ਿਲਾ ਗੁਰਦਾਸਪੁਰ ਵਿਖੇ ਰੋਸ ਮਾਰਚ ਕੀਤਾ ਜਾਵੇਗਾ।
                  ਉਨਾਂ ਆਖਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨਾਂ ਦੀ ਹਤੈਸ਼ੀ ਬਣ ਕੇ ਖੇਤੀ ਆਰਡੀਨੈਂਸਾਂ ਖਿਲਾਫ਼ ਧਰਨੇ ਮੁਜ਼ਹਾਰੇ ਕਰ ਰਹੀ ਹੈ ਪਰ ਪੰਜਾਬ ਸਰਕਾਰ ਤੋਂ ਹੱਕ ਮੰਗਣ ਵਾਲਿਆਂ ਤੇ ਮੰਤਰੀਆਂ ਦੇ ਇਸ਼ਾਰਿਆਂ ਤੇ ਝੂਠੇ ਪੁਲੀਸ ਕੇਸ ਦਰਜ ਕੀਤੇ ਜਾ ਰਹੇ ਹਨ। ਉਨਾਂ ਕਾਂਗਰਸ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਕੀਤੇ ਜਾ ਰਹੇ ਸੰਘਰਸ਼ ਨੂੰ ਮੱਗਰਮੱਛ ਦੇ ਹੰਝੂ ਵਹਾਉਣ ਅਤੇ  ਖੁੱਸ ਰਹੇ ਵੋਟ ਬੈਂਕ ਨੂੰ ਬਚਾਉਣ ਦਾ ਡਰਾਮਾ ਕਰਾਰ ਦਿੱਤਾ। ਅੱਜ ਦੀ ਇਸ ਮੀਟਿੰਗ ਵਿਚ ਗਗਨਦੀਪ ਸਿੰਘ ਬਠਿੰਡਾ, ਗੁਲਜ਼ਾਰ ਖਾਂ ਸੰਗਰੂਰ, ਸੁਖਵਿੰਦਰ ਸਿੰਘ ਮੁਕਤਸਰ, ਗੁਰਮੀਤ ਕੌਰ ਫਰੀਦਕੋਟ,ਕੁਲਬੀਰ ਰਜ਼ਨੀ ਮੁਕਤਸਰ, ਗੁਰਪ੍ਰੀਤ ਸਿੰਘ ਬਰਨਾਲਾ, ਜਰਨੈਲ ਸਿੰਘ ਬਰਨਾਲਾ, ਜਸਵਿੰਦਰ ਸ਼ਰਮਾ ਮਨਦੀਪ ਕੌਰ ਤੇ ਸਤਵਿੰਦਰ ਕੌਰ ਮੋਗਾ, ਭੁਪਿੰਦਰ ਕੌਰ  ਤੇ ਅਮਰਜੀਤ ਕੌਰ ਬਠਿੰਡਾ, ਮਨਪ੍ਰੀਤ ਸਿੰਘ ਬਠਿੰਡਾ,ਭੁਪਿੰਦਰ ਸਿੰਘ,ਸ਼ਿਵਪਾਲ ਸਿੰਘ ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!