9.8 C
United Kingdom
Monday, June 8, 2026

More

    ਵੇਰਕਾ ਦਾ ਹਲਦੀ ਵਾਲਾ ਦੁੱਧ ਛੋਟੀ ਉਮਰ ਦੇ ਬੱਚਿਆਂ ਤੇ ਬਜ਼ੁਰਗਾਂ ਲਈ ਹੋਵੇਗਾ ਲਾਹੇਵੰਦ-ਡੀ ਸੀ

    ਇਮਿਊਨਿਟੀ  ਵਧਾਉਣ ਲਈ ਵੇਰਕਾ ਹਲਦੀ ਮਿਲਕ ਲਾਂਚ

     ਅਸ਼ੋਕ ਵਰਮਾ

    ਬਠਿੰਡਾ, 21 ਸਤੰਬਰ : ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਬਿਮਾਰੀਆਂ ਦੇ ਨਾਲ ਲੜਨ ਅਤੇ ਅੰਦਰੂਨੀ ਇਮਿਊਨਿਟੀ ਸਮਰੱਥਾਂ ਵਧਾਉਣ ਲਈ ਮਿਲਕਫੈਡ (ਵੇਰਕਾ) ਦੁਆਰਾ ਪੌਸ਼ਟਿਕ ਡਰਿੰਕ ਵੇਰਕਾ ਹਲਦੀ ਦੁੱਧ ਲਾਂਚ ਕੀਤਾ ਗਿਆ। ਇਹ ਦੁੱਧ ਛੋਟੀ ਉਮਰ ਦੇ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਲਈ ਬਹੁਤ ਲਾਭਕਾਰੀ ਹੋਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਸਾਂਝੀ ਕੀਤੀ।

    ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਦੀ ਦੇ ਔਸ਼ਦੀ ਗੁਣਾਂ ਨਾਲ ਭਰਪੂਰ ਪੌਸ਼ਟਿਕ ਦੁੱਧ ਖ਼ਪਤਕਾਰਾਂ ਵਿਚ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਪੇਅਜਲ ਵਜੋਂ ਉਭਰੇਗਾ ਜੋ ਹੁਣ ਕਰੋਨਾ ਵਾਇਰਸ ਖਿਲਾਫ਼ ਜੰਗ ਵਿਚ ਤੰਦਰੁਸਤ ਰਹਿਣ ਤੇ ਆਪਣੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਬਦਲਵੇਂ ਤਰੀਕੇ ਲੱਭ ਰਹੇ ਹਨ।

    ਇਸ ਮੌਕੇ ਵੇਰਕਾ ਦੇ ਮੈਨੇਜਰ ਸ਼੍ਰੀ ਆਰ. ਕੇ ਗੁਪਤਾ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਵੇਰਕਾ ਹਲਦੀ ਦੁੱਧ ਇੱਕ ਵਿਲੱਖਣ ਹਲਦੀ ਫਾਰਮੂਲੇ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ। ਜਿਸ ਨੂੰ ਬਾਇੳ ਤਕਨਾਲੋਜੀ ਵਿਭਾਗ ਪੰਜਾਬ ਯੂਨੀਵਰਸਿਟੀ ਪਟਿਆਲਾ ਦੁਆਰਾ ਵਿਕਸਿਤ ਅਤੇ ਪੇਟੈਂਟ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਹ ਆਮ ਹਲਦੀ ਨਾਲੋਂ ਮਨੁੱਖੀ ਸਰੀਰ ਦੀ ਹਜ਼ਮ ਕਰਨ ਦੀ ਸ਼ਕਤੀ ਨੂੰ 10 ਗੁਣਾਂ ਜ਼ਿਆਦਾ ਕਰ ਦਿੰਦਾ ਹੈ ਅਤੇ ਦੁੱਧ ਵਿਚ ਪੂਰੀ ਤਰਾਂ ਘੁਲਣਸ਼ੀਲ ਹੋਣ ਕਾਰਨ ਇਸ ਫਾਰਮੂਲੇ ਨੇ ਉਤਪਾਦ ਨੂੰ ਇੱਕ ਸੁਚਾਰੂ ਬਣਤਰ ਦਿੱਤੀ ਹੈ।

    ਮੈਨੇਜਰ ਸ਼੍ਰੀ ਗੁਪਤਾ ਨੇ ਹੋਰ ਦੱਸਿਆ ਕਿ ਵੇਰਕਾ ਇਸ ਸੁਆਦੀ ਸਿਹਤਮੰਦ ਅਤੇ ਇਮਿਊਨਟੀ ਨੂੰ ਵਧਾਉਣ ਵਾਲੇ ਡਰਿੰਕ ਜਿਸ ਵਿਚ ਕਰਕੁਮਿਨਔਡਸ ਅਤੇ ਨਾਲ ਕਰਕੁਮਿਨੋਇਡਜ਼ ਜਿਵੇਂ ਟਰਮੇਰੋਨਜ਼ ਦੋਵਾਂ ਦੇ ਲਾਭ ਹਨ। ਜਿਸ ਨੂੰ ਤਿਆਰ ਕਰਨ ਲਈ 50 ਸਾਲਾਂ ਤੋਂ ਵੱਧ ਸਮੇਂ ਦੀ ਆਪਣੀ ਮੁਹਾਰਤ, ਗਿਆਨ ਅਤੇ ਤਜ਼ਰਬੇ ਦੀ ਵਰਤੋਂ ਕੀਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!