19.4 C
United Kingdom
Wednesday, June 24, 2026

More

    ਪਿਛਲੇ 30 ਦਿਨਾਂ ਵਿਚ ਪਾਕਿਸਤਾਨ ਵਿਚ ਕੀਤੇ ਗਏ 42 ਕੁਫ਼ਰ ਦੇ ਕੇਸ ਦਰਜ।

    ਪਾਕਿਸਤਾਨ- ਇਕ ਸੋਸ਼ਲ ਮੀਡੀਆ ਉਪਭੋਗਤਾ ਦੁਆਰਾ ਇਕੱਤਰ ਕੀਤੇ ਅੰਕੜਿਆਂ ਅਨੁਸਾਰ ਇਕ ਮਹੀਨੇ ਵਿਚ ਪੂਰੇ ਪਾਕਿਸਤਾਨ ਵਿਚ ਕੁਫ਼ਰ ਨਾਲ ਸੰਬੰਧਿਤ ਘੱਟੋ ਘੱਟ 42 ਕੇਸ ਦਰਜ ਕੀਤੇ ਗਏ ਹਨ। ਕੁਫ਼ਰ ਦੇ ਇਲਜ਼ਾਮ ਲਾਉਣ ਵਾਲੇ ਲੋਕ ਜ਼ਿਆਦਾਤਰ ਸ਼ੀਆ ਭਾਈਚਾਰੇ ਨਾਲ ਸਬੰਧਤ ਸਨ। ਜਿਨ੍ਹਾਂ ‘ਤੇ ਨਬੀ ਮੁਹੰਮਦ (ਸ.ਬ.) ਦੇ ਸਾਥੀਆਂ ਦਾ ਕਥਿਤ ਤੌਰ‘ ਤੇ ਅਪਮਾਨ ਕਰਨ ’ਦੇ ਦੋਸ਼ ਤਹਿਤ ਪਾਕਿਸਤਾਨ ਦੰਡ ਦੀਆਂ 295-ਏ ਅਤੇ 298 ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।  ਇਸੇ ਤਰ੍ਹਾਂ, ਅਹਿਮਦੀਆ ਅਤੇ ਈਸਾਈ ਕਮਿਊਨਿਟੀ ਦੇ ਮੈਂਬਰ ਵੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ ਜਿਹਨਾਂ ਤੇ ਕੁਫ਼ਰ ਦੇ ਦੋਸ਼ ਲਗਾਏ ਹਨ। ਇਸੇ ਮਾਮਲੇ ਵਿੱਚ ਸੋਮਵਾਰ ਨੂੰ, ਨੋਸ਼ਹਿਰਾ ਪੁਲਿਸ ਨੇ ਸ਼ਹਿਰ ਵਿੱਚ ਇੱਕ ਈਸਾਈ ਵਿਅਕਤੀ ਨੂੰ ਉਦੋਂ ਗ੍ਰਿਫਤਾਰ ਕੀਤਾ ਜਦੋਂ ਰਿਸਾਲਪੁਰੇ ਵਿੱਚ ਸਥਾਨਕ ਲੋਕਾਂ ਨੇ ਉਸ ਉੱਤੇ ਪਵਿੱਤਰ ਕੁਰਾਨ ਦੀ ਬੇਅਦਬੀ ਕਰਨ ਦਾ ਦੋਸ਼ ਲਾਇਆ ਸੀ। ਇਸੇ ਸੰਬੰਧ ਵਿੱਚ ਐਤਵਾਰ ਨੂੰ ਵੀ ਇੱਕ ਬਜ਼ੁਰਗ ਸ਼ੀਆ ਵਿਅਕਤੀ ‘ਤੇ ਆਸ਼ੁਰਾ ਵਿਖੇ ਇੱਕ ਜਲੂਸ ਦੇ ਦੌਰਾਨ ਗਾਲਾਂ ਕੱਢਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਦੇ ਨਾਲ ਹੋਰ ਵੀ ਬਹੁਤ ਮਾਮਲੇ ਦਰਜ਼ ਕੀਤੇ ਗਏ ਹਨ। ਪਾਕਿਸਤਾਨ  ਵਿੱਚ ਕੁਫ਼ਰ ਦੇ ਇਲਜ਼ਾਮ ਬਹੁਤ ਹੀ ਭੜਕਾਊ ਹਨ ਜੋ ਕਿ ਜਨਤਕ ਵਿਰੋਧ ਪ੍ਰਦਰਸ਼ਨਾਂ ਨੂੰ ਜਨਮ ਦਿੰਦੇ ਹਨ। ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ ਦੇ ਅਨੁਸਾਰ 80 ਵਿਅਕਤੀਆਂ ਨੂੰ ਪਾਕਿਸਤਾਨ ਵਿੱਚ ਕੁਫ਼ਰ ਦੇ ਦੋਸ਼ਾਂ ਵਿੱਚ ਸਜ਼ਾ ਦਿੱਤੀ ਗਈ ਹੈ। ਜਿਨ੍ਹਾਂ ਵਿੱਚੋਂ ਅੱਧਿਆਂ ਨੂੰ ਜੇਲ੍ਹ ਜਾਂ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!