10 ਰੈਪਿਡ ਐਂਟੀਜਨ ਟੈਸਟ ਕਰ ਕੇ ਮੌਕੇ ਤੇ ਦਿੱਤੀ ਰਿਪੋਰਟ
ਸੰਦੌੜ 20 ਸਤੰਬਰ:(ਰਿਖੀ )
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਤੇ ਸਿਵਲ ਸਰਜਨ ਸੰਗਰੂਰ ਡਾ਼ ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਫਤਿਹਗੜ੍ਹ ਪੰਜਗਰਾਈਆਂ ਅਧੀਨ ਵੱਖ-ਵੱਖ ਪਿੰਡਾਂ ਵਿੱਚੋਂ ਕੋਵਿਡ -19 ਦੇ 107 ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ। ਇਸ ਤੋਂ ਇਲਾਵਾ 10 ਰੈਪਿਡ ਐਂਟੀਜਨ ਟੈਸਟ ਵੀ ਲਏ ਗਏ ਹਨ।ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਬਲਾਕ ਅਧੀਨ ਪਿੰਡ ਧਲੇਰ ਕਲਾਂ, ਫਤਿਹਗੜ੍ਹ ਪੰਜਗਰਾਈਆਂ ਅਤੇ ਕੁਠਾਲਾ, ਝਨੇਰ ਵਿਖੇ ਕੋਵਿਡ 19 ਦੇ 117 ਨਮੂਨੇ ਲਏ ਗਏ ਹਨ। ਇਨ੍ਹਾਂ ਵਿੱਚੋਂ 10 ਰੈਪਿਡ ਐਂਟੀਜਨ ਟੈਸਟ ਲਏ ਗਏ ਜੋ ਕੀ ਸਾਰੇ ਨੈਗੇਟਿਵ ਆਏ। ਉਨ੍ਹਾਂ ਪਿੰਡ ਵਾਸੀਆ ਨੂੰ ਸੈਂਪਲਿੰਗ ਲੈਣ ਆਈਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਸੈਪਲਿੰਗ ਵੇਲੇ ਘਬਰਾਉਣ ਦੀ ਲੋੜ ਨਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੈਸਟ ਅਤੇ ਇਲਾਜ ਦੀਆਂ ਸੇਵਾਵਾਂ ਮੁਫ਼ਤ ਦਿੱਤੀਆ ਜਾ ਰਹੀਆ ਹਨ। ਟੈਸਟ ਲੈਣ ਦੀ ਪ੍ਰਕਿਰਿਆ ਬਹੁਤ ਸੌਖੀ ਹੈ ਅਤੇ ਵਿਅਕਤੀ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ਼ ਨਹੀਂ ਹੁੰਦੀ। ਇਸ ਵਿੱਚ ਕੁਝ ਸਕਿੰਟਾਂ ਦਾ ਹੀ ਸਮਾਂ ਲੱਗਦਾ ਹੈ।
ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਸ ਦੌਰਾਨ ਲੋਕਾਂ ਨੂੰ ਮਾਸਕ ਪਾਉਣ, ਵਾਰ ਵਾਰ ਹੱਥਾਂ ਦੀ ਸਫ਼ਾਈ ਕਰਨ ਅਤੇ ਸਾਮਾਜਿਕ ਦੂਰੀ ਦਾ ਵਿਸ਼ੇਸ਼ ਖਿਆਲ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ । ਇਸ ਮੌਕੇ ਬਲਾਕ ਨੋਡਲ ਅਫ਼ਸਰ ਡਾ.ਰੀਤੂ ਸੇਠੀ , ਬਲਾਕ ਐਜੂਕੇਟਰ ਸੋਨਦੀਪ ਸੰਧੂ ਸਿਹਤ ਇੰਸਪੈਕਟਰ ਹਰਮਿੰਦਰ ਸਿੰਘ ਔਲਖ, ਗੁਰਮੀਤ ਸਿੰਘ, ਨਿਰਭੈ ਸਿੰਘ, ਗੁਲਜ਼ਾਰ ਖਾਨ, ਡਾ. ਇਰਫਾਨ, ਰਾਜੇਸ਼ ਕੁਮਾਰ ਰਿਖੀ, ਮਨਦੀਪ ਸਿੰਘ ਤੇ ਨਸੀਮ ਅਖਤਰੀ ਸਮੇਤ ਸਿਵਲ ਟੀਮ ਅਤੇ ਪੰਚਾਇਤ ਆਗੂ ਹਾਜ਼ਰ ਸਨ।