ਰਜਨੀ ਵਾਲੀਆ
ਉਦਾਸੀਆਂ ਕਰਨ ਵਾਲੇ ਨੂੰ
ਉਦਾਸੀਆਂ ਕਰਨ ਵਾਲੇ ਨੂੰ ,
ਮੈਂ ਉਦਾਸ ਕਰ ਦਿੱਤਾ|
ਤੇ ਭਾਈ ਲਾਲੋ ਨੂੰ ਆਮ,
ਮਲਿਕ ਭਾਗੋ ਨੂੰ ਖਾਸ ਕਰ ਦਿੱਤਾ |
ਉਦਾਸੀਆਂ ਕਰਨ ਵਾਲੇ ਨੂੰ ,
ਮੈਂ ਉਦਾਸ ਕਰ ਦਿੱਤਾ|
ਮੈਂ ਕੁਝ ਵੀ ਸਮਝਦੀ ਨਹੀਂ,
ਕਿਸੇ ਨੂੰ ਜਾਣਦੀ ਨਹੀ |
ਬੁਰਿਆਈ ਹਰ ਥਾਂ ਹੁੰਦੀ ਏ,
ਚੰਗਿਆਈ ਪਛਾਣਦੀ ਨਹੀਂ |
ਮੈਂ ਵੱਖ ਕਿਉਂ ਨਹੂੰਆਂ ਤੋਂ ,
ਦੱਸੋ ਮੈਨੂੰ ਮਾਸ ਕਰ ਦਿੱਤਾ |
ਉਦਾਸੀਆਂ ਕਰਨ ਵਾਲੇ ਨੂੰ ,
ਮੈਂ ਉਦਾਸ ਕਰ ਦਿੱਤਾ|
ਮੈਂ ਖੁਦ ਹੀ ਭਟਕ ਕੇ ਰਹਿ ਗਈ,
ਤੇ ਭਟਕਨ ਜਿੱਤਦੀ ਜਾਪੇ |
ਮੈਂ ਨਜ਼ਰੀਆ ਹੋਰ ਕਰ ਬੈਠੀ,
ਨਜ਼ਰੀਏ ਮਾਰ ਗਏ ਆਪੇ |
ਨਾਨਕ ਦੀ ਬਾਣੀ ਨਾ ਮੰਨਕੇ,
ਖੁਦ ਲਈ ਬਨਵਾਸ ਕਰ ਦਿੱਤਾ |
ਉਦਾਸੀਆਂ ਕਰਨ ਵਾਲੇ ਨੂੰ ,
ਮੈਂ ਉਦਾਸ ਕਰ ਦਿੱਤਾ|
ਲੰਗਰਾਂ ਦੀ ਥਾਂ ਚਾਇਨਿਸ ,
ਫੂਡ ਤਿਆਰ ਕਰ ਦਿੱਤਾ |
ਸੜਕਾਂ ਤੇ ਡੂਨੇ ਖਿਲਾਰ ਕੇ,
ਰੱਜਿਆਂ ਨੂੰ ਬੀਮਾਰ ਕਰ ਦਿੱਤਾ |
ਮੰਨੀ ਨਾ ਸਿਖਿਆ ਨਾਨਕ ਦੀ ਤੇ,
ਸਭ ਕੁਝ ਨਾਸ ਕਰ ਦਿੱਤਾ |
ਉਦਾਸੀਆਂ ਕਰਨ ਵਾਲੇ ਨੂੰ ,
ਮੈਂ ਉਦਾਸ ਕਰ ਦਿੱਤਾ|
ਮੈਂ ਬਾਲਾਂ ਨੂੰ ਉਂਝ ਤਾਂ ਬਾਣੀ-ਬਾਣੇ,
ਲਈ ਤਿਆਰ ਕਰਿਆ ਏ |
ਖੁਦ ਬਾਣੀ ਨਹੀ ਸੁਣੀ ਬਾਣੀ ,
ਨੂੰ ਦਰਕਿਨਾਰ ਕਰਿਆ ਏ |
ਹੋ ਉਸ ਦੀਆਂ ਰਹਿਮਤਾਂ ਤੋਂ ਦੂਰ,
ਹਊਮੈਂ ਨੂੰ ਪਾਸ ਕਰ ਦਿੱਤਾ |
ਉਦਾਸੀਆਂ ਕਰਨ ਵਾਲੇ ਨੂੰ ,
ਮੈਂ ਉਦਾਸ ਕਰ ਦਿੱਤਾ|
ਉਸਨੇ ਸੋਚਿਆ ਹੋਣੈਂ ਮੈਂ,
ਉਸਦੀ ਭਗਤੀ ਕਰਨੀ ਏ |
ਜੋ ਅਮਰ ਕਰੇਂਦੀ ਏ ਓ,
ਹਾਸਲ ਸ਼ਕਤੀ ਕਰਨੀ ਏ |
ਮੇਰੇ ਤੋਂ ਆਸਾਂ ਬਹੁਤ ਸਨ,
ਨਾਨਕ ਨੂੰ ਮੈਂ ਬੇਆਸ ਕਰ ਦਿੱਤਾ |
ਉਦਾਸੀਆਂ ਕਰਨ ਵਾਲੇ ਨੂੰ ,
ਮੈਂ ਉਦਾਸ ਕਰ ਦਿੱਤਾ|
ਰਜਨੀ ਮੰਗਦੀ ਹੀ ਰਹੀ,
ਓ ਝੋਲੀਆਂ ਭਰਦਾ ਹੀ ਰਿਹਾ |
ਜੋ ਵੀ ਮੈਂ ਆਖਦੀ ਰਹੀ,
ਮੇਰਾ ਨਾਨਕ ਕਰਦਾ ਹੀ ਰਿਹਾ |
ਉਹ ਬੁਝਾਉਂਦਾ ਹੀ ਰਿਹਾ,
ਮੈਂ ਖੁਦ ਨੂੰ ਪਿਆਸ ਕਰ ਦਿੱਤਾ |
ਉਦਾਸੀਆਂ ਕਰਨ ਵਾਲੇ ਨੂੰ ,
ਮੈਂ ਉਦਾਸ ਕਰ ਦਿੱਤਾ|