7.9 C
United Kingdom
Saturday, March 7, 2026

More

    ਸਾਹਿਤਕਾਰਾਂ ਨੇ ਵੀ ਦਿੱਤਾ 25 ਸਤੰਬਰ ਦੇ ਬੰਦ ਨੂੰ ਥਾਪੜਾ

    ਅਸ਼ੋਕ ਵਰਮਾ
    ਬਠਿੰਡਾ, 23ਸਤੰਬਰ। ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਨੇ ਖੇਤੀ ਬਿੱਲਾਂ ਖਿਲਾਫ ਕਿਸਾਨ ਜੱਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਪੂਰਨ ਹਮਾਇਤ ਦਿੰਦਿਆਂ ਇਸ ਸਬੰਧੀ ਉਲੀਕੇ ਪ੍ਰੋਗਰਾਮਾ ’ਓ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।ਸਭਾ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆ, ਜਨਰਲ ਸਕੱਤਰ ਭੁਪਿੰਦਰ ਸੰਧੂ, ਸਰਪ੍ਰਸਤ ਡਾ. ਅਜੀਤਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਖਦਰਸ਼ਨ ਗਰਗ, ਮੀਤ ਪ੍ਰਧਾਨ ਅਮਰਜੀਤ ਕੌਰ ਹਰੜ, ਸਕੱਤਰ ਡਾ. ਜਸਪਾਲਜੀਤ, ਵਿੱਤ ਸਕੱਤਰ ਦਵੀ ਸਿੱਧੂ, ਪਰੈਸ ਸਕੱਤਰ ਗੁਰਸੇਵਕ ਚੁੱਘੇ ਖੁਰਦ,,ਕਾਨੂੰਨੀ ਸਲਾਹਕਾਰ ਐਡਵੋਕੇਟ ਕੰਵਲਜੀਤ ਕੁਟੀ, ਸਲਾਹਕਾਰ ਅਮਰਜੀਤ ਸਿੰਘ ਪੇਂਟਰ ਅਤੇ ਜਗਮੇਲ ਸਿੰਘ ਜਠੌਲ ਨੇ ਇਸ ਸਬੰਧੀ ਪਰੈਸ ਨਾਂ ਬਿਆਨ ਜਾਰੀ ਕੀਤਾ ਹੈ। ਸਭਾ ਆਗੂਆਂ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਵੱਲੋਂ ਪੰਜਾਬ ਸਾਰੀਆਂ ਕਿਸਾਨ ਯੂਨੀਅਨਾਂ ਵੱਲੋਂ ਸਾਂਝੇ ਤੌਰ ਤੇ ਤਿੰਨ ਕਿਸਾਨ ਵਿਰੋਧੀ ਖੇਤੀ ਅਤੇ ਬਿਜਲੀ ਐਕਟ 2020 ਖਿਲਾਫ ਕੇਂਦਰ ਦੀ ਮੋਦੀ ਹਕੂਮਤ ਵਿਰੁੱਧ ਲੜੇ ਜਾ ਰਹੇ ਸੰਘਰਸ਼ ਦੀ ਡਟਵੀਂ ਹਮਾਇਤ ਕੀਤੀ ਜਾਂਦੀ ਹੈ।
                             ਲੇਖਕ ਆਗੂਆਂ ਨੇ ਕਿਹਾ ਕਿ ਇਹ ਖੇਤੀ ਆਰਡੀਨੈਂਸ ਪਾਸ ਕਰਕੇ ਕੇਂਦਰ ਸਰਕਾਰ ਨੇ ਸਮੁੱਚੀ ਕਿਸਾਨੀ ਨੂੰ ਤਬਾਹ ਕਰਕੇ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦਾ ਰਾਹ ਅਖਤਿਆਰ ਕਰ ਲਿਆ ਹੈ। ਕਿਸਾਨਾਂ ਨੂੰ ਖੁੱਲੀ ਮੰਡੀ ਦਾ ਭਰਮ ਦਿਖਾ ਕੇ ਭਾਰਤ ਸਰਕਾਰ ਖੇਤੀਬਾੜੀ ਨਾਲ ਸਬੰਧਤ ਵਸਤਾਂ ਲਈ ਅਮਰੀਕਾ ਵਰਗੇ ਮੁਲਕਾਂ ਅਤੇ ਕਾਰਪੋਰੇਟ ਘਰਾਣਿਆਂ ਲਈ ਲਈ ਭਾਰਤੀ ਬਾਜ਼ਾਰ ਨੂੰ ਖੋਲਣਾ ਚਾਹੁੰਦੀ ਹੈ। ਭਾਰਤੀ ਮੰਡੀਆਂ ਹੌਲੀ-ਹੌਲੀ ਖਤਮ ਹੋ ਜਾਣਗੀਆਂ। ਕਿਸਾਨ ਕਿਤੇ ਅਪੀਲ ਦਲੀਲ ਕਰਨ ਜੋਗੇ ਵੀ ਨਹੀਂ ਰਹਿਣਗੇ । ਇਨਾਂ ਬਿਲਾਂ ਦਾ ਮਾਰੂ ਅਸਰ ਕਿਸਾਨਾਂ ਦੇ ਨਾਲ ਨਾਲ ਮਜਦੂਰਾਂ, ਆਤੜੀਆਂ, ਮੁਲਾਜਮਾਂ, ਵਿਦਿਆਰਥੀਆਂ ਭਾਵ ਸਮਾਜ ਦੇ ਹਰ ਤਬਕੇ ਤੇ ਪਵੇਗਾ। ਕਿਸਾਨਾਂ, ਮਜਦੂਰਾਂ, ਮੁਲਾਜਮਾਂ ਦੀ ਇਹ ਸਾਂਝੀ ਲੜਾਈ ਹੀ ਇਹਨਾਂ ਲੋਕ ਵਿਰੋਧੀ ਐਕਟਾਂ ਨੂੰ ਨੱਥ ਪਾਏਗੀ। ਲੇਖਕ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੇਖਕ ਵੀ ਇਸ ਲੜਾਈ ਵਿੱਚ ਆਪਣਾ ਪੂਰਾ ਯੋਗਦਾਨ ਪਾਉਣਗੇ ਅਤੇ 25 ਸਤੰਬਰ ਦੇ ਪੰਜਾਬ ਬੰਦ ਦੀ ਡਟਵੀਂ ਹਮਾਇਤ ਕਰਦੇ ਹੋਏ ਇਸ ਦਿਨ ਕੀਤੇ ਜਾ ਰਹੇ ਪ੍ਰੋਗਰਾਮਾਂ ਵਿਚ ਸ਼ਾਮਲ ਹੋਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!