ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)

ਸਰਕਾਰ ਦੁਆਰਾ ਲਾਗੂ ਕੀਤੀਆਂ ਨਵੀਆਂ ਪਾਬੰਦੀਆਂ ਦੇ ਬਾਵਜੂਦ ਵੀ ਲੋਕ ਕਈ ਥਾਵਾਂ ‘ਤੇ ਵੱਡੇ ਇਕੱਠ ਕਰ ਰਹੇ ਹਨ ਜੋ ਕਿ ਵਾਇਰਸ ਦੇ ਲਾਗ ਵਿੱਚ ਖਤਰਨਾਕ ਹੋ ਸਕਦੇ ਹਨ। ਅਜਿਹੇ ਹੀ ਇੱਕ ਮਾਮਲੇ ਵਿੱਚ ਇੱਕ ਵੱਡਾ ਇਕੱਠ ਕਰਨ ਵਾਲ਼ੇ ਚਾਰਨਵੁੱਡ ਦੇ ਇੱਕ ਪੱਬ ਨੂੰ 10,000 ਪੌਂਡ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚਾਰਨਵੁੱਡ ਪੁਲਿਸ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਨਗਰ ਵਿੱਚ ਇੱਕ ਪੱਬ ਦੇ ਖ਼ਿਲਾਫ਼ ਕਾਰਵਾਈ ਕੀਤੀ ਜਿਸ ਵਿੱਚਤਕਰੀਬਨ 500 ਲੋਕ ਸ਼ਾਮਲ ਹੋਏ ਸਨ ਪਰ ਉਸ ਜਗ੍ਹਾ ਦਾ ਨਾਮ ਜਨਤਕ ਨਹੀਂ ਕੀਤਾ ਗਿਆ। ਪੱਬ ਵਿੱਚ ਬਹੁਤ ਸਾਰੇ ਲੋਕਾਂ ਦੇ ਇਕੱਠ ਨੇ ਕੋਵਿਡ -19 ਦੀਆਂ ਕਈ ਪਾਬੰਦੀਆਂ ਦੀ ਸਪੱਸ਼ਟ ਉਲੰਘਣਾ ਕੀਤੀ ਹੈ ਜਿਸ ਕਰਕੇ ਜੁਰਮਾਨਾ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੀ ਲੈਸਟਰਸ਼ਾਇਰ ਪੁਲਿਸ ਦੁਆਰਾ ਹੁਣ ਤੱਕ 30 ਤੋਂ ਵੱਧ ਜੁਰਮਾਨੇ ਜਾਰੀ ਕੀਤੇ ਜਾ ਚੁੱਕੇ ਹਨ, ਜੋ ਨਵੇਂ ਕੋਰੋਨਾਵਾਇਰਸ ਕਾਨੂੰਨਾਂ ਦੀ ਉਲੰਘਣਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਵਾਇਰਸ ਫੈਲਾਉਣ ਵਾਲੇ ਵੱਡੇ ਇਕੱਠਾਂ ਲਈ ਕੀਤੇ ਗਏ ਹਨ।