12 C
United Kingdom
Monday, June 8, 2026

More

    ਬੀਜ ਅਤੇ ਕੀਟਨਾਸ਼ਕ ਡੀਲਰਾਂ ਵੱਲੋ ਪੰਜਾਬ ਬੰਦ ਨੂੰ ਹਮਾਇਤ

    ਅਸ਼ੋਕ ਵਰਮਾ
    ਬਠਿੰਡਾ,2ਸਤੰਬਰ। ਪੰਜਾਬ ਫਰਟੇਲਾਈਜ਼ਜ,ਪੈਸਟੀਸਾਈਡਜ਼ ਐਂਡ ਸੀਡ ਡੀਲਰਜ਼ ਐਸੋਸੀਏਸ਼ਨ ਬਠਿੰਡਾ ਨੇ 31 ਕਿਸਾਨ ਜੱਥੇਬੰਦੀਆਂ ਵੱਲੋਂ ਦਿੱਤੇ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕੀਤੀ ਹੈ। ਇਸ ਦਿਨ ਨੂੰ ਸਮੂਹ ਡੀਲਰ ਆਪਣੇ ਕਾਰੋਬਾਰ ਬੰਦ ਰੱਖ ਕੇ ਕਿਸਾਨਾਂ ਦੇ ਉਸ ਸੰਘਰਸ਼ ’ਚ ਸਾਥ ਦੇਣਗੇ ਜਿਸ ਦਾ ਮੁੱਢ 5 ਜੂਨ ਨੂੰ ਜਾਰੀ ਕੀਤੇ ਖੇਤੀ ਵਿਰੋਧੀ ਆਰਡੀਨੈਂਸ ਜਾਰੀ ਕਰਨ ਤੋਂ ਬੱਝਿਆ ਹੈ। ਐਸੋਸੀਏਸ਼ਨ ਨੇ ਜੱਥੇਬੰਦੀ ਦੇ ਪ੍ਰਧਾਨ ਪਵਨ ਸਿੰਗਲਾ ਦਹ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਕੀਤਾ ਹੈ। ਇਸ ਮੌਕੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਖੇਤੀ ਤੇ ਆਏ ਸੰਕਟ ਪ੍ਰਤੀ ਚਿਤਾ ਜਤਾਈ। ਉਨਾਂ ਆਖਿਆ ਕਿ ਪੰਜਾਬ ਦਾ ਸਮੁੱਚਾ ਆਰਥਿਕ ਢਾਂਚਾ ਅਤੇ ਵਪਾਰ ਖੇਤੀ ਨਾਲ ਜੁੜਿਆ ਹੋਇਆ ਹੈ ਜਿਸ ਕਰਕੇ ਖੇਤਾਂ ਨੂੰ ਬਚਾਉਣਾ ਹੁਣ ਮੁਢਲੀ ਲੋੜ ਬਣ ਗਈ ਹੈ। ਉਨਾਂ ਆਖਿਆ ਕਿ ਜੇਕਰ ਕਿਸਾਨ ਹੀ ਨਾਂ ਰਿਹਾ ਤਾਂ ਸਮੂਹ ਕਾਰੋਬਾਰ ਠੱਪ ਹੋਕੇ ਰਹਿ ਜਾਣਗੇ ਖਾਸ ਤੌਰ ਤੇ ਗਰੀਬਾਂ ਅਤੇ ਮੱਧਵਰਗੀ ਪ੍ਰੀਵਾਰਾਂ ਦਾ ਤਾਂ ਜਿਉਣਾ ਦੁੱਭਰ ਹੋ ਜਾਏਗਾ।
                            ਉਨਾਂ ਆਖਿਆ ਕਿ ਕੇਂਦਰ ਸਰਕਾਰ ਨੂੰ ਜਲਦਬਾਜੀ ’ਚ ਕੋਈ ਫੈਸਲਾ ਕਰਨ ਦੀ ਥਾਂ ਕਿਸਾਨਾਂ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਸੀ। ਉਨਾਂ ਆਖਿਆ ਕਿ ਹੁਣ ਵੀ ਡੁੱਲੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ ਸਰਕਾਰ ਕਾਨੂੰਨ ਬਨਾਉਣ ਦਾ ਵਿਚਾਰ ਤਿਆਗੇ ਅਤੇ ਹਾਲਾਤ ਆਮ ਵਰਗੇ ਬਣਾਏ। ਉਨਾਂ ਮੋਦੀ ਸਰਕਾਰ ਨੂੰ ਯਾਦ ਦਿਵਾਇਆ ਕਿ ਮੁਲਕ ’ਚ ਫੈਲੇ ਕਿਸਾਨ ਅੰਦੋਲਨ ਕਾਰਨ ਹਾਲਾਤ ਵਿਸਫੋਟਕ ਬਣ ਗਏ ਜਿਨਾਂ ਨੂੰ ਨਾਂ ਸੰਭਾਲਿਆ ਗਿਆ ਤਾਂ ਬਗਾਵਤ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ।ਇਸ ਮੌਕੇ ਹਾਜਰ ਮੈਂਬਰਾਂ ਨੇ ਐਲਾਨ ਕੀਤਾ ਕਿ ਐਸੋਸੀਏਸ਼ਨ ਕਿਸਾਨ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲੜੇਗੀ। ਮੀਟਿੰਗ ਵਿੱਚ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਪ੍ਰਵੀਨ ਸਿੰਗਲਾ, ਚੇਅਰਮੈਨ ਓਮ ਪ੍ਰਕਾਸ਼, ਸਰਪ੍ਰਸਤ ਤੇਜਿੰਦਰ ਢਿੱਲੋਂ,ਪ੍ਰੈਸ ਸਕੱਤਰ ਪਿ੍ਰੰਸ ਸਿੰਗਲਾ,ਮੁਨੀਸ਼ ਗਰਗ,ਵਿਪਨਦੀਪ ਸਿੰਘ ,ਭਗਵਾਨ ਦਾਸ ਅਤੇ ਕੇ ਕੇ ਮਿੱਤਲ ਹਾਜਰ ਸਨ ਜਿੰਨਾਂ ਆੜਤੀਆਂ ਅਤੇ ਕਿਸਾਨਾਂ ਦੇ ਮੋਢੇ ਨਾਲ ਮੋਢ ਜੋੜ ਕੇ ਲੜਾਈ ਲੜਨ ਦਾ ਅਹਿਦ ਦੁਹਰਾਇਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!