ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਸੰਪੂਰਨ ਏਕਤਾ ਦੇ ਅਧਿਕਾਰ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਸੌਂਪੇ
ਪਟਿਆਲਾ 14 ਸਤੰਬਰ(ਪੰਜ ਦਰਿਆ ਬਿਊਰੋ)
ਅੱਜ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਪਣਾ 76 ਵਾ ਸਲਾਨਾ ਡੈਲੀਗੇਟ ਇਜਲਾਸ ਕੀਤਾ ਤੇ ਐਲਾਨ ਕਰਕੇ ਕਿਹਾ ਹੈ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਕੇ ਲਗਾਤਾਰ ਗੁਰਮਿਤ ਪ੍ਰਚਾਰ ਮੁਹਿੰਮ ਨਿਰੰਤਰ ਜਾਰੀ ਰੂੱਖੀ ਜਾਵੇਗੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 76 ਵੀਂ ਵਰੇਗੰਢ ਮੌਕੇ ਗੁਰਮਿਤ ਸਮਾਗਮ 13 ਸਤੰਬਰ ਨੂੰ ਕੀਤਾ ਜਾਣਾ ਸੀ ਪਰ ਕਰੋਨਾ ਮਹਾਂਮਾਰੀ ਦੇ ਚੱਲਦਿਆ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੀਆ ਗਾਈਡਲਾਈਨਾ ਕਰਕੇ ਅੱਜ ਗੁਰਮਿਤ ਸਮਾਗਮ ਨੌਵੇ ਪਾਤਿਸ਼ਾਹ ਦੇ ਪਵਿੱਤਰ ਅਸਥਾਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਕੀਤਾ ਗਿਆ । ਫੈਡਰੇਸ਼ਨ ਨੇਤਾਵਾ ਨੇ ਪ੍ਰੈੱਸ ਨੂੰ ਲਿਖਤੀ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ, ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ , ਬਾਬਾ ਮਨਮੋਹਨ ਸਿੰਘ ਬਾਰਨ ਆਲ , ਹਰਭਜਨ ਸਿੰਘ ਕਸ਼ਮੀਰੀ, ਜਸਨਪ੍ਰੀਤ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਆਰਮਡ ਫੋਰਸ ਐਕਡਮੀ, ਦਮਨਪ੍ਰੀਤ ਸਿੰਘ। ਮੁਕਤਸਰ, ਗੁਰਪਿੰਦਰ ਸਿੰਘ ਧੂਰੀ , ਗੁਰਕੀਰਤ ਸਿੰਘ ਲੁਧਿਆਣਾ ਸੁਖਜੀਤ ਸਿੰਘ ਕਿਲੀ ਚਾਹਲ ਬਲਜਿੰਦਰ ਸਿੰਘ ਲੁਧਿਆਣਾ ਅਮਨਦੀਪ ਸਿੰਘ ਲੁਧਿਆਣਾ ਫੈਡਰੇਸ਼ਨ ਆਗੂ ਇੰਜੀਨੀਅਰ ਸਰਬਜੀਤ ਸਿੰਘ ਸੋਹਲ, ਜਸਬੀਰ ਸਿੰਘ ਮੋਹਾਲੀ ਲੀਗਲ ਸੈੱਲ ਦੇ ਚੇਅਰਮੈਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਗੁਰਮੁੱਖ ਸਿੰਘ ਸੰਧੂ , ਕਾਰਜ ਸਿੰਘ ਧਰਮ ਸਿੰਘ ਵਾਲਾ ਕਸਮੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਟਕਸਾਲੀ ਅਕਾਲੀ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਜਥੇਦਾਰ ਮੱਖਣ ਸਿੰਘ ਨੰਗਲ , ਪ੍ਰਭਜੋਤ ਸਿੰਘ , ਤੋ ਇਲਾਵਾ ਗੁਰਪ੍ਰੀਤ ਸਿੰਘ ਧਾਲੀਵਾਲਮੀਤ ਪ੍ਰਧਾਨ,ਰਾਜਵੰਤ ਸਿੰਘ ਭੰਗੂ ਜਰਨਲ ਸਕੱਤਰ ,ਭਗਵਾਨ ਸਿੰਘ ਖੋਜੀ,ਗੁਰਸ਼ਰਨ ਸਿੰਘ,ਅਵਨਿੰਦਰ ਸਿੰਘ ਮਿੰਟੂ, ਸੁਖਵਿੰਦਰ ਸਿੰਘ,ਕੁਲਵਿੰਦਰ ਸਿੰਘ ਹੈਪੀ,ਬਿਕਰਮਜੀਤ ਸਿੰਘ ਖਾਲਸਾ, ਗੁਰਦਿਆਲ ਸਿੰਘ ਖਾਲਸਾ,ਇੰਦਰਜੀਤ ਸਿੰਘ ਰੀਠਖੇੜੀ,ਤਰਨਦੀਪ ਸਿੰਘ ਖਲੀਫੇਆਲ,ਹਰਦਿਤ ਸਿੰਘ ਮੋਹਾਲੀ,ਹਰਪ੍ਰੀਤ ਸਿੰਘ ਗਰੇਵਾਲ,ਦਿਲਬਾਗ ਸਿੰਘ ਭੂਲੋਵਾਲ,ਗੁਰਮੁੱਖ ਸਿੰਘ ਸੰਧੂ, ਕਾਰਜ ਸਿੰਘ ਧਰਮ ਸਿੰਘ ਵਾਲਾ,ਵਰਿੰਦਰ ਸਿੰਘ,ਬਲਵੀਰ ਸਿੰਘ ਕੁਠਾਲਾ,ਗੁਰਭਿੰਦਰ ਸਿੰਘ ਖਰੌੜ,ਬਲਜਿੰਦਰ ਸਿੰਘ ਸ਼ੇਰਾ, ਰਮਨਦੀਪ ਕੌਰ। ਮਾਤਾ ਦਰਸਨ ਕੌਰ ਕਿਰਨਜੀਤ ਕੌਰ ਕਮਲਜੀਤ ਕੌਰ ਲਾਹੋਰੀਆ। ਕੁਲਵੀਰ ਕੌਰ ਦਵਿੰਦਰ ਕੋਰ ਰਜਿੰਦਰ ਕੋਰ ਮਾਤਾ ਗੁਜਰੀ ਕਾਲਜ ਡਾ ਕਮਲਜੀਤ ਕੋਰ ਐਸ ਡੀ ਕਾਲਜ ਹੁਸ਼ਿਆਰਪੁਰ, ਪਰਮਿਦਰ ਪਾਲ ਸਿੰਘ ਜੰਮੂ,,ਫੈਡਰੇਸ਼ਨ ਦੇ ਕਈ ਸਾਬਕਾ ਪ੍ਰਧਾਨ ਅਹੁਦੇਦਾਰ ਤੇ ਪੰਥਕ ਸਖਸ਼ੀਅਤਾ ਹਾਜਰ ਹੋਈਆ। ਇਸ ਮੌਕੇ
ਸ੍ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸ੍ ਜਗਰੂਪ ਸਿੰਘ ਚੀਮਾ ਨੇ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਹਮੇਸ਼ਾ ਹੱਕ ਸੱਚ ਲਈ ਸੰਘਰਸ਼ ਕੀਤਾ ਹੈ ਤੇ ਭਵਿੱਖ ਵਿੱਚ ਵੀ ਕਰੇਗੀ ਪੰਜਾਬ ਵਿੱਚ ਨਸ਼ਿਆ ਭਰੂਣ ਹੱਤਿਆ ਗੁੰਡਾਗਰਦੀ ਵਰਗੀਆ ਅਨੇਕਾ ਸਮਾਜਿਕ ਬੁਰਾਈਆ ਖਿਲਾਫ ਜਦੋਜਹਿਦ ਨਿਰੰਤਰ ਜਾਰੀ ਰੱਖੀ ਜਾਵੇਗੀ । ਉਹਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖਤੀ ਤੌਰ ਤੇ ਫੈਡਰੇਸ਼ਨ ਵਿੱਚ ਸੰਪੂਰਨ ਏਕਤਾ ਕਰਵਾਉਣ ਲਈ ਪਹਿਲਕਦਮੀ ਕਰਦਿਆ ਆਪਣੀ ਤੌਰ ਤੇ ਪ੍ਣਪੱਤਰ ਸੌਂਪਿਆ। ਅੱਜ ਦੇ ਇਕੱਠ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਤਿੰਨ ਅਹਿਮ ਮਤੇ ਪਾਸ ਕਰਦਿਆ ਕੇਦਰ ਸਰਕਾਰ ਨੂੰ ਸਖਤ ਤਾੜਨਾ ਕੀਤੀ ਕਿ ਉਹ ਸਿੱਖ ਕੌਮ ਦੀਆ ਭਾਵਨਾਵਾ ਨਾਲ ਖਿਲਵਾੜ ਕਰਨ ਤੋ ਬਾਜ ਆਵੇ । ਪਹਿਲੇ ਮਤੇ ਰਾਹੀ ਪੰਜਾਬ ਦੀ ਧਰਤੀ ਤੇ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ 328 ਪਾਵਨ ਪਵਿੱਤਰ ਸਰੂਪਾ ਬਾਰੇ ਬਿਨਾ ਕਿਸੇ ਦੇਰੀ ਦੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਪੱਖ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਰੱਖਣ ਅਤੇ ਹੋਈਆ ਬੇਨਿਯਮੀਆ ਦੀ ਖੁੱਲੇ ਮਨ ਨਾਲ ਮੁਆਫੀ ਮੰਗਣ ਅਤੇ ਧਾਰਮਿਕ ਸਜਾ ਲਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਇਹ ਗੱਲ ਸਪੱਸ਼ਟ ਤੌਰ ਤੇ ਪ੍ਰਵਾਨ ਕਰਨੀ ਚਾਹੀਦੀ ਹੈ ਕਿ ਸ੍ਰੌਮਣੀ ਕਮੇਟੀ ਤੇ ਪਿਆ ਬੇਲੋੜਾ ਸਿਆਸੀ ਪ੍ਰਭਾਵ ਹੀ ਸਾਰੇ ਘਟਨਾਕ੍ਰਮ ਲਈ ਜਿੰਮੇਵਾਰ ਹੈ । ਮਤਾ ਨੰਬਰ 2 ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਇਕੱਤਰਤਾ ਦੇਸ ਦੀਆ ਅਲੱਗ ਅਲੱਗ ਜੇਲਾ ਵਿੱਚ ਨਜ਼ਰਬੰਦ ਸਮੂਹ ਸਿੰਘ ਸਿੰਘਣੀਆ ਦੀ ਬਿਨਾ ਸਰਤ ਰਿਹਾਈ ਦੀ ਮੰਗ ਕਰਦੀ ਹੈ ਤੇ UPA ਵਰਗੇ ਕਾਲੇ ਕਨੂੰਨ ਨੂੰ ਤੁਰੰਤ ਵਾਪਸ ਲੈਣ ਦੀ ਕੇਦਰ ਸਰਕਾਰ ਪਾਸੋ ਮੰਗ ਕਰਦੀ ਹੈ । ਮਤਾ ਨੰਬਰ 3 ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਲਈ ਕੇਦਰ ਵੱਲੋ ਪਾਸ ਕੀਤੇ ਪੰਜ ਆਰਡੀਨੈਂਸਾ ਨੂੰ ਮੁੱਢੋ ਰੱਦ ਕਰਦੀ ਹੈ ਤੇ ਕਿਸਾਨਾ ਵੱਲੋ 15 ਸਤੰਬਰ ਤੋ ਅਰੰਭੇ ਜਾ ਰਹੇ ਲੋਕ ਸੰਘਰਸ਼ ਦੀ ਪੂਰਨ ਹਮਾਇਤ ਕਰਦੀ ਹੈ । ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਉਹ ਫੈਡਰੇਸ਼ਨ ਵਿੱਚ ਏਕਤਾ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ ਉਹਨਾ ਸ੍ ਕਰਨੈਲ ਸਿੰਘ ਪੀਰਮੁਹੰਮਦ ਅਤੇ ਸ੍ ਜਗਰੂਪ ਸਿੰਘ ਚੀਮਾ ਦੀ ਏਕਤਾ ਸਬੰਧੀ ਪਹਿਲਕਦਮੀ ਦੀ ਜੋਰਦਾਰ ਸਲਾਘਾ ਕਰਦਿਆ ਕਿਹਾ ਕਿ ਸਿੱਖ ਕੌਮ ਨੂੰ ਕੇਸਰੀ ਨਿਸ਼ਾਨ ਸਾਹਿਬ ਹੇਠ ਇਕੱਤਰ ਕਰਨ ਲਈ ਉਹ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਤੇ ਆਸ ਹੈ ਕਿ ਖਾਲਸਾ ਪੰਥ ਦੀਆ ਮਹਾਨ ਸੰਸਥਾਵਾ ਸਿਰ ਜੌੜਕੇ ਕੇ ਬੈਠਣ । ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਪੰਥ ਵਿਰੋਧੀ ਸਕਤੀਆ ਨੂੰ ਮੂੰਹ ਤੋੜਵਾ ਜੁਆਬ ਦੇਣ ਲਈ ਪੰਥ ਪਾਸ ਇਕੋ-ਇਕ ਹਥਿਆਰ ਆਪਸੀ ਇਕਮੁੱਠਤਾ ਹੈ । ਉਹਨਾ ਕਿਹਾ ਕਿ ਖਾਲਸਾ ਨਿਰਵੈਰ ਹੈ ਇਸ ਨਾਲ ਸਾਜਿਸ਼ਾ ਰਚਣ ਵਾਲਿਆ ਨੂੰ ਹਮੇਸ਼ਾ ਮੂੰਹ ਦੀ ਖਾਣੀ ਪਈ ਹੈ । ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵਨਿਯੁਕਤ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ 76 ਵੇ ਸਲਾਨਾ ਇਜਲਾਸ ਦੀ ਮੁਬਾਰਕਬਾਦ ਦਿੰਦਿਆ ਕਿਹਾ ਕਿ ਦਮਦਮੀ ਟਕਸਾਲ ਤੇ ਫੈਡਰੇਸ਼ਨ ਦਾ ਗੂੜਾ ਰਿਸਤਾ ਰਿਹਾ ਹੈ ਤੇ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲਿਆ ਅਤੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਗੂੜੀ ਸਾਝ ਤੇ ਇਕੱਠਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸਹਾਦਤ ਇਸ ਗੱਲ ਦੀ ਗਵਾਹੀ ਹੈ । ਦਾਦੂਵਾਲ ਨੇ ਖਾਲਸਾ ਪੰਥ ਵਿੱਚ ਸਪੂੰਰਨ ਏਕਤਾ ਦੀ ਹਾਮੀ ਭਰਦਿਆ ਕਿਹਾ ਕਿ ਸਰੀਰਕ ਏਕਤਾ ਨਾਲੋ ਸਿਧਾਂਤਕ ਏਕਤਾ ਦੀ ਜਿਆਦਾ ਜਰੂਰਤ ਹੈ । ਉਹਨਾ ਫੈਡਰੇਸ਼ਨ ਦੀ ਲੀਡਰਸ਼ਿਪ ਨੂੰ ਵਿਸ਼ਵਾਸ ਦਿਵਾਇਆ ਕਿ ਪੰਥ ਅਤੇ ਪੰਜਾਬ ਦੀ ਚੜਦੀਕਲਾ ਲਈ ਉਹ ਫੈਡਰੇਸ਼ਨ ਨੂੰ ਪੂਰਨ ਸਾਥ ਤੇ ਸਹਿਯੋਗ ਦੇਣਗੇ । ਅੱਜ ਦੀ ਇਕੱਤਰਤਾ ਵਿੱਚ ਉਪਰੋਕਤ ਸਖਸ਼ੀਅਤਾ ਦਾ ਵਿਸੇਸ਼ ਸਨਮਾਨ ਯਾਦਗਾਰੀ ਚਿੰਨ੍ਹ ਤੇ ਗੋਲਡ ਮੈਡਲ ਦੇਕੇ ਕੀਤਾ ਗਿਆ ।