3.8 C
United Kingdom
Friday, March 6, 2026

More

    ਗ਼ਜ਼ਲ

    ਜਿਸ ਦਿਨ ਦੀ ਤੇਰੀ ਨਜ਼ਰ ਸਵੱਲੀ ਏ ।
    ਦਿਲ ਦੇ ਵਿਹੜੇ ਖੁਸ਼ੀਆਂ ਥਾਂ ਮੱਲੀ ਏ ।
    ਵਾਰੋ ਵਾਰੀ ਸਾਨੂੰ ਲੁੱਟੀ ਜਾਂਦੇ ਨੇ ,
    ਬਿੱਲੀ ਗਲੵ ਕੋਈ ਨਾ ਪਾਉਂਦਾ ਟੱਲੀ ਏੇ ।
    ਅੰਦਰ ਦੀ ਹਾਲਤ ਭਾਵੇਂ ਬਦਲੀ ਨੀ ,
    ਆਪੇ ਨੂੰ ਦਿੰਦੇ ਫਿਰਨ ਤਸੱਲੀ ਏ ।
    ਨੇਰੀ ਵਾਂਗੂ ਦਹਿਸ਼ਤ ਵਧਦੀ ਜਾਵੇ ,
    ਖ਼ਬਰਾਂ ਵਿੱਚ ਤਾਂ ਬੀਮਾਰੀ ਠੱਲੀ ਏ ।
    ਪਾਕੇ ਸੂਟ ਨਵਾਂ ਬੱਸ ਉਡੀਕੇ ਜੋ ,
    ਲੋਕੀੰ ਆਖਣ ਨੱਢੀ ਪੇਕੇ ਚੱਲੀ ਏ ।
    ਪਰਦੇਸੋੰ ਉਦੀ ਖ਼ਬਰ ਕਦੇ ਨਾ ਆਈ,
    ਦਸ ਸਾਲਾਂ ਬਾਦੋੰ ਚਿੱਠੀ ਘੱਲੀ ਏ ।

    ✍️ ਹਰਦੀਪ ਸਿੰਘ ਭੂਦਨ (ਪੰਜਾਬ)
    ਫੋਨ: 98554 38511

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!