ਦੁੱਖਭੰਜਨ ਰੰਧਾਵਾ
0351920036369
ਅੱਖੀਆਂ ਦੇ ਵਿੱਚੋਂ ਜੇ ਤੂੰ,
ਨੀਰ ਬਣ ਵਹਿਣਾ ਸੀ |
ਇਹ ਵੀ ਦੱਸ ਦੇਂਦੀ ਨੀ ਮੈਂ,
ਦੁੱਖ ਕਿੱਦਾਂ ਸਹਿਣਾਂ ਸੀ |
ਅੱਖੀਆਂ ਦੇ ਵਿੱਚੋਂ ਜੇ ਤੂੰ,
ਨੀਰ ਬਣ ਵਹਿਣਾ ਸੀ |
ਜੇ ਆ ਗਿਐ ਅਖੀਰੀ ਵੇਲਾ,
ਏਨਾਂ ਨਜ਼ਦੀਕ ਨੀ |
ਮੇਰੇ ਸਾਹਾਂ ਦੀ ਦੱਸ ਕੀ ਏ,
ਆਖਰੀ ਤਰੀਕ ਨੀ |
ਜਿਉਂਦਿਆਂ ਜੀ ਗਮ ਤੇਰਾ,
ਮੇਰੇ ਲਈ ਗਹਿਣਾਂ ਸੀ |
ਅੱਖੀਆਂ ਦੇ ਵਿੱਚੋਂ ਜੇ ਤੂੰ,
ਨੀਰ ਬਣ ਵਹਿਣਾ ਸੀ |
ਮੇਰੇ ਕੋਲ ਰਿਹਾ ਕੀ ਨੀ,
ਰੁੱਗ ਬੱਸ ਦੁੱਖਾਂ ਦਾ |
ਆਹੂਤੀ ਦੇ ਕੇ ਸੇਕਣਾ,
ਪਿਆ ਸੇਕਾ ਸੁੱਖਾਂ ਦਾ |
ਜੋ ਆ ਕੇ ਸਭ ਲੈ ਗਿਆ,
ਸਮਾਂ ਹੀ ਕੁਲਹਿਣਾ ਸੀ |
ਅੱਖੀਆਂ ਦੇ ਵਿੱਚੋਂ ਜੇ ਤੂੰ,
ਨੀਰ ਬਣ ਵਹਿਣਾ ਸੀ |
ਸੁੰਨੀਆਂ ਨੇ ਰਾਹਾਂ-ਰਾਹੀਂ,
ਹੰਝੂਆਂ ਦੇ ਖਾਰ ਨੇ |
ਨੀ ਹਾਸੇ ਤੇਰੇ ਖਾ ਲਏ ਮੈਂ,
ਮੇਰੇ ਸਿਰ ਭਾਰ ਨੇਂ |
ਕਿਲਕਾਰੀ ਤੇ ਪੀੜਾਂ ਦੋਵੇਂ,
ਮਤਰੇਈਆਂ ਭੈਣਾਂ ਸੀ |
ਅੱਖੀਆਂ ਦੇ ਵਿੱਚੋਂ ਜੇ ਤੂੰ,
ਨੀਰ ਬਣ ਵਹਿਣਾ ਸੀ |
ਨੀ ਤੇਰਿਆਂ ਤਮਾਸਿ਼ਆਂ ਚ,
ਤਮਾਸ਼ਾ ਹੋ ਕੇ ਰਹਿ ਗਿਆ |
ਨੀ ਬਣਨਾ ਸੀ ਕਿੰਨਾ ਪਰ,
ਬਣਨੋਂ ਪਹਿਲਾਂ ਢਹਿ ਗਿਆ |
ਰੱਬ ਹੀ ਜਾਣੇ ਤੇਰੇ ਕੋਲੋ,
ਕੀ-ਕੀ ਉਸ ਲੈਣਾ ਸੀ |
ਅੱਖੀਆਂ ਦੇ ਵਿੱਚੋਂ ਜੇ ਤੂੰ,
ਨੀਰ ਬਣ ਵਹਿਣਾ ਸੀ |
ਬਿਨਾਂ ਨੀ ਚਿਰਾਗਾਂ ਦੇ,
ਸੀ ਹਨੇਰਾ ਰਿਹਾ ਮੱਚਦਾ |
ਦੁੱਖਭੰਜਨ ਵੀ ਕਿੱਦਾਂ ਦੱਸ,
ਹੋਣੀ ਕੋਲੋਂ ਬਚਦਾ |
ਦੁੱਖਾਂ ਜਾਈ ਪੀੜ ਨਾਲ,
ਢੁਕ-ਢੁਕ ਬਹਿਣਾ ਸੀ |
ਅੱਖੀਆਂ ਦੇ ਵਿੱਚੋਂ ਜੇ ਤੂੰ,
ਨੀਰ ਬਣ ਵਹਿਣਾ ਸੀ |