ਰਜਨੀ ਵਾਲੀਆ
ਅੱਜ-ਕੱਲ ਰਿਸ਼ਤੇਦਾਰ ਰਹਿ,
ਗਿਆ ਪੈਸੇ ਦਾ |
ਅੱਜ-ਕੱਲ ਤਾਂ ਬਸ ਪਿਆਰ ਰਹਿ,
ਗਿਆ ਪੈਸੇ ਦਾ |
ਅੱਜ-ਕੱਲ ਸ਼ਰਧਾ ਰੱਬਦੇ,
ਵਿੱਚ ਤਾਂ ਰਹੀ ਨਹ |
ਅੱਜ-ਕੱਲ ਤਾਂ ਬਸ ਅਵਤਾਰ,
ਰਹਿ ਗਿਆ ਪੈਸੇ ਦਾ |
ਜੁਥਾਨ ਦੀ ਤੇ ਨਾ ਬੰਦੇ ਦੀ,
ਕੋਈ ਕਦਰ ਰਹੀ |
ਅੱਜ- ਕੱਲ ਤਾਂ ਇਤਬਾਰ ਰਹਿ,
ਗਿਆ ਪੈਸੇ ਦਾ |
ਨੀ ਜਿੰਦੇ ਬੰਦੇ ਦੇ ਦਰਸ਼ਨ ਨੂੰ,
ਬੰਦਾ ਲੈਚੇ ਨਾ |
ਅੱਜ-ਕੱਲ ਤਾਂ ਦੀਦਾਰ ਰਹਿ,
ਗਿਆ ਪੈਸੇ ਦਾ |
ਘਰਾਂ ਵਿੱਚੋਂ ਇਤਫਾਕ ਮੁਹੱਬਤ,
ਖਤਮ ਹੋਏ |
ਅੱਜ-ਕੱਲ ਤਾਂ ਘਰ ਬਾਹਰ ਰਹਿ,
ਗਿਆ ਪੈਸੇ ਦਾ |
ਰੱਬ ਦੇ ਗਲ ਪੈਂਦੇ ਸੀ ਹਾਰ,
ਜੋ ਫੁੱਲਾਂ ਦੇ |
ਅੱਜ-ਕੱਲ ਤਾਂ ਉਹ ਹਾਰ ਰਹਿ,
ਗਿਆ ਪੈਸੇ ਦਾ |
ਤੇਹ ਮੁਹੱਬਤ ਦੇ ਸੌਦੇ ਹੁਣ,
ਮੁੱਕਦੇ ਜਾਵਣ ਕਿਉਂ |
ਅੱਜ-ਕੱਲ ਤਾਂ ਵਿਉਪਾਰ ਰਹਿ,
ਗਿਆ ਪੈਸੇ ਦਾ |
ਦਿਲਾਂ ਦੇ ਦਰਵਾਜੇ ਤਾਂ ਬੰਦ,
ਹੁਣ ਹੋ ਗਏ ਨੇਂ |
ਰਜਨੀ ਕੋਠੀਆਂ ਦੇ ਵਿੱਚ ਬਾਰ ਰਹਿ,
ਗਿਆ ਪੈਸੇ ਦਾ |