10.9 C
United Kingdom
Sunday, September 6, 2026

More

    ਭਗਵਾਨ ਦਾ ਰੌਲਾ

    ਕਿਤੇ ਅੱਲ੍ਹਾ ਲਈ ਝਗੜਾ ਏ
    ਕਿਤੇ ਹੈ ਰਾਮ ਦਾ ਰੌਲਾ
    ਦਿਲਾਂ ਵਿੱਚ ਸਭ ਦੇ ਵਸਦਾ ਜੋ
    ਹੈ ਉਸ ਭਗਵਾਨ ਦਾ ਰੌਲਾ….

    ਮਰੀ ਇਨਸਾਨੀਅਤ ਜੱਗ ਤੋਂ
    ਖੋਟੀਆਂ ਨੀਤਾਂ ਹੋਈਆਂ ਨੇ
    ਕਿਸੇ ਦੀ ਆਸਥਾ ਤੇ ਕਿਉਂ
    ਸਾਨੂੰ ਤਕਲੀਫਾਂ ਹੋਈਆਂ ਨੇ
    ਧਰਮ ਸਾਰੇ ਹੀ ਸੱਚ ਦੱਸਦੇ
    ਹੈ ਝੂਠੇ ਇਨਸਾਨ ਦਾ ਰੌਲਾ……

    ਧਰਮ ਦੇ ਨਾਮ ਉੱਤੇ ਕਿਉਂ
    ਦਿਲਾਂ ਵਿੱਚ ਨਫ਼ਰਤਾਂ ਭਰੀਆਂ
    ਖੁਦਾ ਦੇ ਵਾਸਤੇ ਕਿਉਂ ਨਹੀਂ
    ਮੁਹੱਬਤਾਂ ਜਾਂਦੀਆਂ ਕਰੀਆਂ
    ਕਿਤੇ ਹਿੰਦੂ ਸਿੱਖ ਇਸਾਈ
    ਕਿਤੇ ਮੁਸਲਮਾਨ ਦਾ ਰੌਲਾ…..

    ਮੰਨੋ ਚਾਹੇ ਨਾ ਮੰਨੋ ਇਸ ਨੂੰ
    ਖੁਦਾ ਹਰ ਥਾਂ ਤੇ ਹਾਜ਼ਰ ਏ
    ਧਰਮ ਧੰਦਾ ਬਣਾਓ ਨਾ
    ਧਰਮ ਇੱਕ ਸੱਚ ਦਾ ਮਾਰਗ ਏ
    ਕੱਟੜਤਾ ਮਰ ਕੇ ਮਰਦੀ ਨਹੀਂ
    ਪਾਵੇ ਸ਼ਮਸ਼ਾਨ ਦਾ ਰੌਲਾ…….

    ਇਹੋ ਫੁਰਮਾਣ ਬਾਣੀ ਦਾ
    ਮਾਨਸ ਕੀ ਜਾਤ ਇਕੋ ਹੈ
    ਸਾਰਿਆਂ ਧਰਮਾਂ ਜਾਤਾਂ ਲਈ
    ਕੁਦਰਤ ਕਾਇਨਾਤ ਇਕੋ ਹੈ
    ਜੰਗਾ ਸਭ ਧਰਤੀ ਲਈ ਹੋਈਆਂ
    ਨਹੀਂ ਅਸਮਾਨ ਦਾ ਰੌਲਾ……
    ਦੀਪ ਰਾਊਕੇ ਕਲਾਂ (ਮੋਗਾ)

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!