4.2 C
United Kingdom
Saturday, March 7, 2026

More

    ਮੈਂ ਕਿਸਾਨ ਹਾਂ

    ਮੈਂ ਕਿਸਾਨ ਹਾਂ ਮੇਰੇ ਹੱਕ ਨੂੰ ਪੈਰਾਂ ‘ਚ ਨਾਂ ਰੋਲ।
    ਮੇਰੀ ਕੀਤੀ ਮਿਹਨਤ ਦਾ ਜ਼ਰਾ ਵਰਕਾ ਫਰੋਲ।
    ਸਰਕਾਰੇ ਇਹ ਸਾਡੇ ਖ਼ੂਨ ਪਸੀਨੇ ਦੀ ਕਮਾਈ,
    ਬਾਬੇ ਨਾਨਕ ਦੇ ਵਾਂਗ ਕਦੇ ਤਾਂ ਤੇਰਾਂ ਤੇਰਾਂ ਤੋਲ।
    ਵੋਟਾਂ ਵੇਲੇ ਸਾਡੇ ਪੈਂਰੀ ਹੱਥ ਨਾਲੇ ਪਾਵੇਂ ਜੱਫੀਆਂ,
    ਮੰਦਹਾਲੀ ਜਦੋਂ ਆਵੇ ਸਾਡੇ ਖੜੇ ਨਾਂ ਤੂੰ ਕੋਲ।
    ਬਸ਼ਰ ਕਾਮਿਆਂ ਕਰਕੇ ਸਭ ਦੀ ਰੋਟੀ ਚੱਲਦੀ,
    ਜੇ ਹੜਤਾਲ਼ ਹੋਈ ਤੈਨੂੰ ਚੰਗੇ ਮਿਲਣੇ ਨਾਂ ਮੋਲ।
    ਸਾਨੂੰ ਤਾਂਘ ਰਹਿੰਦੀ ਐਂਪਰ ਤੂੰ ਨਾਂ ਬੋਲ ਪੁਗਾਵੇਂ,
    ਹਰ ਵਾਰ ਵਾਅਦੇ ਤੇਰੇ ਦੱਸ ਜਾਂਦੇ ਕਾਹਤੋਂ ਡੋਲ।
    ਸਰਹੱਦਾਂ ਵਿੱਚੋਂ ਕੱਢ ਕੇ ਦੇਖ ਪੰਜਾਬ ਮੁਕੰਮਲ ਹੈ,
    ਪੰਜ ਦਰਿਆਵਾਂ ਦੇ ਵਿੱਚ ਜ਼ਹਿਰ ਨਾਂ ਤੂੰ ਘੋਲ।
    ਚੱਲ ਵਿਖਾਲਾ ਕਿੰਝ ਹਰਾਰਤ ਵਿੱਚ ਕੰਮ ਹੁੰਦੇ ਨੇ,
    ਸਾਡੇ ਵਰਗਾ ਜਜ਼ਬਾ ਕਦੇ ਤੂੰ ਸਕਦੀ ਨਾਂ ਟੋਲ।
    ਅੱਜ ਅੰਨ ਦਾਤਾ ਸਭ ਦਾ ਢਿੱਡ ਭਰਕੇ ਭੁੱਖਾ ਸੌਂਦਾ,
    ਉਤੋਂ ਕਰਜ਼ੇ ਦੀ ਮਾਰ ਧਾਲੀਵਾਲ ਕਰੀ ਜਾਂਦੀ ਝੋਲ।
    ਅਮਨਦੀਪ ਧਾਲੀਵਾਲ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!