23.1 C
United Kingdom
Sunday, June 21, 2026

More

    ‘ਵਿਸ਼ਵ ਓਜ਼ੋਨ ਦਿਵਸ’ ਦੇ ਸੰਬੰਧ ਵਿੱਚ ਵੈਬੀਨਾਰ ਕਰਵਾਇਆ

    ਅਸ਼ੋਕ ਵਰਮਾ
    ਬਠਿੰਡਾ, 17 ਸਤੰਬਰ।’ਜੀਵਨ ਲਈ ਓਜ਼ੋਨ’ ਦਾ ਹਵਾਲਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਨਾ ਸਿਰਫ਼ ਧਰਤੀ ਉੱਤੇ ਜੀਵਨ ਲਈ ਓਜ਼ੋਨ ਮਹੱਤਵਪੂਰਨ ਹੈ, ਬਲਕਿ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਓਜ਼ੋਨ ਪਰਤ ਦੀ ਰੱਖਿਆ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਵਿਸ਼ਵ ਪੱਧਰੀ ਓਜ਼ੋਨ ਦਿਵਸ ਹਰ ਸਾਲ ਓਜੋਨ ਪਰਤ ਦੇ ਨਿਘਾਰ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਇਸ ਨੂੰ ਸੁਰੱਖਿਅਤ ਰੱਖਣ ਲਈ ਸੰਭਵ ਹੱਲ ਲੱਭਣ ਲਈ ਮਨਾਇਆ ਜਾਂਦਾ ਹੈ । ਇਸੇ ਲਈ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਐਨ.ਐਸ.ਐਸ./ਐਨ.ਸੀ.ਸੀ. ਯੂਨਿਟ ਅਤੇ ਡਿਪਾਰਟਮੈਂਟ ਆਫ਼ ਸੋਸ਼ਲ ਵੈੱਲਫੇਅਰ ਨੇ ‘ਵਿਸ਼ਵ ਓਜ਼ੋਨ ਦਿਵਸ’ ਦੇ ਸੰਬੰਧ ਵਿੱਚ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਲਈ ਇੱਕ ਜਾਗਰੂਕਤਾ ਵੈਬੀਨਾਰ ਕਰਵਾਇਆ। ਧਰਤੀ ਲਈ ਚੰਗੇ ਓਜ਼ੋਨ ਦੇ ਥੀਮ ਆਧਾਰਿਤ ਇਸ ਵੈਬੀਨਾਰ ਵਿੱਚ 75 ਵਿਦਿਆਰਥੀ ਅਤੇ 06 ਫੈਕਲਟੀ ਮੈਂਬਰ ਸ਼ਾਮਲ ਹੋਏ। ਇਸ ਵੈਬੀਨਾਰ ਦਾ ਮੁੱਖ ਉਦੇਸ਼ ਕੁਦਰਤ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਪ੍ਰਤੀ ਵਿਦਿਆਰਥੀਆਂ ਦੀ ਉਤਸੁਕਤਾ ਅਤੇ ਦਿਲਚਸਪੀ ਨੂੰ ਵਧਾਉਣਾ ਅਤੇ ਇਸ ਤਰ੍ਹਾਂ ਓਜ਼ੋਨ ਪਰਤ ਦੇ ਨਿਘਾਰ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਸੀ। ਇਸ ਵੈਬੀਨਾਰ ਵਿੱਚ ਪ੍ਰਮੁੱਖ ਬੁਲਾਰੇ ਵਜੋਂ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਦੇ ਸੈਂਟਰ ਫਾਰ ਇਨਵਾਇਰਨਮੈਂਟਲ ਸਾਇੰਸਜ਼ ਐਂਡ ਟੈਕਨਾਲੋਜੀ ਤੋਂ ਸਹਾਇਕ ਪ੍ਰੋਫੈਸਰ ਡਾ. ਐਮ. ਐਸ. ਧਨਿਆ ਨੇ ਆਨਲਾਈਨ ਸ਼ਮੂਲੀਅਤ ਕੀਤੀ।  ਉਨ੍ਹਾਂ ਨੇ ਕਈ ਪ੍ਰੀਕਿਰਿਆਵਾਂ ਵਿੱਚ ਕਲੋਰੋਫਲੋਰੋਕਾਰਬਨਜ਼, ਹੈਲੋਜੀਨੇਟਡ ਹਾਈਡਰੋਕਾਰਬਨ, ਮਿਥਾਈਲ ਬਰੋਮਾਈਡ ਅਤੇ ਨਾਈਟ੍ਰਸ ਆਕਸਾਈਡ ਵਰਗੀਆਂ ਹਾਨੀਕਾਰਕ ਗੈਸਾਂ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰ ਕੇ ਓਜ਼ੋਨ ਪਰਤ ਨੂੰ ਸੁਰੱਖਿਅਤ ਕਰਨ ਦੇ ਮਹੱਤਵਪੂਰਨ ਢੰਗਾਂ ਬਾਰੇ ਦੱਸਿਆ। ਉਨ੍ਹਾਂ ਨੇ ਵਾਤਾਵਰਨ ਅਤੇ ਮਨੁੱਖੀ ਸਿਹਤ ‘ਤੇ ਓਜ਼ੋਨ ਪਰਤ ਦੀ ਗਿਰਾਵਟ ਦੇ ਮਾੜੇ ਪ੍ਰਭਾਵਾਂ ਅਤੇ ਚਮੜੀ ਦੇ ਕੈਂਸਰ ਦੀਆਂ ਵੱਧ ਰਹੀਆਂ ਘਟਨਾਵਾਂ, ਪ੍ਰਤੀਰੋਧਕ ਪ੍ਰਣਾਲੀਆਂ ਅਤੇ ਖੇਤੀਬਾੜੀ ਜ਼ਮੀਨਾਂ ਤੇ ਜੰਗਲਾਂ ਨੂੰ ਨੁਕਸਾਨ ਪਹੁੰਚਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਓਜ਼ੋਨ ਦਿਵਸ ਤੇ ਆਓ ਅਸੀਂ ਸਾਰੇ ਧਰਤੀ ਗ੍ਰਹਿ ਦੇ ‘ਬਚਾਓ ਕਰਨ ਲਈ ਹਰ ਸੰਭਵ ਯੋਗਦਾਨ ਪਾਉਣ ਦਾ ਵਾਅਦਾ ਕਰੀਏ। ਇਸ ਮੌਕੇ ਇੰਜ. ਨਵਜੋਤ ਸਿੰਘ (ਕੋਆਰਡੀਨੇਟਰ, ਐਨ.ਸੀ.ਸੀ./ਐਨ.ਸੀ.ਸੀ. ਯੂਨਿਟ ਅਤੇ ਸਮਾਜ ਭਲਾਈ ਵਿਭਾਗ) ਨੇ ਵੀ ਵੈਬੀਨਾਰ ਦੌਰਾਨ ਵਿਦਿਆਰਥੀਆਂ  ਨਾਲ ਗੱਲਬਾਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਓਜ਼ੋਨ ਪਰਤ ਇੱਕ ਕੁਦਰਤੀ ਛਤਰੀ ਹੈ ਜੋ ਧਰਤੀ ਨੂੰ ਨੁਕਸਾਨਦੇਹ ਪਰਾਵੈਂਗਣੀ ਕਿਰਨਾਂ  ਤੋਂ ਬਚਾਉਂਦੀ ਹੈ। ਕਲੋਰੋਫਲੋਰੋਕਾਰਬਨਜ਼ ਗੈਸਾਂ ਇਸ ਛਤਰੀ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਉਨ੍ਹਾਂ ਨੇ ਧਿਆਨ ਕੇਂਦਰਿਤ ਕੀਤਾ ਕਿ ਸਾਨੂੰ ਇਸ ਗ੍ਰਹਿ ਨੂੰ ਚੰਗਾ ਕਰਨ ਅਤੇ ਓਜ਼ੋਨ ਪਰਤ ਨੂੰ ਸੁਰੱਖਿਅਤ ਰੱਖਣ ਅਤੇ ਸਾਰੀ ਮਨੁੱਖਤਾ ਲਈ ਇੱਕ ਉੱਜਵਲ ਭਵਿੱਖ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਾਲਜ ਦੇ ਐਨ.ਐਸ.ਐਸ./ਐਨ.ਸੀ.ਸੀ. ਯੂਨਿਟ ਅਤੇ ਡਿਪਾਰਟਮੈਂਟ ਆਫ਼ ਸੋਸ਼ਲ ਵੈੱਲਫੇਅਰ ਵੱਲੋਂ ਇਸ ਜਾਣਕਾਰੀ ਭਰਪੂਰ ਅਤੇ ਪ੍ਰੇਰਨਾਦਾਇਕ ਵੈਬੀਨਾਰ ਕਰਵਾਉਣ ਦੇ ਯਤਨਾਂ ਦੀ  ਸ਼ਲਾਘਾ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!