ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੰਸਦ ਵਿੱਚ ਲਿਆਂਦੇ ਕਿਸਾਨ ਵਿਰੋਧੀ ਬਿਲਾਂ ਦੇ ਵਿਰੋਧ ‘ਚ ਕਿਸਾਨਾਂ ਦੇ ਹੱਕ ‘ਚ ਦਿਤਾ ਜਾਵੇਗਾ ਧਰਨਾ
ਮਾਲੇਰਕੋਟਲਾ, 22 ਸਤੰਬਰ (ਜਮੀਲ ਜੌੜਾ): ਅੱਜ ਮਾਰਕੀਟ ਕਮੇਟੀ ਮਾਲੇਰਕੋਟਲਾ ਦੇ ਦਫਤਰ ਵਿਖੇ ਇੱਕ ਵਿਸ਼ੇਸ ਮੀਟਿੰਗ 25 ਸਤੰਬਰ ਨੂੰ ਕਿਸਾਨਾਂ ਵੱਲੋਂ ਪੰਜਾਬ ਬੰਦ ਦੇ ਸੱਦੇ ਸਬੰਧੀ ਚੇਅਰਮੈਨ ਮੁਹੰਮਦ ਇਕਬਾਲ ਲਾਲਾ ਦੀ ਅਗਵਾਈ ੀਵੱਚ ਹੋਈ । ਜਿਸ ਵਿੱਚ 25 ਸਤੰਬਰ ਦਿਨ ਸ਼ੁਕਰਵਾਰ ਨੂੰ ਸਬਜ਼ੀ ਮੰਡੀ ਮਾਲੇਰਕੋਟਲਾ ਬੰਦ ਰੱਖਣ ਦਾ ਫੈਸਲਾ ਲਿਆ ਗਿਆ । 25 ਸਤੰਬਰ ਨੂੰ ਸਵੇਰੇ 10 ਵਜੇ ਤੋਂ 11 ਵਜੇ ਤੱਕ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੰਸਦ ਵਿੱਚ ਲਿਆਂਦੇ ਕਿਸਾਨ ਵਿਰੋਧੀ ਬਿਲਾਂ ਦੇ ਵਿਰੋਧ ‘ਚ ਕਿਸਾਨਾਂ ਦੇ ਹੱਕ ‘ਚ ਧਰਨਾ ਦਿਤਾ ਜਾਵੇਗਾ । ਇਸ ਮੌਕੇ ਮੁਹੰਮਦ ਸ਼ਕੀਲ ਪ੍ਰਧਾਨ ਸਬਜ਼ੀ ਮੰਡੀ, ਸ਼ਕੂਰ ਪ੍ਰਧਾਨ ਕਿਲਾ, ਮੁਹੰਮਦ ਬਸ਼ੀਰ ਚੇਅਰਮੈਨ ਇੰਪਰੂਵਮੈਂਟ ਟਰਸਟ, ਲਾਲਾ ਪ੍ਰਧਾਨ, ਅਕਰਮ ਲਿਬੜਾ, ਮੁਹੰਮਦ ਯਾਸੀਨ, ਸ਼ਕੀਲ ਕਾਲਾ, ਰਾਜਾ ਆੜਤੀਆ, ਮੁਹੰਮਦ ਨਜ਼ੀਰ ਪ੍ਰਧਾਨ ਯੂਥ ਕਾਂਗਰਸ, ਮੁਹੰਮਦ ਮਨੀਰ ਆੜਤੀ, ਤੋਂ ਇਲਾਵਾ ਵੱਡੀ ਗਿਣਤੀ ‘ਚ ਪਤਵੰਤਿਆਂ ਨੇ ਸ਼ਿਰਕਤ ਕੀਤੀ ।