15.9 C
United Kingdom
Saturday, September 5, 2026

More

    ਮੁਆਫ ਕਰਨਾ

    ਰਜਨੀ ਵਾਲੀਆ
    ਗਿਆ ਹੋਵੇ ਉੱਚਾ-ਨੀਵਾਂ ਬੋਲਿਆ ਤਾਂ,
    ਮੈਨੂੰ ਮੁਆਫ ਕਰਨਾ |
    ਗਿਆ ਹੋਵੇ ਵੱਧ-ਘੱਟ ਤੋਲਿਆ ਤਾਂ,
    ਮੈਨੂੰ ਮੁਆਫ ਕਰਨਾ |
    ਗਿਆ ਹੋਵੇ ਉੱਚਾ-ਨੀਵਾਂ ਬੋਲਿਆ ਤਾਂ,
    ਮੈਨੂੰ ਮੁਆਫ ਕਰਨਾ |

    ਮੈਂ ਤੇਰੀ ਬੇਈਮਾਨੀ ਤੇਰੀ ਜੇ,
    ਚਲਾਕੀ ਫੜ ਲਈ |
    ਤੇਰੇ ਵਿੱਚ ਐਬ ਕਿੰਨੇਂ ਜੇ ,
    ਤੇਰੀ ਅੱਖ ਪੜ ਲਈ |
    ਗਿਆ ਹੋਵੇ ਜੇ ਮੈਥੋਂ ਤੇਰਾ,
    ਐਬ ਖੋਲਿਆ ਤਾਂ ਮੈਨੂੰ ਮੁਆਫ ਕਰਨਾ |
    ਗਿਆ ਹੋਵੇ ਉੱਚਾ-ਨੀਵਾਂ ਬੋਲਿਆ ਤਾਂ,
    ਮੈਨੂੰ ਮੁਆਫ ਕਰਨਾ |

    ਤੇਰੇ ਹੱਥ ਚ ਸੀ ਜੋ ਓ,
    ਬੇਕਦਰੀ ਦਾ ਫੁੱਲ |
    ਜੋ ਜਾਣ ਬੁਝ ਹੋਵੇ ਜਮਾਨਾਂ,
    ਆਖੇ ਉਹਨੂੰ ਭੁੱਲ |
    ਪੱਤੀ-ਪੱਤੀ ਨੂੰ ਜੇ ਮੈਂ,
    ਨਾ ਰੋਲਿਆ ਤਾਂ ਮੈਨੂੰ ਮੁਆਫ ਕਰਨਾ |
    ਗਿਆ ਹੋਵੇ ਉੱਚਾ-ਨੀਵਾਂ ਬੋਲਿਆ ਤਾਂ,
    ਮੈਨੂੰ ਮੁਆਫ ਕਰਨਾ |

    ਤੇਰੇ ਹਰ ਇੱਕ ਗੁਨਾਂਹ ਦੀ,
    ਹਰ ਇੱਕ ਫਰਦ ਨੂੰ |
    ਤੇਰੇ ਲਈ ਆਉਣਾਂ ਪਵੇਗਾ,
    ਮੌਸਮ ਜ਼ਰਦ ਨੂੰ |
    ਜੇ ਗਿਆ ਹੋਵੇ ਉਹ ਮੇਰੇ,
    ਕੋਲੋਂ ਟੋਲਿਆ ਤਾਂ ਮੈਨੂੰ ਮੁਆਫ ਕਰਨਾ |
    ਗਿਆ ਹੋਵੇ ਉੱਚਾ-ਨੀਵਾਂ ਬੋਲਿਆ ਤਾਂ,
    ਮੈਨੂੰ ਮੁਆਫ ਕਰਨਾ |

    ਮੈਂ ਚੰਗੇ ਕਰਮ ਕਮਾਵਾਂ ,
    ਧੋਖਾ ਦੇਣਾ ਨਾ ਆਵੇ |
    ਮਨ ਮੇਰੇ ਦੀ ਮੌਜ ਸੌਂਹ,
    ਤਾਂ ਹੀ ਮੇਰੀ ਖਾਵੇ |
    ਅਣਗੌਲਿਆ ਜੇ ਗਿਆ ਹੋਵੇ,
    ਮੈਥੋਂ ਗੌਲਿਆ ਤਾਂ ਮੈਨੂੰ ਮੁਆਫ ਕਰਨਾ |
    ਗਿਆ ਹੋਵੇ ਉੱਚਾ-ਨੀਵਾਂ ਬੋਲਿਆ ਤਾਂ,
    ਮੈਨੂੰ ਮੁਆਫ ਕਰਨਾ |

    ਤੁਸੀਂ ਆਖਦੇ ਹੋ ਜੋ,
    ਉਹ ਮੈਂ ਨਹੀ ਕਰਨਾ |
    ਕੀਂਕਣ ਕਰੇਗਾ ਮੁਆਫ,
    ਮੈਨੂੰ ਰੱਬ ਵਰਨਾ |
    ਦੀਨ ਤੇ ਈਮਾਨ ਕਦੇ,
    ਮੈਂ ਨਹੀਂ ਰੋਲਿਆ ਮੈਨੂੰ ਮੁਆਫ ਕਰਨਾ |
    ਗਿਆ ਹੋਵੇ ਉੱਚਾ-ਨੀਵਾਂ ਬੋਲਿਆ ਤਾਂ,
    ਮੈਨੂੰ ਮੁਆਫ ਕਰਨਾ |

    ਰਜਨੀ ਦੇ ਦਿਲ ਦਾ ,
    ਕਿਸੇ ਭੇਦ ਨਾ ਪਾਇਆ |
    ਰਜਨੀ ਨੇਂ ਦਿਲ ਵੱਸ ਕੀਤਾ,
    ਹੋਰ ਕੋਈ ਨਾ ਮਨਾਇਆ |
    ਕੁੰਡਾ ਬੰਦ ਅਲਮਾਰੀ ਦਾ,
    ਗਿਆ ਖੋਲਿਆ ਮੈਨੂੰ ਮੁਆਫ ਕਰਨਾ |
    ਗਿਆ ਹੋਵੇ ਉੱਚਾ-ਨੀਵਾਂ ਬੋਲਿਆ ਤਾਂ,
    ਮੈਨੂੰ ਮੁਆਫ ਕਰਨਾ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!