10.8 C
United Kingdom
Monday, May 20, 2024

More

    ਗਲਾਸਗੋ ਵਿੱਚ 60 ਹੋਰ ਕੋਰੋਨਾਵਾਇਰਸ ਕੇਸਾਂ ਦੀ ਹੋਈ ਪੁਸ਼ਟੀ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਪ੍ਰਤੀਦਿਨ ਵਾਧਾ ਲਗਾਤਾਰ ਜਾਰੀ ਹੈ। ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਹੋਰ 245 ਵਿਅਕਤੀਆਂ ਦੀ ਕੋਰੋਨਾਵਾਇਰਸ ਦੇ ਲਾਗ ਦੀ ਪੁਸ਼ਟੀ ਹੋਈ ਹੈ। ਪਰ ਕੱਲ੍ਹ ਤੋਂ ਬਾਅਦ ਤੋਂ ਕੋਈ ਹੋਰ ਮੌਤ ਦਰਜ ਨਹੀਂ ਕੀਤੀ ਗਈ ਹੈ। ਇਹਨਾਂ ਕੇਸਾਂ ਵਿੱਚ ਗ੍ਰੇਟਰ ਗਲਾਸਗੋ ਵਿਚ, 60 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਸਿਹਤ ਬੋਰਡ ਅਨੁਸਾਰ ਸਮੁੱਚੀ ਗਿਣਤੀ ਹੁਣ 7000 ਤੋਂ ਪਾਰ ਹੋ ਗਈ ਹੈ। ਇਸ ਤੋਂ ਇਲਾਵਾ ਟੇਅਸਾਈਡ ਹੈਲਥ ਬੋਰਡ ਨੇ 10 ਹੋਰ ਲੋਕਾਂ ਨੇ ਸਕਾਰਾਤਮਕ ਟੈਸਟ ਕੀਤੇ, ਜਦੋਂ ਕਿ ਐਨਐਚਐਸ ਲੋਥੀਅਨ ਵਿੱਚ 53 ਨਵੇਂ ਕੇਸ ਸਾਹਮਣੇ ਆਏ ਅਤੇ ਐਨਐਚਐਸ ਲਾਨਾਰਕਸ਼ਾਇਰ ਵਿੱਚ 49 ਅਜਿਹੇ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਦੇ ਸੰਬੰਧ ਵਿੱਚ ਸਿਹਤ ਸਕੱਤਰ ਜੀਨ ਫ੍ਰੀਮੈਨ ਨੇ ਪੁਸ਼ਟੀ ਕੀਤੀ ਹੈ ਕਿ ਸਕਾਟਲੈਂਡ ਦੀ ਸਰਕਾਰ ਹਫ਼ਤੇ ਦੇ ਸ਼ੁਰੂ ਵਿੱਚ ਪਾਬੰਦੀਆਂ ਨੂੰ ਸਖਤ ਕਰਨ ਬਾਰੇ ਇੱਕ ਐਲਾਨ ਕਰੇਗੀ।

    PUNJ DARYA

    Leave a Reply

    Latest Posts

    error: Content is protected !!