3.4 C
United Kingdom
Sunday, March 8, 2026

More

    ਖੇਤੀ ਆਰਡੀਨੈਂਸ ਰੱਦ ਕਰਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਵੰਗਾਰ ਰੈਲੀ

    ਅਸ਼ੋਕ ਵਰਮਾ
    ਬਠਿੰਡਾ,14 ਸਤੰਬਰ। ਖੇਤੀ ਆਰਡੀਨੈਂਸ ਰੱਦ ਕਰਾਉਣ ਲਈ ਪੰਜਾਬ ਦੀਆ ਦਸ ਕਿਸਾਨ ਜਥੇਬੰਦੀਆਂ ਵੱਲੋਂ ਮੋਗਾ ’ਚ ਭਰਵੀਂ ਵੰਗਾਰ ਰੈਲੀ ਦੌਰਾਨ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ ਸਮੇਤ ਕਿਸਾਨ ਵਿਰੋਧੀ ਫੈਸਲੇ ਰੱਦ ਕਰਨ ਦੀ ਮੰਗ ਕੀਤੀ। ਵੰਗਾਰ ਰੈਲੀ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ ,ਰਜਿੰਦਰ ਸਿੰਘ ਦੀਪ ਸਿੰਘ ਵਾਲਾ,ਭਾਰਤੀ ਕਿਸਾਨ ਯੂਨੀਅਨ  ਕ੍ਰਾਂਤੀਕਾਰੀ ਦੇ ਲਾਲ ਸਿੰਘ ਗੋਲੇਵਾਲਾ ਗੁਰਦੀਪ ਵੈਰੋਕੇ,ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਗੁਰਮੀਤ ਮਹਿਮਾ,ਅਵਤਾਰ ਮਹਿਮਾ,ਕੁੱਲ ਹਿੰਦ ਕਿਸਾਨ ਸਭਾ ਦੇ ਸੂਰਤ ਸਿੰਘ,ਭੁਪਿੰਦਰ ਸਾਂਬਰ,ਭਾਰਤੀ ਕਿਸਾਨ ਯੁੂਨੀਅਨ ਮਾਨ ਦੇ ਬਲਵੰਤ ਬ੍ਰਹਮਕੇ,ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਸੁਖਦੇਵ ਮੰਡ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਗੁਰਤੇਜ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਤਿੰਨ ਆਰਡੀਨੈਂਸ ਕਿਸਾਨੀ ਤਬਾਹ ਕਰਨ ਦੀ ਸਾਜਿਸ਼ ਹੈ  ਜੋ ਕਿਸਾਨ,ਮਜਦੂਰ ਅਤੇ ਗਾਹਕ ਨੂੰ ਤਬਾਹ ਕਰ ਦੇਵੇਗੀ।  ਉਨਾਂ ਆਖਿਆ ਕਿ ਆਰਡੀਨੈਂਸ ਅਨਾਜ ਦੀ ਸਰਕਾਰੀ ਖਰੀਦ ਨੂੰ ਸਮਾਪਤ ਕਰ ਦੇਣਗੇ ਉੱਥੇ ਹੀ ਲੱਖਾਂ ਕਿਸਾਨਾਂ ਨੂੰ ਜ਼ਮੀਨਾਂ ਤੋਂ ਬਾਹਰ ਕਰਕੇ ਯੂਰਪ ਦੀ ਤਰਜ਼ ਤੇ ਹਜ਼ਾਰਾਂ ਏਕੜ ਦੇ ਵੱਡੇ ਫਾਰਮ ਸਥਾਪਤ ਕਰਕੇ ਵੱਡੀਆਂ ਕੰਪਨੀਆਂ ਨੂੰ ਖੇਤੀ ਖੇਤਰ ਤੇ ਕਬਜਾ ਕਰਾਉਣਗੇ।  
                          ਉਨਾਂ ਕਿਹਾ ਕਿ ਕੰਟਰੈਕਟ ਫਾਰਮਿੰਗ ਦੇ ਨਾਮ ਤੇ ਅਜਿਹਾ ਭੂ ਮਾਫੀਆ ਪੈਦਾ ਹੋਵੇਗਾ ਜਿਸ ਨੂੰ ਦੇਸ਼ ਦੀ ਪਾਰਲੀਮੈਂਟ ਕਾਨੂੰਨੀ ਮਾਨਤਾ ਦੇਵੇਗੀ।  ਉਨਾਂ ਕਿਹਾ ਕਿ ਇਹ ਆਰਡੀਨੈਸ ਮਹਿਜ਼ ਕਿਸਾਨੀ ਨੂੰ ਤਬਾਹ ਨਹੀਂ ਕਰਨਗੇ ਪੰਜਾਬ ਸਮੇਤ ਪੂਰੇ ਦੇਸ਼ ਨੂੰ ਬਰਬਾਦ ਕਰ ਦੇਣਗੇ। ਉਨਾਂ ਕਿਹਾ ਕਿ ਸਿਰਫ ਖੇਤੀ ਖੇਤਰ ਵਿੱਚ ਹੀ ਵਾਧਾ ਦਰ ਦਰਜ ਕੀਤੀ ਜਾ ਰਹੀ ਹੈ ਜਿਸ ਨੂੰ ਸਰਕਾਰ ਕਾਰਪੋਰੇਟ ਦੇ ਹੱਥ ਦੇਣ ਦੇ ਯਤਨਾਂ ’ਚ ਹੈ ਜਿਸ ਨਾਲ ਦੇਸ਼ ਵਿੱਚ ਬੇਰੁਜ਼ਗਾਰੀ ਅਤੇ ਭੁੱਖਮਰੀ ਦੇ ਰਿਕਾਰਡ ਟੁੱਟਣਗੇ। ਕਿਸਾਨ ਆਗੂਆਂ ਨੇ ਕਿਹਾ ਕੇ ਹਾਕਮ ਜਮਾਤੀ ਸਿਆਸੀ ਪਾਰਟੀਆਂ ਕਿਸਾਨਾਂ ਲਈ ਮਹਿਜ ਬਿਆਨਬਾਜੀ ਕਰ ਰਹੀਆਂ ਹਨ ਉਨਾਂ ਦਾ ਨਿਸ਼ਾਨਾ  ਮਿਸ਼ਨ 202 ਹੈ। ਉਨਾਂ ਕਿਹਾ ਕਿ  ਪੰਜਾਬ ਦੀ ਕਿਸਾਨੀ ਆਰ ਪਾਰ ਦੀ ਲੜਾਈ ਲਈ ਤਿਆਰ ਹੈ ਅਤੇ ਮੁਲਕ ਦੇ ਕਿਸਾਨ ਇਹ ਫੈਸਲੇ ਲਾਗੂ ਨਹੀਂ ਹੋਣ ਦੇਣਗੇ। ਆਗੂਆਂ ਨੇ ਆਰਡੀਨੈਂਸ ਰੱਣ ਕਰਵਾਉਬਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!